Monday, July 8, 2024

ਸ਼ਹੀਦ ਭਾਈ ਜੀਵਨ ਸਿੰਘ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ

PPN2112201505

ਸੰਦੌੜ, 21 ਦਸੰਬਰ (ਹਰਮਿੰਦਰ ਸਿੰਘ ਭੱਟ)- ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਸਹੀਦੀ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਕਲਿਆਣ ਵਿਖੇ ਸਹੀਦ ਬਾਬਾ ਜੀਵਨ ਸਿੰਘ ਜੀ ਅਤੇ ਸੰਦੌੜ ਵਿਖੇ ਬਾਬਾ ਜੀਵਨਸਰ ਸਾਹਿਬ ਜੀ ਤੋਂ ਸਮੂਹ ਨਗਰ ਨਿਵਾਸੀਆਂ ਅਤੇ ਇਲਾਕੇ ਦੀਆਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਆਯੋਜਿਤ ਕੀਤਾ ਗਿਆ। ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਜੀ ਤੋਂ ਆਰੰਭ ਹੋ ਕੇ ਸਮੁੱਚੇ ਪਿੰਡ ਦੀਆਂ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ। ਨਗਰ ਕੀਰਤਨ ਦੇ ਵੱਖ ਵੱਖ ਪੜਾਵਾਂ ਤੇ ਬੀਬੀ ਜਸਵੰਤ ਕੌਰ ਜੋਗੇ ਵਾਲੇ ਜਥਾ, ਸਹੌਰ ਵਾਲੀਆਂ ਬੀਬੀਆਂ, ਭਾਈ ਸਾਧੂ ਸਿੰਘ ਠੁਲੀਵਾਲ ਵਾਲੇ, ਢਾਡੀ ਖੇੜੀ ਵਾਲੇ, ਕਵੀਸ਼ਰ ਗ਼ਫ਼ੂਰ ਸਿੰਘ ਰੋਹੀੜਾ ਨੇ ਵਿਸ਼ੇਸ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਪੰਥ ਪ੍ਰਸਿਧ ਰਾਗੀ, ਢਾਡੀ ਜਥਿਆਂ ਨੇ ਹਾਜ਼ਰੀ ਭਰ ਕੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਕੌਮ ਪ੍ਰਤੀ ਨਿਭਾਇਆ ਸਿਦਕ ਅਤੇ ਚੜ੍ਹਦੀ ਕਲਾ ਵਿਚ ਸ਼ਹੀਦੀ ਪ੍ਰਾਪਤ ਕਰਨ ਦੀਆਂ ਮਹਾਨ ਗਾਥਾਵਾਂ ਦਾ ਵਰਣਨ ਵਿਸਥਾਰ ਪੂਰਵਕ ਸੰਗਤਾਂ ਨੂੰ ਸੁਣਾ ਕੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਟੇਜ ਦੀ ਭੁਮਿਕਾ ਕਲਿਆਣ ਵਿਖੇ ਸਾਬਕਾ ਸਰਪੰਚ ਸੁਖਦੇਵ ਸਿੰਘ ਅਤੇ ਸੰਦੌੜ ਵਿਖੇ ਸੁਬੇਦਾਰ ਪਿਆਰਾ ਸਿੰਘ ਨੇ ਨਿਭਾਈ ਉਪਰੰਤ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਜੀ ਨੇ ਸੰਗਤਾਂ ਦਾ ਵਿਸ਼ੇਸ ਤੌਰ ਤੇ ਨਗਰ ਕੀਰਤਨ ਦੋਰਾਨ ਸਾਂਤਮਈ ਤੇ ਰੁਹਾਨੀ ਕਥਾ ਕੀਰਤਨ ਸਰਵਣ ਕਰਨ ਤੇ ਹਾਰਦਿਕ ਧੰਨਵਾਦ ਕੀਤਾ ਅਤੇ ਗੁਰੂ ਸਾਹਿਬ ਜੀ ਦੇ ਸਿਧਾਤਾਂ ਅਤੇ ਸਤਿਕਾਰ ਨੂੰ ਬਰਕਰਾਰ ਰੱਖਣ ਲਈ ਪ੍ਰਣ ਵੀ ਕਰਵਾਇਆ। ਇਸ ਮੌਕੇ ਭਾਈ ਪ੍ਰੇਮ ਸਿੰਘ, ਭਾਈ ਦਰਸਨ ਸਿੰਘ, ਭਾਈ ਜਗਸੀਰ ਸਿੰਘ, ਗੁਲਜਾਰ ਸਿੰਘ, ਰਾਜ ਸਿੰਘ, ਜੱਗਾ ਸਿੰਘ, ਬੁਟਾ ਸਿੰਘ, ਹੈਪੀ ਸਿੰਘ, ਤਰਸੇਮ ਕਲਿਆਣੀ, ਬੈਂਡ ਮਾਸਟਰ ਤੀਰਥ ਸਿੰਘ ਅਤੇ ਸੰਦੌੜ ਵਿਖੇ ਪ੍ਰਧਾਨ ਮੁਖਤਿਆਰ ਸਿੰਘ, ਮੀਤ ਪ੍ਰਧਾਨ ਟਹਿਲ ਸਿੰਘ, ਖਜਾਨਚੀ ਤਾਰਾ ਸਿੰਘ, ਸੈਕਟਰੀ ਪਰਮਜੀਤ ਸਿੰਘ ਤੋਂ ਇਲਾਵਾ ਉਘੇ ਸਾਹਿਤਕਾਰ ਗੋਬਿੰਦ ਸੰਦੌੜਵੀ ਆਦਿ ਸੇਵਾਦਾਰਾਂ ਨੇ ਸੇਵਾ ਨਿਭਾਈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply