Monday, July 8, 2024

ਖਾਲਸਾ ਕਾਲਜ ਵਿੱਚ ‘ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ’ ਵਿਸ਼ੇ ਉੱਤੇ ਜ਼ਿਲਾ ਸਤਰ ਦੀ ਭਾਸ਼ਣ ਪ੍ਰਤੀਯੋਗਿਤਾ ਸੰਪੰਨ ਹੋਈ

PPN2112201510
ਅੰਮ੍ਰਿਤਸਰ, 21 ਦਸੰਬਰ (ਗੁਰਚਰਨ ਸਿੰਘ)- ਨਹਿਰੂ ਯੁਵਾ ਕੇਂਦਰ, ਅੰਮ੍ਰਿਤਸਰ ਯੁਵਾ ਮਾਮਲਾ ਅਤੇ ਖੇਲ ਮੰਤਰਾਲਾ, ਭਾਰਤ ਸਰਕਾਰ ਵੱਲੋਂ ਖਾਲਸਾ ਕਾਲਜ, ਅੰਮ੍ਰਿਤਸਰ ਦੇ ਸਹਿਯੋਗ ਨਾਲ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ’ ਵਿਸ਼ੇ ਉੱਤੇ ਜ਼ਿਲਾ ਸਤਰ ਦੀ ਭਾਸ਼ਣ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਿਤਾ ਵਿੱਚ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਨੇ ਦੱਸਿਆ ਕਿ ਇਹ ਪ੍ਰਤੀਯੋਗਿਤਾ ਪੂਰੇ ਭਾਰਤ ਵਿੱਚ 623 ਜ਼ਿਲਿਆਂ, 5779 ਬਲਾਕਾਂ,29 ਰਾਜਾਂ ਅਤੇ ਦੇਸ਼ ਦੀ ਰਾਜਧਾਨੀ ਵਿੱਚ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਵੱਖ-ਵੱਖ ਯੂਥ ਕਲੱਬਾਂ, ਸਿੱਖਿਆਂ ਸੰਸਥਾਵਾਂ, ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਦੇ ਵੱਲੋਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।ਇਹ ਪ੍ਰਤੀਯੋਗਿਤਾ ਅੰਮ੍ਰਿਤਸਰ ਦੇ 9 ਬਲਾਕ ਸਤਰ ਦੇ ਭਾਸ਼ਣ ਪ੍ਰਤੀਯੋਗਿਤਾ ਦੇ ਉਪਰੰਤ ਕਰਵਾਈ ਗਈ।ਪ੍ਰੋਫੈਸਰ ਦਵਿੰਦਰ ਸਿੰਘ ਰਜਿਸਟਰਾਰ ਖਾਲਸਾ ਕਾਲਜ, ਅੰਮ੍ਰਿਤਸਰ ਦੀ ਭੂਮਿਕਾ ਨਹਿਰੂ ਯੁਵਾ ਕੇਂਦਰ ਦੁਆਰਾ ਕਰਵਾਈ ਜਾ ਰਹੀ ਭਾਸ਼ਣ ਪ੍ਰਤੀਯੋਗਿਤਾ ਵਿੱਚ ਪ੍ਰਸ਼ੰਸਾਯੋਗ ਰਹੀ।ਸ੍ਰੀ ਮਸੀਹ ਜੀ ਨੇ ਦੱਸਿਆ ਕਿ ਇਹ ਪ੍ਰਤੀਯੋਗਿਤਾ ਜ਼ਿਲਾ, ਪ੍ਰਾਂਤ, ਰਾਸ਼ਟਰੀ ਸਤਰ ਉੱਤੇ ਕਰਵਾਈ ਜਾਵੇਗੀ। ਜਿਸ ਵਿੱਚ ਹਰ ਸਤਰ ਤੇ ਪੁਰਸਕਾਰ ਹੋਵੇਗਾ। ਰਾਸ਼ਟਰੀ ਸਤਰ ਤੇ ਪਹਿਲਾ ਪੁਰਸਕਾਰ 2,00,000 ਦਾ ਹੋਵਾਗਾ। ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਇਸ ਪ੍ਰਤੀਯੋਗਿਤਾ ਦੀ ਪ੍ਰਧਾਨਗੀ ਕਰਦੇ ਹੋਏ ਦੱਸਿਆ ਕਿ ਯੁਵਾ ਵਰਗ ਨੂੰ ਰਾਸ਼ਟਰ ਨਿਰਮਾਣ ਲਈ ਦ੍ਰਿੜ ਹੋਣਾ ਪਵੇਗਾ। ਇਹ ਦੇਸ਼ ਦੇ ਲਈ, ਆਜ਼ਾਦੀ ਦੇ ਲਈ ਕੁਰਬਾਨ ਹੋਣ ਵਾਲੇ ਲੋਕਾਂ ਲਈ ਸੱਚੀ ਸ਼ਰਧਾਂਜਲੀ ਹੋਵਗੀ। ਇਸ ਪ੍ਰਤੀਯੋਗਿਤਾ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ, ਰੋਹਿਨੀ ਪੁਰੀ ਨੇ ਦੂਸਰਾ ਸਥਾਨ ਅਤੇ ਕਵਲਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply