Monday, July 8, 2024

 ਸ਼੍ਰੋਮਣੀ ਕਮੇਟੀ ਤੇ ਪੁਲਿਸ ਦੇ ਪੁਖਤਾ ਪ੍ਰਬੰਧਾਂ ਦੇ ਬਾਵਜ਼ੂਦ ਪੰਜ ਪਿਆਰਿਆਂ ਵਲੋਂ ਸੰਗਤਾਂ ਨੂੰ ਜਥੇਦਾਰਾਂ ਦਾ ਬਾਈਕਾਟ ਦਾ ਸੱਦਾ

Panj Piyare

ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ ਬਿਊਰੋ) -ਸ੍ਰੌਮਣੀ ਕਮੇਟੀ ਵਲੋਂ ਬਰਕਾਸਤ ਕੀਤੇ ਗਏ ਪੰਜ ਪਿਆਰਿਆਂ ਵਲੋਂ ਪਹਿਲਾਂ ਤੈਅ ਸ਼ੁਦਾ ਪ੍ਰੋਗਰਾਮ ਤਹਿਤ ਜਥੇਦਾਰਾਂ ਬਾਰੇ ਜੋ ਐਲਾਨ ਕੀਤਾ ਜਾਣਾ ਸੀ, ਉਸ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ।ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੁਆਲੇ ਭਾਰੀ ਪੁਲਿਸ ਫੋਰਸ ਅਤੇ ਅੰਦਰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ, ਟਾਸਕ ਫੋਰਸ ਤੇੇ ਅਧਿਕਾਰੀਆਂ ਸਮੇਤ ਤਾਇਨਾਤ ਸਨ, ਜਿਸ ਦੇ ਚੱਲਦਿਆਂ ਪੰਜਾਂ ਪਿਆਰਿਆਂ ਨੇ 1978 ਦੇ 13 ਸ਼ਹੀਦ ਸਿੰਘਾਂ ਦੇ ਅਸਥਾਨ ਗੁ: ਅੰਗੀਠਾ ਸਾਹਿਬ ਰਾਮਸਰ ਰੋਡ ਵਿਖੇ ਇਕੱਤਰਤਾ ਕਰਕੇ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਜਥੇਦਾਰਾਂ ਦਾ ਸਮਾਜਿਕ ਬਾਈਕਾਟ ਕਰਨ ਕਿਉਂਕਿ ਉਨਾਂ ਨੂੰ ਪੰਥ ਵਲੋਂ ਜਥੇਦਾਰਾਂ ਵਜੋਂ ਮਾਨਤਾ ਨਹੀਂ ਹੈ ਤੇ ਉਹ ਪੰਥਕ ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਨਿਰਾਦਰ ਕਰਨ ਦੇ ਦੋਸ਼ੀ ਹਨ।ਪੰਜ ਪਿਆਰਿਆਂ ਨੇ ਜਥੇਦਾਰਾਂ ਨੂੰ ਹਟਾਏ ਜਾਣ ਦੇ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਆਦੇਸ਼ਾਂ ਦਾ ਪਾਲਣ ਨਾ ਕਰਨ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਵੀ ਦੋਸ਼ੀ ਕਰਾਰ ਦਿੱਤਾ ਅਤੇ ਇਹਨਾਂ ਦੀ ਸਜ਼ਾ ਪੰਥ ਨੂੰ ਖੁੱਦ ਨਿਰਧਾਰਿਤ ਕਰਨ ਲਈ ਕਿਹਾ। ਉਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲੇ ਲੈਣ ਦੀ ਜੁਗਤਿ ਨੁਕਸਦਾਰ ਹੋ ਗਈ ਹੈ।ਇਸੇ ਲਈ ਇਹ ਫੈਸਲਾ ਕੀਤਾ ਗਿਆ ਹੈ, ਜੋ ਸਿਆਸੀ ਨਹੀਂ ਹੈ, ਬਲਕਿ ਘਾਲਣਾ ਘਾਲ ਕੇ ਬਣੀਆਂ ਸੰਸਥਾਵਾਂ ਦਾ ਬੇਰਹਿਮੀ ਨਾਲ ਢਾਹੇ ਜਾਣਾ, ਉਨਾਂ ਨੂੰ ਬਰਦਾਸ਼ਤ ਨਹੀਂ ਸੀ ਅਤੇ ਇਹ ਫੈਸਲਾ ਗੁਰੂ ਜੁਗਤਿ ਅਨੁਸਾਰ ਕੀਤਾ ਗਿਆ ਹੈ।
ਸ੍ਰੀ ਦਰਬਾਰ ਸਾਹਿਬ ਚੁਫੇਰੇ ਬਣੇ ਸੁਰੱਖਿਆ ਘੇਰੇ ਵਿੱਚ ਡਿਪਟੀ ਕਮਿਸ਼ਨਰ ਪੁਲਿਸ ਸਮੇਤ ਪੁਲਿਸ ਦੇ ਦੋ ਐਸ.ਪੀ.ਰੈਂਕ ਤੇ ਇੱਕ ਡੀ.ਐਸ.ਪੀ.ਰੈਂਕ ਦਾ ਅਧਿਕਾਰੀ ਪੁਲਿਸ ਦੇ ਸਾਦਾ ਵਰਦੀ ਮੁਲਾਜਮਾਂ ਸਹਿਤ ਕੰਪਲੈਕਸ ਦੇ ਅੰਦਰ ਤੇ ਵਰਦੀਧਾਰੀ ਪੁਲਿਸ, ਦੰਗਾ ਵਿਰੋਧੀ ਪੁਲਿਸ ਦੀ ਇੱਕ ਟੁਕੜੀ ਮੌਜੂਦ ਸੀੇ।ਇਸ ਤਰਾਂ ਸਾਰਾ ਦਿਨ ਦੌੜ ਭੱਜ ਬਣੀ ਰਹੀ ਅਤੇ ਪੰਜ ਪਿਆਰੇ ਪੁਲਿਸ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਝਕਾਨੀ ਦੇ ਕੇ ਸ਼ਾਮ 4 ਵਜੇ ਦੇ ਕਰੀਬ ਆਪਣਾ ਐਲਾਨ ਕਰਨ ਵਿੱਚ ਸਫਲ ਰਹੇ । ਇਥੋ ਇਕ ਕਾਰ ਵਿੱਚ ਸਵਾਰ ਹੋ ਕੇ ਪੰਜ ਪਿਆਰੇ ਸਿੰਘ ਅਗਲੇਰੀ ਮੰਜ਼ਿਲ ਵੱਲ ਰਵਾਨਾ ਹੋ ਗਏ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply