Monday, July 8, 2024

ਪੰਜ ਪਿਆਰਿਆਂ ਵੱਲੋ ਜਥੇਦਾਰਾਂ, ਮੱਕੜ ਤੇ ਮੁੱਖ ਸਕੱਤਰ ਦੇ ਬਾਈਕਾਟ ਦੀ ਵੱਖ ਵੱਖ ਸ਼ਖਸ਼ੀਅਤਾਂ ਵੱਲੋ ਹਮਾਇਤ

Harwinder Singh Sarna

ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ ਬਿਊਰੋ) ਪੰਜ ਪਿਆਰਿਆਂ ਵੱਲੋ ਜਥੇਦਾਰਾਂ, ਮੱਕੜ ਤੇ ਮੁੱਖ ਸਕੱਤਰ ਦੇ ਬਾਈਕਾਟ ਦੀ ਵੱਖ ਵੱਖ ਸ਼ਖਸ਼ੀਅਤਾਂ ਵੱਲੋ ਹਮਾਇਤ ਕੀਤੀ ਜਾ ਰਹੀ ਹੈ।ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਪੰਜ ਪਿਆਰਿਆਂ ਵੱਲੋਂ ਜਥੇਦਾਰਾਂ ਦਾ ਸਮਾਜਿਕ ਬਾਈਕਾਟ ਕਰਨ ਤੇ ਮੱਕੜ ਤੇ ਮੁੱਖ ਸਕੱਤਰ ਨੂੰ ਪੰਥਕ ਪਰੰਪਰਾ ਦਾ ਉਲੰਘਣਾ ਕਰਨ ਦੇ ਦੋਸ਼ੀ ਠਹਿਰਾਉਣ ਦਾ ਸੁਆਗਤ ਕਰਦਿਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸੌਦਾ ਸਾਧ ਨੂੰ ਮੁਆਫੀ ਦੇ ਕੇ ਬੱਜਰ ਗਲਤੀ ਕਰਨ ਵਾਲੇ ਜਥੇਦਾਰਾਂ ਨੂੰ ਕਿਸੇ ਵੀ ਜਨਤਕ ਸਮਾਗਮ ਵਿੱਚ ਬੋਲਣ ਨਾ ਦਿੱਤਾ ਜਾਵੇ ਅਤੇ ਜਿਥੇ ਵੀ ਇਹ ਜਾਣ ਇਹਨਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇ।
ਜਾਰੀ ਇੱਕ ਬਿਆਨ ਰਾਹੀ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਨਹੀ ਸਗੋ ਬਾਦਲਾਂ ਤੇ ਮੱਕੜ ਦਾ ਸਰਬਰਾਹ ਹੈ।ਉਹਨਾਂ ਕਿਹਾ ਕਿ ਉਹ ਗੁਰੂ ਸਾਹਿਬ ਵੱਲੋ ਸ਼ੁਰੂ ਕੀਤੀ ਗਈ ਪੰਜ ਪ੍ਰਧਾਨੀ ਮਰਿਆਦਾ ਦੀ ਹਮਾਇਤ ਕਰਦੇ ਹਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਕਈ ਲੱਖ ਤਨਖਾਹ ਲੈਣ ਵਾਲੇ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਪੰਜ ਪਿਆਰਿਆਂ ਨੂੰ ਬਰਖਸਾਤ ਕਰਨ ਦੀ ਘਿਨਾਉਣੀ ਕਾਰਵਾਈ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਨ ਕਿ ਪੰਜ ਪਿਆਰਿਆਂ ਵੱਲੋ ਦੋਸ਼ੀ ਗਰਦਾਨੇ ਗਏ ਇਹਨਾਂ ਦੋਨਾਂ ਦਾ ਵੀ ਬਾਈਕਾਟ ਕਰਨ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਪੰਜ ਪਿਆਰਿਆਂ ਦਾ ਫੈਸਲਾ ਅਤੀ ਸ਼ਲਾਘਾਯੋਗ ਹੈ ਤੇ ਇਹ ਫੈਸਲਾ ਪੰਜ ਪਿਆਰਿਆਂ ਨੂੰ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਉਹ ਫੈਸਲੇ ਦੀ ਹਮਾਇਤ ਕਰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਥੇਦਾਰਾਂ ਤੇ ਮੱਕੜ ਨੂੰ ਕਿਸੇ ਵੀ ਸਟੇਜ ਤੋ ਬੋਲਣ ਨਹੀ ਦੇਵੇਗਾ। ਸ੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹ ਪੰਜ ਪਿਆਰਿਆਂ ਦੀ ਹਰ ਪ੍ਰਕਾਰ ਨਾਲ ਹਮਾਇਤ ਕਰਦੇ ਹਨ ਅਤੇ ਸਰਕਾਰੀ ਜਥੇਦਾਰਾਂ ਦਾ ਸਿੱਖ ਸੰਗਤਾਂ ਨੂੰ ਬਾਈਕਾਟ ਦਾ ਸੱਦਾ ਦਿੰਦੇ ਹਨ।ਉਹਨਾਂ ਕਿਹਾ ਕਿ ਮੱਕੜ ਨੇ ਜਿੰਨਾ ਨੁਕਸਾਨ ਇਸ ਵੇਲੇ ਸਿੱਖ ਕੌਮ ਦਾ ਕੀਤਾ ਹੈ ਇੰਨਾ ਤਾਂ ਅੰਗਰੇਜ਼ ਆਪਣੇ ਸਰਬਰਾਹ ਰੂੜ ਸਿੰਘ ਕੋਲੋ ਵੀ ਨਹੀ ਕਰਵਾ ਸਕੇ ਸਨ।ਉਹਨਾਂ ਕਿਹਾ ਕਿ ਉਹ ਪੰਜ ਪਿਆਰਿਆਂ ਨੂੰ ਹਰ ਪ੍ਰਕਾਰ ਦੀ ਹਮਾਇਤ ਦੇਣ ਲਈ ਵਚਨਬੱਧ ਹਨ ਤੇ ਉਹਨਾਂ ਦੀ ਬਹਾਲੀ ਲਈ ਜੇਕਰ ਅਦਾਲਤ ਵਿੱਚ ਜਾਣ ਦੀ ਲੋੜ ਪਈ ਤਾਂ ਉਹ ਪਹਿਲ ਕਦਮੀ ਕਰਨਗੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply