Monday, July 8, 2024

ਨਵੇਂ ਸਾਲ ਦੀ ਆਮਦ ‘ਤੇ ਗੁ: ਟਾਹਲੀ ਸਾਹਿਬ ਵਿਖੇ ਗੁਰਮਤਿ ਸਮਾਗਮ ‘ਚ ਭਾਈ ਗਰਿਇਕਬਾਲ ਸਿੰਘ ਨੇ ਭਰੀ ਹਾਜ਼ਰੀ

PPN0201201608

ਅਮ੍ਰਿਤਸਰ, 2 ਜਨਵਰੀ (ਜਗਦੀਪ ਸਿੰਘ ਸੱਗੂ)- ਨਵੇਂ ਸਾਲ ਸਬੰਧੀ ਗੁ: ਟਾਹਲੀ ਸਾਹਿਬ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਸਮਾਗਮ ਕਰਵਾਇਆ ਗਿਆ। ਜਿਸ ਦੀ ਆਰੰਭਤਾ ਸ੍ਰੀ ਜਪੁਜੀ ਸਾਹਿਬ ਸ੍ਰੀ ਚੌਪਈ ਸਾਹਿਬ ਦੇ ਪਾਠ ਨਾਲ ਕੀਤੀ ਗਈ ਅਤੇ ਸਿਵਲ ਲਾਈਨ ਦੀਆਂ ਬੀਬੀਆਂ ਨੇ ਕੀਰਤਨ ਦੀ ਛਹਿਬਰ ਲਾਈ।ਉਪਰੰਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁੱਖੀ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਕਥਾ ਕੀਰਤਨ ਦੀ ਹਾਜਰੀ ਭਰੀ।ਭਾਈ ਸਾਹਿਬ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਣ ਦੀ ਪ੍ਰੇਰਣਾ ਕਰਦਿਆਂ ਕਿਹਾ ਕਿ ਨਾਮ ਜਪਣ ਨਾਲ ਮਨੁੱਖਾਂ ਦੇ ਮਾੜੇ ਕਰਮ ਮਿੱਟ ਜਾਂਦੇ ਹਨ।ਉਨਾਂ ਨੇ ਕਿਹਾ ਕਿ ਬੀਤੇ ਸਮੇਂ ਦਾ ਸ਼ੁਕਰਾਨਾ ਕਰਨ ਦੇ ਨਾਲ ਨਾਲ ਨਵੇਂ ਸਾਲ 2016 ਵਿੱਚ ਗੁਰੂ ਪ੍ਰਤੀ ਹੋਰ ਪਿਆਰ ਵਧਣ ਦੀ ਦਾਤ ਮੰਗਣੀ ਚਾਹੀਦੀ ਹੈ।ਨਵੇਂ ਸਾਲ ਵਿੱਚ ਗੁਰੂ ਨੂੰ ਭਾਉਂਦੇ ਕੰਮ ਕਰਨ ਚਾਹੀਦੇ ਹਨ।ਭਾਈ ਸਾਹਿਬ ਨੇ ਉਹਨਾਂ ਗੁਰਸਿੱਖ ਸ਼ਖਸ਼ੀਅਤਾਂ ਦੇ ਜੀਵਨ ਬਾਰੇ ਚਾਨਣਾ ਪਾਇਆ, ਜਿਨਾਂ ਨੇ ਨਾਮ ਜਪ ਕੇ ਗੁਰੂ ਘਰ ਮਾਣ ਪ੍ਰਾਪਤ ਕੀਤਾ।ਇਸ ਸਮੇਂ ਗੁ: ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਅਮਰਬੀਰ ਸਿੰਘ ਸੰਧੂ ਨੇ ਫੋਨ ਰਾਹੀ ਵਿਦੇਸ਼ ਤੋਂ ਭਾਈ ਸਾਹਿਬ ਅਤੇ ਸਮੂੰਹ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿਤੀ।ਸਟੇਜ ਦੀ ਸੇਵਾ ਭਾਈ ਜਸਵਿੰਦਰ ਸਿੰਘ ਸਿਵਲ ਲਾਈਨ ਵਾਲਿਆਂ ਨੇ ਨਿਭਾਈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply