Monday, July 8, 2024

ਅਮਨਦੀਪ ਸਿੰਘ ਖਾਲਸਾ ਬਣੇ ਮਹਾਦੇਵ ਰੈਡੀ ਸਾਰੇ ਪੰਜਾਬ ਦੀ ਸਾਇਕਲ ਯਾਤਰਾ ‘ਤੇ

PPN0201201607

ਸੰਦੌੜ, 2 ਜਨਵਰੀ (ਹਰਮਿੰਦਰ ਸਿੰਘ ਭੱਟ)-  ਬੰਗਲੌਰ ਕਰਨਾਟਕਾ ਤੋਂ ਵਿਸ਼ਵ ਸ਼ਾਂਤੀ ਦਾ ਸੁਨੇਹਾ ਲੈ ਕੇ ਸਾਈਕਲ ਯਾਤਰਾ ਰਾਹੀਂ ਪੂਰੇ ਦੇਸ਼ ਦੀ ਯਾਤਰਾ ਕਰ ਰਹੇ ਅਮਨਦੀਪ ਸਿੰਘ ਅੱਜ ਕਸਬਾ ਸੰਦੌੜ ਵਿਖੇ ਪਹੁੰਚੇ। ਹਿੰਦੂ ਧਰਮ ਨਾਲ ਸਬੰਧਿਤ ਮਹਾਦੇਵ ਰੈਡੀ ਜੋ ਕਿ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸਰਦਾਰ ਅਮਨਦੀਪ ਸਿੰਘ ਖ਼ਾਲਸਾ ਬਣ ਗਏ ਅਤੇ ਸਾਰੇ ਪੰਜਾਬ ਵਿਚ ਸਾਈਕਲ ਯਾਤਰਾ ਕਰ ਰਿਹਾ ਹੈ ਉਨ੍ਹਾਂ ਦਾ ਮੁੱਖ ਮਕਸਦ ਸਿੱਖੀ ਦਾ ਪ੍ਰਚਾਰ ਕਰ ਕੇ ਨਸ਼ਿਆਂ ਦਾ ਤਿਆਗ ਕਰ ਨੌਜਵਾਨ ਪੀੜੀ੍ਹ ਨੂੰ ਅੰਮ੍ਰਿਤ ਛੱਕ ਕੇ ਗੁਰੂ ਕੇ ਸਿੰਘ ਸੱਜ ਕੇ ਸੁਚੱਜਾ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਹੈ। ਸੰਦੌੜ ਸਾਹਿਬ ਸੇਵਾ ਸੁਸਾਇਟੀ ਵਿਖੇ ਉਚੇਜੇ ਤੌਰ ਤੇ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਅਮਨਦੀਪ ਸਿੰਘ ਖ਼ਾਲਸਾ ਨੇ ਕਿਹਾ ਸਿੱਖ ਧਰਮ ਦੇ ਮੂਲ ਧਰਤੀ ਪੰਜਾਬ ਚ ਅੱਜ ਸਿੱਖ ਕੌਮ ਦੀ ਦਸ਼ਾ ਦੇਖ ਕੇ ਉਹ ਹੈਰਾਨ ਰਹਿ ਗਏ ਹਨ ।ਪੰਜਾਬ ਅੰਦਰ ਥਾਂ-ਥਾਂ ਖੁੱਲ੍ਹੇ ਡੇਰੇ, ਸ਼ਰਾਬ ਦੇ ਠੇਕਿਆਂ ਨੂੰ ਦੇਖ ਕੇ ਸਿੱਖ ਗੁਰੂਆਂ ਦੀ ਕਰਮ ਭੂਮੀ ਚ ਸਿੱਖੀ ਦਾ ਹਾਲ ਦੇਖ ਕੇ ਉਨ੍ਹਾਂ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ,ਪਰ ਸਿੱਖੀ ਦਾ ਘਰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰ ਕੇ ਉਹ ਨਿਹਾਲ ਹੋ ਗਏ ਹਨ।ਉਨ੍ਹਾਂ ਕਿਹਾ ਕਿ ਦਾਸ 1975 ਵਿਚ ਅੰਮ੍ਰਿਤ ਛਕ ਕੇ ਗੁਰੂ ਸਾਹਿਬ ਨਾਲ ਜੁੜ ਗਿਆ ਅਤੇ ਉਸ ਦੇ ਘਰ ਵਾਲਿਆਂ ਨੇ ਘਰੋ ਬੇਦਖ਼ਲ ਕਰ ਦਿੱਤਾ ਕਿਉਂ ਕਿ ਉਹ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਸੀ ਅਤੇ ਸਿੱਖ ਧਰਮ ਨਾਲ ਜੁੜਿਆ ਜੋ ਬੜਾ ਨਿਆਰਾ ਹੈ। ਇਸ ਕਰ ਕੇ ਮੈਨੂੰ ਘਰੋ ਬੇਘਰ ਹੋਣਾ ਪਿਆ ।ਉਹ ਕਹਿੰਦੇ ਹਨ ਕਿ 25 ਸਟੇਟਾਂ ਵਿਚੋਂ 5000 ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਚੁੱਕਾ ਹਨ ਅਤੇ ਮੈ ਅੰਮ੍ਰਿਤ ਪਾਨ ਬੈਗਲੋਰ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਤੋ ਕੀਤਾ ਸੀ । ਖ਼ਾਲਸਾ ਨੇ ਕਿਹਾ ਕਿ ਸਕੂਲ ਕਾਲਜ ਅਤੇ ਪੰਜਾਬ ਦੇ 12937 ਪਿੰਡਾਂ ਵਿਚ ਸਿੱਖੀ ਦਾ ਪ੍ਰਚਾਰ ਅਤੇ ਨਸ਼ੇ ਤਿਆਗ ਕੇ ਗੁਰੂ ਵਾਲੇ ਬਨਣ ਤੇ ਅੰਮ੍ਰਿਤ ਛਕ ਸਿੰਘ ਸਜਣ ਦੀ ਲੋਕਾਂ ਵਿਚ ਪ੍ਰਚਾਰ ਕਰ ਰਿਹਾ ਹੈ ।ਖ਼ਾਲਸਾ ਨੇ ਕਿਹਾ ਕਿ ਸਾਈਕਲ ਉੱਤੇ 60 ਕਿੱਲੋ ਵਜ਼ਨ ਸਟੋਪ, ਬਰਤਨ, ਬਿਸਤਰੇ ਅਤੇ ਜ਼ਰੂਰੀ ਸਮਾਨ ਆਪਣੇ ਨਾਲ ਰੱਖਦਾ ਹੈ ਅਤੇ ਰੋਟੀ ਆਪਣੀ ਆਪ ਬਣਾ ਕੇ ਛਕਦਾ ਹਾਂ ਬਾਹਰੋਂ ਕਿਸੇ ਕੋਲੋਂ ਮੰਗ ਕੇ ਨਹੀਂ ਛਕਦਾ ਹਾਂ ਜੇਕਰ ਕਿਸੇ ਗੁਰਦੁਆਰਾ ਸਾਹਿਬ ਵਿਚ ਠਹਿਰਦਾ ਹੈ ਤਾਂ ਉੱਥੋਂ ਪਰਸ਼ਾਦਾ ਛਕਦਾ ਹੈ ਅਤੇ ਉਸ ਨੂੰ 6 ਭਾਸ਼ਾਵਾਂ ਦਾ ਗਿਆਨ ਹੈ।ਜਿਸ ਵਿਚ ਕੰਨੜ, ਤੇਲਗੂ, ਤਾਮਿਲ, ਇੰਗਲਿਸ਼, ਪੰਜਾਬੀ, ਹਿੰਦੀ ਸ਼ਾਮਿਲ ਹੈ ਅਤੇ ਮੈਨੂੰ ਪੰਜਾਬ ਦੇ ਬਹੁਤ ਸਾਰਿਆਂ ਗੁਰਦੁਆਰਿਆਂ ਵਿਚ ਸਨਮਾਨਿਤ ਵੀ ਕੀਤਾ ਗਿਆ ਹੈ ।ਖ਼ਾਲਸਾ ਦਾ ਕਹਿਣਾ ਹੈ ਕਿ ਪੰਜਾਬ ਵਿਚ 20 ਹਜ਼ਾਰ ਪਾਖੰਡਵਾਦ ਦੇ ਡੇਰੇ ਚੱਲ ਰਹੇ ਹਨ ਅਤੇ 850 ਇਤਿਹਾਸਿਕ ਗੁਰਦੁਆਰੇ ਹਨ ਅਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦਾ ਹੈ।ਹੋਰ ਕਿਸੇ ਜਗਾ ਤੇ ਸਿਰ ਨਹੀਂ ਝੁਕਾਉਂਦਾ। ਸਿਰਫ਼ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਂਦਾ ਹਾਂ ਖਾਲਸਾ ਨੇ ਕਿਹਾ ਕਿ ਉਸ ਦਾ ਗਿਨੀਜ ਬੁੱਕ ਵਿਚ ਨਾਮ ਦਰਜ ਹੈ ਅਤੇ ਅਮਰੀਕਾ ਤੋ ਸੱਦਾ ਆਇਆ ਹੈ, ਅਮਰੀਕਾ ਜਾ ਰਿਹਾ ਹੈ । ਉਸ ਦਾ ਸਾਰਾ ਖਰਚਾ ਅਮਰੀਕਾ ਵਾਲੇ ਕਰ ਰਹੇ ਹਨ, ਪ੍ਰੰਤੂ ਅੱਜ ਤੱਕ ਮੋਦੀ ਸਰਕਾਰ ਜਾਂ ਬਾਦਲ ਸਰਕਾਰ ਦੋਹਾਂ ਸਰਕਾਰਾਂ ਨੇ ਨਾ ਤਾਂ ਸਨਮਾਨਿਤ ਕੀਤਾ ਹੈ ਅਤੇ ਨਾ ਹੀ ਮਦਦ ਵਾਸਤੇ ਕੋਈ ਰਾਸ਼ੀ ਦਿੱਤੀ ਹੈ।ਖਾਲਸਾ ਨੇ ਕਿਹਾ ਕਿ ਉਸ ਦੀ ਇੱਕ ਲੜਕੀ ਅਤੇ ਇਕ ਲੜਕਾ ਵੀ ਹੈ ਲੜਕੀ ਅੰਮ੍ਰਿਤਸਰ ਜਿਲਾ ਪਿੰਡ ਉਧੋਕੇ ਵਿੱਚ ਵਿਆਹੀ ਹੈ ਅਤੇ ਲੜਕਾ ਅਮਰੀਕਾ ਵਿਚ ਡਾਕਟਰ ਹੈ ।ਹੁਣ ਪੰਜਾਬ ਵਿਚੋ ਵਾਪਸ ਜਾ ਰਿਹਾ ਹੈ ।ਉਸ ਕੋਲ ਸਿਰਫ 3000 ਹਜਾਰ ਰੁਪਏ ਬਚੇ ਹਨ ।ਇਸ ਮੌਕੇ ਸੂਬੇਦਾਰ ਨਿਰਮਲ ਸਿੰਘ ਸੌਦ, ਉੱਘੇ ਲੇਖਕ ਤਰਸੇਮ ਮਹਿਤੋ, ਮਾ. ਮਨਦੀਪ ਸਿੰਘ ਚੱਕ, ਡਾ. ਜਗਰੂਪ ਸਿੰਘ ਗਿਲ, ਡਾ. ਹਰਦੀਪ ਸਿੰਘ ਹੁੰਝਣ, ਮਾਤਾ ਦਲਜੀਤ ਕੌਰ ਤੋਂ ਇਲਾਵੇ ਇਲਾਕੇ ਦੇ ਮਹੁਤਬਰ ਆਗੂ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply