Thursday, July 4, 2024

ਰਾਹਤ ਫਾਊਂਡੇਸ਼ਨ ਸੰਸਥਾ ਵਲੋਂ ਖੂਨਦਾਨ ਕੈਂਪ ਦੌਰਾਨ 62 ਯੂਨਿਟ ਖੂਨਦਾਨ

PPN0301201605

ਅੰਮ੍ਰਿਤਸਰ, 3 ਜਨਵਰੀ (ਜਗਦੀਪ ਸਿੰਘ ਸੱਗੂ) – ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਭਲਾਈ ਤੇ ਮਨੁੱਖਤਾ ਦੀ ਸੇਵਾ ਲਈ ਸਰਕਾਰੀ ਅਧਿਆਪਕਾਂ ਵਲੋਂ ਸ਼ੁਰੂ ਕੀਤੀ ਸੰਸਥਾ ‘ਰਾਹਤ ਫਾਊਂਡੇਸ਼ਨ ਪੰਜਾਬ” ਵਲੋਂ ਛੇਹਰਟਾ ਦੇ ਐਸ.ਬੀ. ਸਕੂਲ ਦੇ ਵਿਹੜੇ ਥੈਲੇਸੀਮੀਆ ਬਿਮਾਰੀ ਤੋਂ ਪੀੜਿਤ ਬੱਚਿਆਂ ਦੀ ਮਦਦ ਲਈ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸੰਸਥਾ ਦੇ ਮੈਂਬਰਾਂ ਵਲੋਂ 62 ਯੂਨਿਟ ਖੂਨ ਦਾਨ ਕੀਤਾ ਗਿਆ। ਕੈਂਪ ਦਾ ਉਦਘਾਟਨ ਐਸ.ਬੀ. ਸਕੂਲ ਪ੍ਰਿੰਸੀਪਲ ਮਿਸਿਜ਼ ਅੰਮ੍ਰਿਤ ਕਾਲੀਆ, ਡਾ: ਰਵੀ ਮਹਾਜਨ ਤੇ ਸੰਸਥਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਡਾ: ਸਾਹਨੀ ਤੇ ਪਲਵਿੰਦਰ ਸਿੰਘ ਜਨਰਲ ਸਕੱਤਰ ਅੰਮ੍ਰਿਤਸਰ ਥੈਲੇਸੀਮੀਆ ਵੈਲਫੇਅਰ ਸੁਸਾਇਟੀ ਨੇ ਦੱਸਿਆ ਕਿ ਥੈਲੇਸੀਮੀਆ ਇਕ ਅਜਿਹਾ ਰੋਗ ਹੈ ਜਿਸ ਦੌਰਾਨ ਮਰੀਜ ਨੂੰ ਹਰ ਮਹੀਨੇ ਖੁਨ ਦੇਣਾ ਪੈਂਦਾ ਹੈ ਅਤੇ ਅੰਮ੍ਰਿਤਸਰ ਜ਼ਿਲ਼ੇ ਅੰਦਰ 150 ਦੇ ਕਰੀਬ ਬੱਚੇ ਇਸ ਰੋਗ ਤੋਂ ਪੀੜਿਤ ਹਨ ਅਤੇ 20 ਕੁ ਬੱਚੇ ਹੋਮਫੀਲੀਆ ਰੋਗ ਤੋਂ ਗ੍ਰਸਤ ਹਨ। ਜਿੰਨ੍ਹਾਂ ਨੂੰ ਹਰ ਮਹੀਨੇ ਮੁਫਤ ਖੂਨ ਦਿਤਾ ਜਾ ਰਿਹਾ ਹੈ। ਇਸ ਮੌਕੇ ਸੰਸਥਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਨੇ ਦੱਸਿਆ ਕਿ ਲੋੜਵੰਦ ਬੱਚਿਆਂ ਦੀ ਮਦਦ ਲਈ ਸੰਸਥਾ ਵਲੋਂ ਅਜਿਹੇ ਕਾਰਜ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਜਨਰਲ ਸਕੱਤਰ ਕੰਵਰ ਸੰਧੂ, ਹਰਜਿੰਦਰ ਸਿੰਘ ਮੁੱਧ, ਨਵਦੀਪ ਸਿੰਘ ਵਾਹਲਾ, ਮਨਪ੍ਰੀਤ ਸਿੰਘ ਚਮਿਆਰੀ, ਹਰਜੀਤ ਸਿੰਘ ਕੰਬੋਅ, ਨਵਦੀਪ ਸਿੰਘ ਰੰਧਾਵਾ, ਸੁਖਜਿੰਦਰ ਸਿੰਘ ਸੁੱਖ ਥੋਬਾ, ਪ੍ਰਿੰਸੀਪਲ ਇਕਬਾਲ ਸਿੰਘ ਸੰਧੂ, ਤੇਜਿੰਦਰ ਸਿੰਘ ਤੇਜ ਵੇਰਕਾ, ਲੈਕਚਰਾਰ ਅਮਨ ਸ਼ਰਮਾ ਸੁਧਾਰ, ਖੁਸ਼ਰੀਤ ਹੇਰ, ਹਰਜਿੰਦਰ ਸਿੰਘ ਹੇਰ, ਤੇਜਿੰਦਰ ਸਿੰਘ ਮਾਨ, ਮੇਜਰ ਸਿੰਘ, ਮਨਬੀਰ ਸਿੰਘ, ਅਖਿਲ ਕਾਲੀਆ, ਡਾ: ਨਿਖਿਲ ਕਾਲੀਆ, ਨਿਰਵੈਰ ਸਿੰਘ ਖੈਰਾਬਾਦ, ਗੀਤਿਕਾ ਰਾਮਪਾਲ, ਹਰਪ੍ਰੀਤ ਸਿੰਘ, ਗੁਰਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਬੋਪਾਰਾਏ, ਬੰਟੀ ਪੰਡਿਤ, ਕੁਲਬੀਰ ਸਿੰਘ ਮਜੀਠੀਆ, ਪਵਨ ਭਲੋਟ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply