Friday, July 5, 2024

ਐਨ.ਐਸ.ਐਸ ਵਲੰਟੀਅਰਾਂ ਨੂੰ ਦਿੱਤੀ ਫਸਟ ਏਡ ਅਤੇ ਖ਼ੂਨਦਾਨ ਸੰਬੰਧੀ ਜਾਣਕਾਰੀ

PPN0301201610

ਬਠਿੰਡਾ, 3 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਬਠਿੰਡਾ ਦੇ ਚੇਅਰਪਰਸ ਮੈਡਮ ਵੀਨਸ ਗਰਗ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ਫਸਟ ਏਡ ਜਾਗਰੂਕਤਾ ਮੁਹਿੰਮ ਅਧੀਨ ਭਾਈ ਆਸਾ ਸਿੰਘ ਗਰਲਜ਼ ਕਾਲਿਜ ਗੋਨਿਆਣਾ ਦੇ ਐਨ.ਐਸ.ਐਸ ਵਿੰਗ ਵੱਲੋਂ ਲਗਾਏ ਗਏ 7 ਰੋਜ਼ਾ ਕੈਂਪ ਦੌਰਾਨ ਵਲੰਟੀਅਰ ਲੜਕੀਆਂ ਨੂੰ ਫ਼ਸਟ ਏਡ ਅਤੇ ਖ਼ੂਨਦਾਨ ਦੀ ਜਾਣਕਾਰੀ ਦੇਣ ਹਿੱਤ ਇੱਕ ਲੈੱਕਚਰ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੇਂਟ ਜਾੱਨ ਕੇਂਦਰ ਦੇ ਫ਼ਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਅਤੇ ਰੈੱਡ ਕਰਾਸ ਵਲੰਟੀਅਰ ਗੁਰਸੇਵਕ ਬੀੜਵਾਲਾ ਨੇ ਕਾਲਿਜ ਸਟਾਫ ਅਤੇ ਵਿਦਿਆਰਥਣਾਂ ਨੂੰ ਫਸਟ ਏਡ ਅਤੇ ਖ਼ੂਨਦਾਨ ਬਾਰੇ ਜਾਣਕਾਰੀ ਦਿੱਤੀ।
ਭਾਈ ਆਸਾ ਸਿੰਘ ਗਰਲਜ਼ ਕਾਲਿਜ ਗੋਨਿਆਣਾ ਵਿਖੇ ਚਲਾਏ ਜਾ ਰਹੇ ਐੱਨਐੱਸਐੱਸ ਯੁਨਿਟ ਦੇ ਪ੍ਰੋਗਰਾਮ ਅਫਸਰ ਮੈਡਮ ਪਰਮਜੀਤ ਅਤੇ ਪਰਵਿੰਦਰ ਕੌਰ ਦੇ ਉੱਦਮ ਸਦਕਾ ਲਗਾਏ ਗਏ ਇਸ ਕੈਂਪ ਦੌਰਾਨ ਕਾਲਿਜ ਪ੍ਰਿੰਸੀਪਲ ਡਾ.ਰਾਜਵਿੰਦਰ ਕੌਰ ਨੇ ਮਹਿਮਾਨਾਂ ਅਤੇ ਰਿਸੋਰਸ ਪਰਸਨਜ਼ ਨੂੰ ਜੀ ਆਇਆਂ ਨੂੰ ਕਿਹਾ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਫਸਟ ਏਡ ਅਤੇ ਖ਼ੂਨਦਾਨ ਸੰਬੰਧੀ ਇਹ ਗਿਆਨ ਲੜਕੀਆਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ। ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਵਿਦਿਆਰਥਣਾਂ ਨੂੰ ਰੈੱਡ ਕਰਾਸ ਸੰਸਥਾ ਦੇ ਮੰਤਵ, ਫਸਟ ਏਡ ਦੀ ਮਹੱਤਤਾ, ਸੀਪੀਆਰ ਢੰਗ, ਚੋਕਿੰਗ, ਨਕਸੀਰ ਫੁੱਟਣ, ਵਗਦੇ ਲਹੂ ਨੂੰ ਰੋਕਣ, ਬੇਹੋਸ਼ੀ ਆਦਿ ਮੌਕੇ ਦਿੱਤੀ ਜਾਣ ਵਾਲੀ ਫਸਟ ਏਡ ਦੇ ਢੰਗ ਤਰੀਕੇ ਪ੍ਰੈੱਕਟੀਕਲ ਢੰਗਾਂ ਨਾਲ ਸਮਝਾਏ। ਰੈੱਡ ਕਰਾਸ ਵਲੰਟੀਅਰ ਗੁਰਸੇਵਕ ਬੀੜਵਾਲਾ ਨੇ ਵਿਦਿਆਰਥਣਾਂ ਨੂੰ ਨੈਤਿਕ ਕਦਰਾਂ ਕੀਮਤਾਂ, ਸੱਭਿਆਚਾਰ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਦੇਸ਼ ਅਤੇ ਸਮਾਜ ਦੀ ਸੇਵਾ ਲਈ ਵਲੰਟੀਅਰਾਂ ਦੇ ਯੋਗਦਾਨ ਬਾਰੇ ਲੈੱਕਚਰ ਦਿੱਤਾ। ਸਕੱਤਰ ਰੈੱਡ ਕਰਾਸ ਕਰਨਲ ਵੀਰੇਂਦਰ ਕੁਮਾਰ ਨੇ ਦੱਸਿਆ ਕਿ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਵੱਲੋਂ ਲੋਕਾਂ ਨੂੰ ਸਿਹਤ ਸੰਭਾਲ ਅਤੇ ਫ਼ਸਟ ਏਡ ਦੀ ਜਾਣਕਾਰੀ ਦੇਣ ਲਈ ਮੁਹਿੰਮ ਅਰੰਭੀ ਗਈ ਹੈ ਤਾਂ ਜੋ ਸਮਾਜ ਤੰਦਰੁਸਤ ਹੋਵੇ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਪਰਵਿੰਦਰ ਕੌਰ ਨੇ ਬਾਖੂਬੀ ਨਿਭਾਈ। ਕੈਂਪ ਵਿੱਚ ਟੀਚਰ ਪਰਮਜੀਤ ਕੌਰ, ਮਿਸਿਜ਼ ਗੁਰਲੀਨ ਕੌਰ, ਗੁਰਪ੍ਰੀਤ ਕੌਰ, ਰਾਜਿੰਦਰਾ ਕਾਲਿਜ ਬਠਿੰਡਾ ਤੋਂ ਮੈਡਮ ਪਰਮਦੀਪ ਕੌਰ ਅਤੇ ਸਮੂਹ ਸਟਾਫ ਮੈਂਬਰਜ਼ ਨੇ ਅਹਿਮ ਯੋਗਦਾਨ ਪਾਇਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply