Friday, July 5, 2024

ਟੈਟ ਪਾਸ ਬੇਰੁਜ਼ਗਾਰਾਂ ਨੂੰ ਪੁਲਿਸ ਵਲੋਂ ਰੋਕਣ ਦਾ ਬਾਵਜੂਦ ਨੇ ਰੋਸ ਪ੍ਰਦਰਸ਼ਨ

PPN0301201608 PPN0301201609

ਬਠਿੰਡਾ, 3 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਕਾਰ ਦੇ ਟਾਲ ਮਟੋਲ ਤੋ ਦੁੱਖੀ ਟੈਟ ਪਾਸ ਬੇਰੁਜਗਾਰ ਅਧਿਆਪਕ ਵੱਲੋ ਬਠਿੰਡਾ ਵਿਖੇ ਸੂਬਾ ਪੱਧਰੀ ਰੋਸ ਰੈਲੀ ਦਾ ਪ੍ਰੋਗਰਾਮ ਸਥਾਨਕ ਟੀਚਰ ਹੋਮ ਵਿਖੇ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ । ਇਸ ਰੋਸ ਰੈਲੀ ਦੇ ਚੱਲਦਿਆ ਪੁਲਿਸ ਵੱਲੋ ਅੱਜ ਸਵੇਰੇ ਤੋ ਕਰੜੇ ਸੁਰਖਿਆ ਪ੍ਰੰਬਧ ਕੀਤੇ ਗਏ ਸਨ ਜਦੋ ਇਹਨਾਂ ਬੇਰੁਜਗਾਰਾਂ ਵੱਲੋ ਰੋਸ ਪ੍ਰਦਰਸ਼ਨ ਕਰਨ ਲਈ ਟੀਚਰ ਹੋਮ ਤੋ ਬਾਹਰ ਦਾ ਰੁੱਖ ਕੀਤਾ ਗਿਆ ਤਾਂ ਪੁਲਿਸ ਵੱਲੋ ਮੁੱਖ ਗੇਟ ਨੂੰ ਬੰਦ ਕਰ ਦਿੱਤਾ ਗਿਆ । ਜਿਸ ਕਾਰਨ ਇਹਨਾਂ ਬੇਰੁਜਗਾਰਾਂ ਵੱਲੋ ਟੀਚਰ ਹੋਮ ਦੇ ਗੇਟ ਤੇ ਸਰਕਾਰ ਵਿਰੋਧੀ ਨਾਅਰੇਬਾਜੀ ਸੁਰੂ ਕਰ ਦਿੱਤੀ ਗਈ ਅਤੇ ਮੁੁੱਖ ਮੰਤਰੀ ਨਾਲ ਪੈਨਲ ਬੈਠਕ ਕਰਵਾਉਣ ਦੀ ਮੰਗ ਕਰਨ ਲੱਗੇ। ਟੈੱਟ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਅਮਨਿੰਦਰ ਸਿੰਘ ਕੁਠਾਲਾ ਤੇ ਸੂਬਾ ਪ੍ਰੈਸ ਸਕੱਤਰ ਕਰਮਜੀਤ ਸਿੰਘ ਕੋਹਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਸਿੱਖਿਆ ਵਿਭਾਗ ਵਿਚ ਤੀਹ ਹਜ਼ਾਰ ਖਾਲੀ ਅਸਾਮੀਆਂ ਭਰਨ ਦੀਆਂ ਗੱਲਾਂ ਕਰਕੇ ਹਿੱਕ ਥਾਪੜ ਰਹੀ ਹੈ ਪਰ ਦੂਜੇ ਪਾਸੇ ਡੰਗ ਟਪਾਓ ਨੀਤੀ ਤਹਿਤ 2011 ਤੋਂ ਹੁਣ ਤੱਕ ਵੀਹ ਹਜ਼ਾਰ ਬੇਰੁਜ਼ਗਾਰ ਅਧਿਆਪਕਾਂ ਲਈ ਨਿਗੁਣੀਆਂ ਜਿਹੀਆ 6050 ਅਸਾਮੀਆਂ ਦੇ ਕੇ ਕੋਝਾ ਮਜ਼ਾਕ ਕਰ ਰਹੀ ਹੈ, ਜੋ ਕਿ ਮਾਨਸਿਕ ਪੀੜਾਂ ਦਾ ਸ਼ਿਕਾਰ ਅਤੇ ਬਹੁ ਗਿਣਤੀ ਓਵਰਏਜ਼ ਹੋਣ ਕਿਨਾਰੇ ਹਨ। ਪੰਜਾਬ ਸਰਕਾਰ ਹੁਣ ਤੱਕ ਬੇਰੁਜ਼ਗਾਰਾਂ ਤੋਂ ਟੈਸਟ ਦੇ ਨਾਂ ‘ਤੇ ਕਰੋੜਾ ਰੁਪਏ ਇੱਕਠੇ ਕਰ ਚੁੱਕੀ ਹੈ। ਉਨ੍ਹਾਂ ਨੇ ਸਿੋੱਖਿਆਂ ਵਿਭਾਗ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਟੈੱਟ ਦੀ ਪ੍ਰੀਖਿਆਂ ਪਾਸ ਉੁਮੀਦਵਾਰਾਂ ਨੂੰ ਜਾਣ ਬੁਝ ਕੇ ਵਿਸ਼ਾਵਾਰ ਟੈਸਟ ਵਿਚ ਘੱਟੋਂ ਘੱਟ 50 ਪ੍ਰਤੀਸ਼ਤ ਅੰਕ ਲੈਣ ਦੀ ਸ਼ਰਤ ਰੱਖਕੇ ਰੁਜ਼ਗਾਰ ਤੋਂ ਵਾਝਾਂ ਕੀਤਾ ਜਾ ਰਿਹਾ ਹੈ। ਇਹ ਸ਼ਰਤ ਬੇਬੁਨਿਆਦ ਹੈ। ਸਿੱਖਿਆ ਵਿਭਾਗ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਇ ਰੁਜ਼ਗਾਰ ਖੋਹਣ ਦੀਆਂ ਕੋਝੀਆਂ ਚਾਲਾਂ ਚੱਲ ਰਿਹਾ ਹੈ। ਪੰਜਾਬ ਸਰਕਾਰ ਉਚੇਰੀ ਸਿੱਖਿਆ ਪ੍ਰਾਪਤ ਤੇ ਤਜ਼ਰਬੇਕਾਰ ਅਧਿਆਪਕ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਜਿਸ ਦਾ ਸਿੱਧਾ ਅਸਰ ਬਿਨ੍ਹਾਂ ਅਧਿਆਪਕਾਂ ਦੇ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ‘ਤੇ ਪਵੇਗਾ। ਜੋ ਆਉਣ ਵਾਲੀ ਪੀੜੀਆਂ ਲਈ ਮਾਰੂ ਸਿੱਧ ਹੋਵੇਗਾ। ਉਨ੍ਹਾਂ ਸੂਬਾ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਵਿਰੁੱਧ ਆਰ ਪਾਰ ਦੀ ਲੜਾਈ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਮਾਸਟਰ ਕਾਡਰ ਦੀਆਂ ਅਸਾਮੀਆਂ ਵਿਚ ਵਾਧਾ ਕਰਕੇ ਅਤੇ 50ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੀ ਸ਼ਰਤ ਖ਼ਤਮ ਕਰਕੇ ਸਮੂਹ ਟੈੱਟ ਪਾਸ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਾ ਦਿੱਤਾ ਗਿਆ ਤਾਂ ਉਨ੍ਹਾਂ ਦੀ ਯੂਨੀਅਨ ਸਰਕਾਰ ਦੀ ਹਰ ਫਰੰਟ ਤੇ ਵਿਰੋਧਤਾ ਕਰਨ ਲਈ ਤਿਆਰ ਹ , ਸਿੱਖਿਆ ਵਿਭਾਗ ਦੁਆਰਾ ਰਮਸਾ ਅਧੀਨ 764 ਵਿਸ਼ਾ- ਵਾਰ ਅਸਾਮੀਆਂ ਦੀ ਵੇਟਿੰਗ ਲਿਸਟ ਜਾਰੀ ਕਰਨ ਦੀ ਮੰਗ ਵੀ ਕੀਤੀ। ਇਸ ਸਮੇ ਪ੍ਰਸ਼ਾਸ਼ਨ ਵੱਲੋ ਦਖਲ ਦਿੰਦੀਆ ਇਹਨਾਂ ਟੈਟ ਪਾਸ ਬੇਰੁਜਗਾਰਾਂ ਅਧਿਆਪਕਾਂ ਨੂੰ ਮੁੱਖ ਮੰਤਰੀ ਨਾਲ 18 ਜਨਵਰੀ 2016 ਨੂੰ ਪੈਨਲ ਬੈਠਕ ਦਾ ਸਮਾਂ ਲੈ ਕੇ ਦਿੱਤਾ ਗਿਆ। ਇਸ ਸੰਬੰਧ ਵਿਚ ਸਮੁੱਚੇ ਟੈੱਟ ਪਾਸ ਬੇਰੁਜ਼ਗਾਰਾਂ ਨੇ ਟੀਚਰਜ਼ ਹੋਮ ਤੋਂ ਡੀ ਸੀ ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਮੀਤ ਪ੍ਰਧਾਨ ਵਿਕਾਸ ਬਠਿੰਡਾ, ਹਰਜੀਤ, ਨਵੀਨ ਬੋਹਾ, ਇਕਬਾਲ ਬਰੇਟਾ, ਅੰਤਰਪਾਲ, ਅਵਤਾਰ, ਅਵੇਕ ਨਾਭਾ, ਅਮਨ ਬੋਹਾ, ਭਗਵੰਤ ਡੀਟਾਵਾਲਾ, ਅਨੰਦ ਬਾਲਿਆਂਵਾਲੀ ਤੋਂ ਇਲਾਵਾ ਭਰਾਤਰੀ ਜਥੇਬੰਦੀ ਦੇ ਤੌਰ ‘ਤੇ ਨੋਜਵਾਨ ਭਾਰਤ ਸਭਾ ਬਠਿੰਡਾ ਦੇ ਮੈਂਬਰ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply