Friday, July 5, 2024

ਹਜਾਰਾਂ ਲੋਕਾਂ ਨੇ ਸੇਜਲ ਅੱਖਾਂ ਨਾਲ ਪਠਾਨਕੋਟ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਦਿੱਤੀ ਅੰਤਿਮ ਵਿਦਾਇਗੀ

PPN0401201602ਕਾਹਨੂੰਵਾਨ, 4 ਜਨਵਰੀ (ਨਰਿੰਦਰ ਸਿੰਘ ਬਰਨਾਲ)- ਬੀਤੀ 1 ਅਤੇ 2 ਜਨਵਰੀ ਦੀ ਰਾਤ ਨੂੰ ਪਠਾਨਕੋਟ ਵਿੱਚ ਏਅਰ ਫੋਰਸ ਦੇ ਬੇਸ ਸਟੇਸ਼ਨ ਉੱਪਰ ਹੋਏ ਪਾਕਿਸਤਾਨੀ ਅਤਵਾਦੀਆਂ ਦੇ ਫਿਦਾਈਨ ਹਮਲੇ ਵਿੱਚ ਸ਼ਹੀਦ ਹੋਏ ਕੈਪਟਨ ਠਾਕੁਰ ਫਤਿਹ ਸਿੰਘ ਅਤੇ ਹੌਲਦਾਰ ਕੁਲਵੰਤ ਸਿੰਘ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਝੰਡਾ ਗੁਜਰਾਂ ਅਤੇ ਚੱਕ ਸ਼ਰੀਫ ਵਿੱਚ ਫੌਜੀ ਸਨਮਾਨਾਂ ਨਾਲ ਅੰਤਮ ਸੰਸਕਾਰ ਕੀਤੇ ਗਏ। ਜਿਸ ਵਿੱਚ ਫੌਜੀ ਅਫਸਰਾਂ, ਜਵਾਨਾਂ, ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ, ਕਿਸਾਨ ਆਗੂ, ਸਮਾਜ ਸੇਵੀ ਜਥੇਬੰਦੀਆਂਦੇ ਅਹੁਦੇਦਾਰਾਂ ਤੋਂ ਇਲਾਵਾ ਦੁਨੀਆਂ ਭਰ ਤੋਂ ਆਏ ਹਜਾਰਾਂ ਲੋਕਾਂ ਨੇ ਇਹਨਾਂ ਅੰਤਮ ਰਸਮਾਂ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ। ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਉਹਨਾਂ ਦੇ ਜਦੀ ਘਰਾਂ ਵਿੱਚ ਪਹੁੰਚਣ ਉੱਤੇ ‘ਭਾਰਤ ਮਾਤਾ ਦੀ ਜੈ’, ਠਾਕੁਰ ‘ਫਤਿਹ ਸਿੰਘ ਅਮਰ ਰਹੇ’, ‘ਸ਼ਹੀਦ ਕੁਲਵੰਤ ਸਿੰਘ ਅਮਰ ਰਹੇ ਦੇ ਨਾਹਰਿਆਂ ਤੋਂ ਇਲਾਵਾ ਪਾਕਿਸਤਾਨ ਅਤੇ ਪਾਕਿਸਤਾਨਾਂ ਦੀਆਂ ਅਤਵਾਦੀ ਤਨਜੀਮਾਂ ਵਿਰੁੱਧ ਭਾਰੀ ਨਾਹਰੇਬਾਜੀ ਹੋਈ। ਸ਼ਹੀਦਾਂ ਦੇ ਪਰਿਵਾਰ ਅਤੇ ਰਿਸ਼ਤੇਦਾਰ ਜਿਥੇ ਭਾਰੀ ਗੰਮਗੀਨ ਸਨ। ਉਥੇ ਸ਼ਹੀਦਾਂ ਦੇ ਬੱਚੇ ਵੀ ਆਪਣੇ ਮਾਪਿਆਂ ਦੇ ਮ੍ਰਿਤਕ ਸਰੀਰਾਂ ਉੱਪਰ ਜਜਬਾਤੀ ਹੋ ਕੇ ਵਿਰਲਾਪ ਕਰ ਰਹੇ ਸਨ। ਠਾਕੁਰ ਫਤਿਹ ਸਿੰਘ ਦਾ ਪੁਤੱਰ ਅਤੇ ਧੀ ਮਦੂ ਠਾਕੁਰ, ਆਪਣੇ ਪਿਤਾ ਦੀ ਮੌਤ ਨੂੰ ਅਕਿਹ ਸਦਮਾ ਦੱਸ ਰਹੇ ਸਨ। ਕੁਲਵੰਤ ਸਿੰਘ ਦਾ ਵੱਡਾ ਪੁੱਤਰ ਸੁਰਿੰਦਰ ਆਪਣੇ ਪਿਤਾ ਦੇ ਗੱਲ ਲੱਗ ਕਿ ਕਿਹ ਰਿਹਾ ਸੀ ਕਿ ਹੁਣ ਉਸ ਨੂੰ ਫੌਜੀ ਅਫਸਰ ਕੌਣ ਬਣਾਵੇਗਾ। ਇਸੇ ਤਰ੍ਹਾਂ ਉਸ ਦਾ ਛੋਟਾ ਪੁੱਤਰ ਵੀ ਆਪਣੇ ਬਾਪ ਦੀਆਂ ਯਾਦਾਂ ਨੂੰ ਮੀਡੀਆ ਅਤੇ ਹਰ ਆਉਣ ਵਾਲੇ ਵਿਅਤੀਨਾਲ ਸਾਂਝਾ ਕਰ ਰਿਹਾ ਸੀ। ਠਾਕੁਰ ਫਤਿਹ ਸਿੰਘ ਦੀ ਧੀ ਮਧੂ ਠਾਕੁਰ ਨੇ ਆਪਣੇ ਪਿੱਤਾ ਦੀ ਤਰੰਗੇ ਵਿੱਚ ਲਪੇਟੀ ਹੋਈ ਮ੍ਰਿਤਕ ਦੇਹ ਨੂੰ ਫੌਜੀ ਜਵਾਨਾਂ ਦੇ ਬਰਾਬਰ ਮੋਢਾ ਦਿੱਤਾ। ਮਧੂ ਬਾਲਾ ਨੇ ਕਿਹਾ ਉਸ ਦੇ ਪਿਤਾ ਨੂੰ ਕਾਇਰ ਅੱਤਵਾਦੀਆਂ ਨੇ ਪਿੱਠ ਵਿੱਚ ਗੋਲੀ ਦਾਗੀ ਸੀ। ਉਹ ਕਾਇਰ ਅੱਤਵਾਦੀ ਉਸ ਦੇ ਪਿਤਾ ਦਾ ਸਿਧਾ ਮਕਾਬਲਾ ਨਹੀਂ ਕਰ ਸਕੇ। ਭਾਰਤੀ ਫੌਜ ਵਲੋਂ ਤਿਬੜੀ ਕੈਂਟ ਤੋਂ ਤਿੰਨ ਸਿੱਖ ਰੈਜਮੈਂਟ ਅਤੇ ਸਿੱਖ ਲਾਈ ਰੈਜਮੈਂਟ ਦੇ ਜਵਾਨਾਂ ਦੇ ਇਲਾਵਾ ਬਰਗੇਡੀਆਰ ਆਰਆਰ ਸਿੰਘ, ਸੀਓ ਅਖਲੇਸ ਤੋਰਮ, ਸੂਬੇਦਾਰ ਦਿਲਬਾਗ ਸਿੰਘ, ਸੂਬੇਦਾਰ ਜਗਤਾਰ ਸਿੰਘ ਦੀ ਅਗਵਾਈ ਹੇਠ ਫੁੱਲ ਮਲਾਵਾਂ ਅਤੇ ਸ਼ਹੀਦਾਂ ਨੂੰ ਹਥਿਆਰਾਂ ਨਾਲ ਸਲਾਮੀ ਦਿੱਤੀ। ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਦੀ ਸਵੇਰ ਤੋਂ ਹੀ ਆਮ ਲੋਕ ਅਤੇ ਮੀਡੀਆ ਕਰਮਚਾਰੀ ਉਡੀਕ ਕਰ ਰਹੇ ਸਨ। ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਜਥੇ. ਸੇਵਾ ਸਿੰਘ ਸੇਖਵਾਂ, ਫਤਿਹਜੰਗ ਸਿੰਘ ਬਾਜਵਾ ਅਤੇ ਮਾਸਟਰ ਮਹੋਨ ਲਾਲ ਤੋਂ ਇਲਾਵਾ ਪਗ਼ਡੀ ਸੰਭਲਾ ਲਹਿਰ ਦੇ ਆਗੂ ਕੰਵਲਪ੍ਰੀਤ ਸਿੰਘ ਕਾਕੀ ਆਪਣੇ ਸਾਥੀਆਂ ਸਮੇਤ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਤੋਂ ਇਲਾਵਾ ਅੰਤਿਮ ਰਸਮਾ ਵਿੱਚ ਵੀ ਪਹੁੰਚੇ। ਭਾਵੇਂ ਕਿ ਮੁੱਖ ਮੰਤਰੀ ਅੰਤਮ ਰਸਮਾਂ ਤੋਂ ਪਹਿਲਾਂ ਦੁੱਖੀ ਪਰਿਵਾਰਾਂ ਨਾਲ ਮਿਲ ਕੇ ਜਾ ਚੁੱਕੇ ਸਨ। ਪਰ ਫਿਰ ਵੀ ਮੀਡੀਆ ਅਤੇ ਇਲਾਕੇ ਦੇ ਲੋਕਾਂ ਨੇ ਦੇਰ ਸ਼ਾਮ ਤੱਕ ਸ਼ਹੀਦਾਂ ਦੇ ਸੰਸਕਾਰ ਦੀ ਉਡੀਕ ਕੀਤੀ। ਇਸ ਮੌਕੇ ਕੰਵਲਪ੍ਰੀਤ ਸਿੰਘ ਕਾਕੀ ਵਲੋਂ ਦੋਵਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਪਗੜੀ ਸੰਭਾਲ ਲਹਿਰ ਵੱਲੋਂ 50-50 ਹਜਾਰ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply