Thursday, July 4, 2024

ਸਾਹਿਤ ਜਾਗ੍ਰਿਤੀ ਸਭਾ ਵੱਲੋਂ ਨਵੇਂ ਸਾਲ ਨੂੰ ਖੁਸ਼ਆਮਦੀਦ

PPN0401201601ਬਠਿੰਡਾ, 4 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸਾਹਿਤ ਜਾਗ੍ਰਿਤੀ ਪ੍ਰਤੀ ਸਮਰਪਿਤ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿਣ ਲਈ ਵਿਸ਼ੇਸ਼ ਬੈਠਕ ਲੇਖਕ ਤਰਸੇਮ ਬਸ਼ਰ ਦੀ ਰਿਹਾਇਸ਼ ਤੇ ਹੋਈ ਜਿਸ ਵਿੱਚ ਲੇਖਕਾਂ ਵੱਲੋਂ ਰਚਨਾਵਾਂ ਪੜੀਆਂ ਗਈਆਂ ਤੇ ਤਤਕਾਲੀ ਹਾਲਾਤਾਂ ਤੇ ਵਿਚਾਰ ਚਰਚਾ ਕੀਤੀ ਗਈ ।ਨਵੇਂ ਸਾਲ ਵਿੱਚ ਕੁੱਝ ਵੀ ਨਾ ਬਦਲਣ ਤੇ ਅਧਾਰਿਤ ਆਪਣੀ ਕਵਿਤਾ ਨਾਲ ਸਾਰੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ ਉੱਥੇ ਹੀ ਕਵੀ ਤਰਸੇਮ ਬੁੱਟਰ ਉੱਥੇ ਹੀ ਸੂਫ਼ੀ ਕਵੀ ਜਨਕ ਸ਼ਰਮੀਲਾ ਨੇ ਸੂਫ਼ੀ ਰਚਨਾਵਾਂ ਨਾਲ ਸਮਾਂ ਬੰਨਿਆਂ । ਉੱਘੇ ਕਵੀ ਤਰਸੇਮ ਬੁੱਟਰ, ਚਮਨ ਦਰਵੇਸ਼, ਨਛੱਤਰ ਝੁੱਟੀਕਾ, ਦਰਸ਼ਨ ਦਰਸ਼ੀ, ਜਸਵੰਤ ਜੱਸ, ਗੁਰਸੇਵਕ ਸਿੰਘ ਚੁੱਘੇ ਖੁਰਦ, ਜਸਵੀਰ ਕੋਟਭਾਈ, ਮਲਕੀਤ ਕੋਟਲੀ ਆਦਿ ਨੇ ਆਪਣੀਆਂ ਕਾਵਿ ਰਚਨਾਵਾਂ ਨਾਲ ਪਾਠਕਾਂ ਲੇਖਕਾਂ ਨੂੰ ਪ੍ਰਭਾਵਿਤ ਕੀਤਾ ।ਪੰਡਿਤ ਰੂਪ ਚੰਦ ਸ਼ਰਮਾਂ ਵੱਲੋਂ ਅਧਾਤਿਮ ਕਵੀਸ਼ਰੀ ਰਚਨਾ, ਮਨਜੀਤ ਜੀਤ ਅਤੇ ਕੁਲਵਿੰਦਰ ਚਾਨੀ ਵੱਲੋਂ ਵੀ ਰਚਨਾਵਾਂ ਕਹੀਆਂ ਗਈਆਂ । ਇਸ ਮੌਕੇ ਲੋਕ ਗਾਇਕ ਸੁੱਖਾ ਵੱਲੋਂ ਸਾਹਿਤਕ ਰਚਨਾ ਰਾਹੀਂ ਸੁਰੀਲੀ ਹਾਜ਼ਰੀ ਲਵਾਈ ਗਈ ਜਿਸ ਨੂੰ ਸਭ ਨੇ ਖੂਬ ਪ੍ਰਸੰਦ ਕੀਤਾ । ਬੈਠਕ ਵਿੱਚ ਮੌਜੂਦਾ ਹਾਲਾਤਾਂ ਤੇ ਕੇਂਦਰੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਸਿੱਧ ਕਹਾਣੀਕਾਰ ਅਤਰਜੀਤ, ਪ੍ਰਿੰਸੀਪਲ ਜਗਦੀਸ਼ ਸਿੰਘ ਘਈ, ਕੇਂਦਰੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆ, ਐਡਵੋਕੇਟ ਮੋਹਨਜੀਤ ਸਿੰਘ ਪੁਰੀ, ਤਰਸੇਮ ਬਸ਼ਰ, ਸੁਰੇਸ਼ ਗੋਇਲ ਮੌਜੂਦਾ ਸਮਾਜਿਕ ਹਾਲਾਤਾਂ ਵਿੱਚ ਸਾਹਿਤਕਾਰਾਂ ਦੀ ਭੂਮਿਕਾ ਅਤੇ ਸਾਹਿਤ ਸਭਾਵਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਤੇ ਚਰਚਾ ਕੀਤੀ ਗਈ ਅਤੇ ਸਾਹਿਤ ਜਾਗ੍ਰਿਤੀ ਸਭਾ ਵੱਲੋਂ ਕੀਤੀਆਂ ਜਾ ਰਹੀਆਂ ਘਰਾਂ ਵਿੱਚ ਬੈਠਕਾਂ ਦੀ ਨੀਤੀ ਦੀ ਪ੍ਰੋੜਤਾ ਕੀਤੀ ਗਈ । ਇਸ ਮੌਕੇ ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਜਗਦੀਸ਼ ਸਿੰਘ ਘਈ, ਕਹਾਣੀਕਾਰ ਅਤਰਜੀਤ ਨੇ ਲੇਖਕਾਂ ਦੀਆਂ ਰਚਨਾਵਾਂ ਤੇ ਸੰਖੇਪ ਟਿੱਪਣੀਆਂ ਕੀਤੀਆਂ ਗਈਆਂ ਅਤੇ ਸਾਕਾਰਾਤਮਕ ਸੁਝਾਅ ਦਿੱਤੇ ਗਏ । ਇਸ ਸਮੇਂ ਸਾਹਿਤ ਜਾਗ੍ਰਿਤੀ ਸਭਾ ਵੱਲੋਂ ਜਨਕ ਸ਼ਰਮੀਲਾ ਨੂੰ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ ਵਿੱਚ ਸਨਮਾਨਿਤ ਕੀਤੇ ਜਾਣ ਅਤੇ ਤਰਸੇਮ ਬਸ਼ਰ ਵੱਲੋਂ ਬੇਟੇ ਅਗਮ ਵਿਸ਼ਿਸ਼ਟ ਦੇ ਜਨਮ ਮੌਕੇ ਕਰਵਾਏ ਗਏ ਇਸ ਸਾਹਿੱਤਕ ਉੱਧਮ ਲਈ ਵਿਸ਼ੇਸ਼ ਤੌਰ ‘ਤੇ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਗਈਆਂ ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply