Monday, July 8, 2024

ਵੀ.ਸੀ ਬਰਾੜ ਵੱਲੋਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਜੂਡੋ ਦੇ ਜੇਤੂ ਖਿਡਾਰੀਆਂ ਦਾ ਸਨਮਾਨ

PPN0601201608ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਜੂਡੋ (ਪੁਰਸ਼-ਇਸਤਰੀ) 2015-16 ਦੇ ਜੇਤੂ ਰਹਿਣ ਵਾਲੇ ਖਿਡਾਰੀਆਂ ਨਾਲ ਆਪਣੇ ਦਫਤਰ ਦੇ ਕਮੇਟੀ ਰੂਮ ਵਿਚ ਮਿਲਣੀ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ।ਇਹ ਚੈਂਪੀਅਨਸ਼ਿਪ ਬੀਤੇ ਦਿਨੀਂ ਕੇ.ਆਈ.ਆਈ.ਟੀ. ਯੂਨੀਵਰਸਿਟੀ, ਭੁਵਨੇਸ਼ਵਰ ਵਿਖੇ ਸੰਪੰਨ ਹੋਈ। ਡਿਪਟੀ ਡਾਇਰੈਕਟਰ ਖੇਡਾਂ ਅਤੇ ਮੁਖੀ, ਡਾ. ਐਚ.ਐਸ. ਰੰਧਾਵਾ ਨੇ ਖਿਡਾਰੀਆਂ ਦੀ ਜਾਣ-ਪਛਾਣ ਕਰਾਈ ਅਤੇ ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੱਤੀ।  ਇਸ ਚੈਂਪੀਅਨਸ਼ਿਪ ਵਿਚ ਜੂਡੋ ਦੀ ਪੁਰਸ਼ਾਂ ਟੀਮ ਨੇ 28 ਅੰਕ ਹਾਂਸਲ ਕਰਕੇ ਚੈਂਪੀਅਨਸ਼ਿਪ ਜਿੱਤੀ। ਜੂਡੋ ਦੇ ਖਿਡਾਰੀ ਜਬੀਰ, ਜਸਲੀਨ, ਅਮਨਦੀਪ ਅਤੇ ਇੰਦਰਜੀਤ ਨੇ ਸੋਨੇ ਦੇ ਤਗਮੇ ਹਾਂਸਲ ਕੀਤੇ ਜਦੋਂਕਿ ਸ਼ਿਵਮ ਅਤੇ ਸ਼ਮਸ਼ੇਰ ਨੇ ਚਾਂਦੀ ਦੇ ਅਤੇ ਹਰਪ੍ਰੀਤ ਅਤੇ ਦਾਨਿਸ਼ ਨੇ ਬ੍ਰੋਜ਼ ਮੈਡਲ ਹਾਸਲ ਕੀਤੇ। ਇਸਤਰੀਆਂ ਦੀ ਟੀਮ 11 ਅੰਕਾਂ ਨਾਲ ਚੈਂਪੀਅਨ ਬਣੀ, ਜਿਸ ਵਿਚ ਸ਼ਵੇਤਾ ਤੇ ਰਣਜੀਤਾ ਨੇ 2 ਸੋਨ ਮੈਡਲ ਅਤੇ ਸਟਫਾਈਨ ਨੇ ਬ੍ਰੌਜ਼ ਮੈਡਲ ਹਾਸਲ ਕੀਤਾ। ਹਰਮੀਤ ਸਿੰਘ ਅਤੇ ਰਵੀ ਕੁਮਾਰ ਇਨ੍ਹਾਂ ਦੇ ਕੋਚ ਸਨ।  ਇਸੇ ਤਰ੍ਹਾਂ ਸੀਨੀਅਰ ਨੈਸ਼ਨਲ ਜੂਡੋ (ਪੁਰਸ਼-ਇਸਤਰੀ) ਚੈਂਪੀਅਨਸ਼ਿਪ ਚੰਡੀਗੜ੍ਹ ਵਿਖੇ ਕਰਵਾਈ ਗਈ, ਜਿਸ ਵਿਚ ਯੂਨੀਵਰਸਿਟੀ ਜੂਡੋ ਟੀਮ ਨੇ ਸੋਨੇ ਅਤੇ ਚਾਂਦੀ ਦੇ ਇਕ-ਇਕ ਮੈਡਲ ਹਾਂਸਲ ਕਰਨ ਤੋਂ ਇਲਾਵਾ ਦੋ ਬ੍ਰੋਂਜ਼ ਮੈਡਲ ਹਾਸਲ ਕੀਤੇ। ਹੁਣ ਇਹ ਟੀਮ ਭੋਪਾਲ ਵਿਖੇ ਹੋ ਰਹੀਆਂ ਸੈਫ ਖੇਡਾਂ ਵਿਚ ਭਾਗ ਲੈਣ ਲਈ ਜਾ ਰਹੀ ਹੈ। ਪ੍ਰੋ. ਬਰਾੜ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੱਜ ਖਿਡਾਰੀਆਂ ਦਾ ਦੌਰ ਹੈ ਅਤੇ ਉਨਾਂ ਦਾ ਭਵਿੱਖ ਬਹੁਤ ਉਜਵਲ ਹੈ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਹਰ ਵਿਦਿਆਰਥੀ ਨੂੰ ਆਪਣੀ ਰਸਮੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਪ੍ਰਮਾਤਮਾ ਨੂੰ ਯਾਦ ਕਰਦਿਆਂ ਆਪਣੇ ਵੱਡਿਆਂ, ਅਧਿਆਪਕਾਂ ਅਤੇ ਕੋਚਾਂ ਦਾ ਆਦਰ ਕਰਦੇ ਦ੍ਰਿੜ ਨਿਸਚੇ ਨਾਲ ਸਖਤ ਮਿਹਨਤ ਕਰਦੇ ਹੋਏ ਆਪਣਾ ਟੀਚਾ ਹਾਂਸਲ ਕਰਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਖੇਡਾਂ ਅਤੇ ਖਿਡਾਰੀਆਂ ਦੀ ਸਹੂਲਤ ਲਈ ਹਮੇਸ਼ਾ ਹੀ ਵਚਨਬੱਧ ਰਹੀ ਹੈ ਅਤੇ ਹਰ ਸੰਭਵ ਵਿਤੀ ਸਹਾਇਤਾ ਦਿੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਧਿਆਨ ‘ਚ ਰਖਦਿਆਂ ਯੂਨੀਵਰਸਿਟੀ ਵੱਲੋਂ ਇਸ ਵਰ੍ਹੇ ਅਪ੍ਰੈਲ ਤਕ 100 ਲੜਕੀਆਂ ਅਤੇ 150 ਲੜਕੀਆਂ ਦੀ ਸਮਰੱਥਾ ਵਾਲੇ ਆਧੁਨਿਕ ਸਹੁਲ਼ਤਾਂ ਨਾਲ ਲੈਸ ਖੇਡ ਹੋਸਟਲ ਤਿਆਰ ਹੋ ਜਾਵੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply