Monday, July 8, 2024

ਸਦਭਾਵਨਾ ਰੈਲੀਆਂ ਤੇ ਸੰਗਤ ਦਰਸ਼ਨ ਤੋ ਵਿਹਲ ਕੱਢ ਕੇ ਲੋਕਾਂ ਦੀਆਂ ਮੁਸ਼ਕਲਾਂ ਵੱਲ਼ ਵੀ ਧਿਆਨ ਦੇਵੇ ਸਰਕਾਰ- ਪੱਧਰੀ

PPN1101201615ਅੰਮ੍ਰਿਤਸਰ (ਬੈਲਜੀਅਮ), 10 ਜਨਵਰੀ (ਹਰਚਰਨ ਸਿੰਘ ਢਿੱਲੋਂ)- ਮਾਝੇ ਦੇ ਅਜਨਾਲਾ ਇਲਾਕੇ ਤੋ ਗੁਰਸੇਵਕ ਸਿੰਘ ਪੱਧਰੀ ਨੇ ਪੰਜਾਬ ਪੋਸਟ ਨਾਲ ਗੱਲਬਾਤ ਕਰਦੇ ਹੋਏ 8 ਜਨਵਰੀ ਨੂੰ ਅਜਨਾਲਾ ਨੇੜਲੇ ਪਿੰਡ ਹਰੜ ਖੁਰਦ ਵਿਚ ਪੌਣੇ ਤਿੰਨ ਸਾਲ ਦੇ ਮਾਸੂਮ ਬਾਲ ਅੰਗਦਵੀਰ ਸਿੰਘ ਜੋ ਆਪਣੇ ਘਰ ਦੇ ਵਿਹੜੈ ਵਿਚ ਖੇਡ ਰਿਹਾ ਸੀ ਨੂੰ ਅਚਾਨਕ ਅਵਾਰਾ ਕੁੱਤਿਆਂ ਵਲੋਂ ਨੋਚ ਨੋਚ ਕੇ ਖਾ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਸ ਦੇ ਦਾਦਾ ਸਰਦੂਲ ਸਿੰਘ ਵਲੋਂ ਕੁੱਤਿਆਂ ਦੇ ਚੁੰਗਲ ਵਿੱਚੋਂ ਛਡਾਉਣ ਸਮੇ ਪੋਤੇ ਦੇ ਮੁੰਹੋ ਨਿਕਲੇ ‘ਪਾਪਾ ਆ ਗਏ ਆਖਰੀ ਸ਼ਬਦ’ ਅਜੇ ਵੀ ਮਨ ਨੂੰ ਧੂਹ ਪਾਉਂਦੇ ਹਨ। ਉਨਾਂ ਕਿਹਾ ਕਿ ਬਹੁਤ ਸੋਹਣੇ ਸੁਡੌਲ ਪਿਆਰੇ ਬੱਚੇ ਅੰਗਦਵੀਰ ਸਿੰਘ ਦੀ ਬੇਦਰਦ ਮੌਤ ਉਪਰੰਤ ਪ੍ਰੀਵਾਰ, ਰਿਸ਼ਤੇਦਾਰ ਤੇ ਪਿੰਡ ਵਾਸੀ ਅਜੇ ਵੀ ਸਦਮੇ ਵਿਚ ਹਨ।ਪਿੰਡ ਦੇ ਸਰਪੰਚ ਅਤੇ ਜਿਲਾ ਪ੍ਰੀਸ਼ਦ ਮੈਂਬਰ ਨਵਚੰਦ ਸਿੰਘ ਹਰੜ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਨੂੰ ਨਕੇਲ ਪਾਉਣ ਲਈ ਯੋਗ ਕਦਮ ਚੁੱਕੇ ਜਾਣ।ਇਸੇ ਦੌਰਾਨ ਇਨਸਾਫ ਪਸੰਦ ਲੋਕਾਂ ਵਲੋਂ ਬੱਚੇ ਦੇ ਕਤਲ ਦੀ ਜਿੰਮੇਵਾਰ ਮੇਨਕਾ ਗਾਂਧੀ ਨੂੰ ਠਹਿਰਾਇਆ ਹੈ। ਸ੍ਰ. ਪੱਧਰੀ ਨੇ ਲੋਕਾਂ ਨੂੰ ਕਿਹਾ ਹੈ ਕਿ ਮੇਨਕਾ ਗਾਂਧੀ ਨੂੰ ਵੱਧ ਤੋ ਵੱਧ ਸੰਦੇਸ਼ ਭੇਜ ਕੇ ਅਵਾਰਾ ਕੁੱਤਿਆਂ ‘ਤੇ ਕੰਟਰੋਲ ਕਰਨ ਦੀ ਅਪੀਲ ਕੀਤੀ ਜਾਵੇ।ਉਨਾਂ ਹੋਰ ਕਿਹਾ ਕਿ ਬੈਲਜ਼ੀਅਮ ਦਾ ਇਨਸਾਫ ਪਸੰਦ ਭਾਈਚਾਰਾ ਇਸ ਮੰਦਭਾਗੀ ਘਟਨਾ ‘ਤੇ ਅਫਸੋਸ ਜਾਹਿਰ ਕਰਦੇ ਹੋਏ ਦੁਖੀ ਪ੍ਰੀਵਾਰ ਦੇ ਦਰਦ ਭਰੇ ਗਮ ਵਿਚ ਸ਼ਰੀਕ ਹੁੰਦਾ ਹੋਇਆ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਸਦਭਾਵਨਾ ਰੈਲੀਆਂ ਅਤੇ ਸੰਗਤ ਦਰਸ਼ਨ ਤੋ ਵਿਹਲ ਕੱਢ ਕੇ ਲੋਕਾਂ ਦੀਆਂ ਮੁਸ਼ਕਲਾਂ ਵੱਲ਼ ਵੀ ਧਿਆਨ ਦੇਵੇ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply