Monday, July 8, 2024

ਖ਼ਾਲਸਾ ਕਾਲਜ ਵਿਖੇ ਛੀਨਾ ਨੇ ਕੀਤਾ ਪੀ. ਐੱਨ.ਬੀ ਦੇ ਸਹਿਯੋਗ ਨਾਲ ਬਣੀ ‘ਈ-ਲੋਬੀ’ ਦਾ ਉਦਘਾਟਨ

PPN1101201616

ਅੰਮ੍ਰਿਤਸਰ, 11 ਜਨਵਰੀ (ਜਗਦੀਪ ਸਿੰਘ ਸੱਗੂ)-ਇਤਿਹਾਸਕ ਖ਼ਾਲਸਾ ਕਾਲਜ ਵਿਖੇ ਸਟਾਫ਼ ਤੇ ਵਿਦਿਆਰਥੀਆਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਪੰਜਾਬ ਨੈਸ਼ਨਲ ਬੈਂਕ ਦੇ ਸਹਿਯੋਗ ਨਾਲ ਕਾਲਜ ਕੰਟੀਨ ਦੇ ਨਾਲ ‘ਈ-ਲੌਬੀ’ ਦਾ ਉਦਘਾਟਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਡਾਇਰੈਕਟਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤਾ ਗਿਆ। ਸ: ਛੀਨਾ ਨੇ ਕਿਹਾ ਕਿ ‘ਈ-ਲੋਬੀ’ ਕਾਲਜ ਵਿੱਚ ਸਥਾਪਿਤ ਕਰਨ ਦਾ ਮਕਸਦ ਵਿਦਿਆਰਥੀਆਂ ਅਤੇ ਸਟਾਫ਼ ਬੈਂਕ ਵਿੱਚ ਆਉਣ-ਜਾਣ ਦੇ ਸਮੇਂ ਦੀ ਬਚਤ ਅਤੇ ਕਤਾਰਾਂ ਆਦਿ ਵਰਗੀਆਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣਾ ਹੈ।
ਇਸ ਮੌਕੇ ਛੀਨਾ ਨੇ ‘ਈ ਲੋਬੀ ਵਿੱਚ ਹਰ ਤਰ੍ਹਾਂ ਦੀ ਬੈਕਿੰਗ ਸਹੂਲਤ ਤੋਂ ਇਲਾਵਾ 24 ਘੰਟੇ ਏ. ਟੀ. ਐੱਮ., ਨਗਦੀ ਜਮ੍ਹਾ ਕਰਵਾਉਣ ਅਤੇ ਪਾਸ ਬੁੱਕ ਦੀ ਪ੍ਰੀਟਿੰਗ ਆਦਿ ਸੁਵਿਧਾ ਪ੍ਰਦਾਨ ਹੋਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੇ ਸਟਾਫ਼ ਦੀ ਖੇਚਲ ਨੂੰ ਹੋਰ ਘਟਾਉਣ ਲਈ ਚੈੱਕ ਜਮ੍ਹਾ ਕਰਵਾਉਣ ਦੀ ਸਹੂਲਤ ਵੀ ਜਲਦ ਇੱਥੇ ਮੁਹੱਈਆ ਕਰਵਾਈ ਜਾਵੇਗੀ। ਸ: ਛੀਨਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਸੁਵਿਧਾ ਪੰਜਾਬ ਨੈਸ਼ਨਲ ਬੈਂਕ ਵੱਲੋਂ ਇਸ ਉੱਚ ਵਿੱਦਿਅਕ ਸੰਸਥਾ ਵਿੱਚ ਸ਼ੁਰੂ ਕਰਕੇ ਇਸ ਦਾ ਅਗਾਜ਼ ਕੀਤਾ ਗਿਆ ਹੈ, ਜਿਸ ਦਾ ਸਮੂਹ ਵਿੱਦਿਅਕ ਅਦਾਰੇ ਇਸ ਤੋਂ ਲਾਹਾ ਲੈ ਸਕਣਗੇ।
ਇਸ ਮੌਕੇ ‘ਤੇ ਪੰਜਾਬ ਨੈਸ਼ਨਨ ਬੈਂਕ ਤੋਂ ਫੀਲਡ ਜਨਰਲ ਮੈਨੇਜ਼ਰ ਸ੍ਰੀ ਅਸ਼ੋਕ ਗੁਪਤਾ, ਸਰਕਲ ਹੈੱਡ ਡੀ. ਜੀ. ਐੱਮ. ਸ: ਸੁਰਜੀਤ ਸਿੰਘ ਤੇ ਹੋਰ ਅਧਿਕਾਰੀਆਂ ਨੇ ਬੈਂਕ ਵੱਲੋਂ ਕਾਲਜ ਵਿੱਚ ਸਥਾਪਿਤ ਈ-ਲੋਬੀ ਦੇ ਲਾਭ ਤੇ ਵਿਸ਼ੇਸ਼ਤਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਬੈਂਕ ਦਾ ਮਨੋਰਥ ਹਰੇਕ ਇਨਸਾਨ ਨੂੰ ਵੱਧ ਤੋਂ ਵੱਧ ਲੋੜ ਮੁਤਾਬਕ ਸਰਲ ਸਹੂਲਤਾਂ ਦੇਣਾ ਹੈ ਤਾਂ ਜੋ ਉਨ੍ਹਾਂ ਨੂੰ ਬੈਂਕ ਤੋਂ ਮਿਲਣ ਵਾਲੀ ਕਿਸੇ ਪ੍ਰਕਾਰ ਦੀ ਜਰੂਰਤ ਸਬੰਧੀ ਸਹੂਲਤ ਲਈ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ‘ਤੇ ਸ: ਅਜ਼ਮੇਰ ਸਿੰਘ ਹੇਰ, ਸ: ਸਰੂਦਲ ਸਿੰਘ ਮੰਨਣ, ਸ: ਸੁਖਦੇਵ ਸਿੰਘ ਅਬਦਾਲ, ਅਜੀਤ ਸਿੰਘ ਬਸਰਾ, ਪ੍ਰਿੰ: ਡਾ. ਮਹਿਲ ਸਿੰਘ, ਪ੍ਰਿੰ: ਡਾ. ਜੇ. ਐੱਸ. ਢਿੱਲੋਂ, ਪ੍ਰਿੰ: ਡਾ. ਸੁਖਬੀਰ ਕੌਰ ਮਾਹਲ, ਪ੍ਰਿੰ: ਡਾ. ਸੁਰਿੰਦਰਪਾਲ ਕੌਰ ਢਿੱਲੋਂ, ਪ੍ਰਿੰ: ਆਰ. ਕੇ. ਧਵਨ, ਪ੍ਰਿੰ: ਡਾ. ਅਮਰਪਾਲ ਸਿੰਘ, ਸ੍ਰੀ ਐੱਨ. ਕੇ. ਸ਼ਰਮਾ, ਪ੍ਰਿੰ: ਡੀ. ਕੇ. ਸੰਧੂ, ਪੀ. ਐੱਨ. ਬੀ. ਦੇ ਸੀਨੀਅਰ ਮੈਨੇਜ਼ਰ ਸ: ਭਗਵਾਨ ਸਿੰਘ, ਹਰੀਸ਼ ਸਹਿਦੇਵ ਤੋਂ ਇਲਾਵਾ ਹੋਰ ਬੈਂਕ ਅਤੇ ਕਾਲਜ ਸਟਾਫ਼ ਮੌਜ਼ੂਦ ਸੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply