Thursday, July 4, 2024

ਸਕੂਲ ਬੱਸਾਂ ਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਨਿਯਮ ਸਖਤੀ ਨਾਲ ਲਾਗੂ ਹੋਣਗੇ – ਮਜੀਠੀਆ

PPN1401201614ਅੰਮ੍ਰਿਤਸਰ, 14 ਜਨਵਰੀ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸਕੂਲ ਬੱਸਾਂ ਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਬਣਾਏ ਗਏ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਸ: ਮਜੀਠੀਆ ਅੱਜ ਬੀਤੇ ਦਿਨੀਂ ਫ਼ਤਿਹਗੜ੍ਹ ਚੂੜੀਆਂ ਨੇੜੇ ਵਾਪਰੇ ਸਕੂਲੀ ਬੱਸ ਦੀ ਦੁਖਦਾਈ ਸੜਕ ਹਾਦਸੇ ‘ਚ ਮਾਰੇ ਗਏ ਤਿੰਨ ਬਚਿਆਂ ਦੇ ਮਾਪਿਆਂ ਨਾਲ ਦੁਖ ਸਾਂਝਾ ਕਰਨ ਉਹਨਾਂ ਦੇ ਗ੍ਰਹਿ ਹਲਕਾ ਮਜੀਠਾ ਦੇ ਪਿੰਡ ਵਡਾਲਾ ਵਿਖੇ ਆਏ ਹੋਏ ਸਨ। ਉਹਨਾਂ ਹਰਕੀਰਤ ਸਿੰਘ ਦੀ ਮੌਤ ‘ਤੇ ਉਹਨਾਂ ਦੇ ਪਿਤਾ ਸ: ਹਰਮੀਤ ਸਿੰਘ , ਹਰ ਪ੍ਰਿਤਪਾਲ ਸਿੰਘ ਦੀ ਮੌਤ ‘ਤੇ ਪਿਤਾ ਸ: ਹਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਦੇ ਪਿਤਾ ਸ: ਮਨਜੀਤ ਸਿੰਘ ਸਮੇਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਬੱਚਿਆਂ ਦੀਆਂ ਮੌਤਾਂ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ: ਮਜੀਠੀਆ ਨੇ ਕਿਹਾ ਕਿ ਇਹ ਦੁਖਦਾਈ ਸਮਾਂ ਹੈ, ਦੁਖਦਾਈ ਹਾਦਸੇ ਵਿੱਚ ਉਹਨਾਂ ਤਿੰਨ ਨਿੱਕੀਆਂ ਜਿੰਦਾਂ ਦੀਆਂ ਜਾਨਾਂ ਗਈਆਂ ਜਿਨ੍ਹਾਂ ਨੇ ਜ਼ਿੰਦਗੀ ਦੇ ਸਫ਼ਰ ਤਹਿ ਕਰਨੇ ਸਨ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸੜਕ ਹਾਦਸਿਆਂ ਨੂੰ ਰੋਕਣ ਲਈ ਸਮੇਂ ਸਮੇਂ ਗਾਈਡ ਲਾਈਨਾਂ ਦਿੱਤਿਆਂ ਜਾਂਦੀਆਂ ਹਨ। ਪਰ ਉਕਤ ਸੰਬੰਧੀ ਕਾਨੂੰਨ ਅਤੇ ਨਿਯਮਾਂ ਨੂੰ ਆਪਣੇ ‘ਤੇ ਲਾਗੂ ਕਰਨਾ ਇਹ ਹਰੇਕ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ।
ਉਹਨਾਂ ਹਾਦਸੇ ਦੌਰਾਨ ਜ਼ਖਮੀ ਹੋਏ ਬਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਹਾਦਸੇ ਬਾਰੇ ਜਾਣਕਾਰੀ ਲਈ। ਉਹਨਾਂ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਉਂਦਿਆਂ ਸਖ਼ਤ ਸਜਾਵਾਂ ਦਿਵਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਫ਼ਤਿਹਗੜ੍ਹ ਚੂੜੀਆਂ ਤੋਂ ਦੋ ਕਿੱਲੋਮੀਟਰ ਦੂਰ ਮਜੀਠਾ ਰੋਡ ਉੱਪਰ ਇੱਕ ਪਿੰਡ ਦੇ ਨਜ਼ਦੀਕ ਪੈਂਦੀ ਡਰੇਨ ਦੇ ਪੁਲ ਤੋਂ ਸਕੂਲੀ ਬੱਚਿਆਂ ਦੀ ਭਰੀ ਬੱਸ ਹੇਠਾਂ ਪਾਣੀ ‘ਚ ਡਿਗ ਗਈ ਸੀ ਜਿਸ ਕਾਰਨ ਤਿੰਨ ਬਚਿਆਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖਮੀ ਹੋ ਗਏ ਸਨ। ਇਸ ਮੌਕੇ ਮੇਜਰ ਸ਼ਿਵੀ, ਸਰਪੰਚ ਕੁੰਨਣ ਸਿੰਘ ਵਡਾਲਾ, ਪ੍ਰੋ: ਸਰਚਾਂਦ ਸਿੰਘ , ਬੱਬੀ ਭੰਗਵਾਂ, ਗਗਨਦੀਪ ਸਿੰਘ ਭਕਨਾ, ਸ: ਕਸ਼ਮੀਰ ਸਿੰਘ, ਦਰਸ਼ਨ ਸਿੰਘ ਧਰਮਪੁਰਾ, ਅਮਰੀਕ ਸਿੰਘ, ਹਰਮੀਤ ਸਿੰਘ, ਰੁਪਿੰਦਰ ਸਿੰਘ ਵਡਾਲਾ, ਅਜੀਤ ਸਿੰਘ ਸਾਬਕਾ ਸਰਪੰਚ, ਕਾਮਰੇਡ ਹਰਿੰਦਰ ਸਿੰਘ, ਸੁਖਵਿੰਦਰ ਸਿੰਘ, ਸਤਿੰਦਰ ਸਿੰਘ ਵਡਾਲਾ, ਸਤਨਾਮ ਸਿੰਘ, ਮੋਮਨ ਸਿੰਘ, ਮਹਿੰਦਰ ਸਿੰਘ ਸਾਬਕਾ ਸਰਪੰਚ, ਡਾ: ਤਰਲੋਚਨ ਸਿੰਘ, ਸਵਿੰਦਰ ਸਿੰਘ ਸਰਪੰਚ, ਅਤੇ ਮਲਕੀਤ ਸਿੰਘ ਆਦਿ ਆਗੂ ਵੀ ਮੌਜੂਦ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply