Monday, July 8, 2024

ਲਾਇੰਨਜ਼ ਕਲੱਬ ਮੁਸਕਾਨ ਬਟਾਲਾ ‘ਚ ਡਾ. ਰਣਜੀਤ ਸਿੰਘ ਦੀ ਹੋਈ ਤਾਜਪੋਸ਼ੀ

PPN19010201606ਬਟਾਲਾ, 19 ਜਨਵਰੀ (ਨਰਿੰਦਰ ਸਿੰਘ ਬਰਨਾਲ)- ਸਮਾਜ ਵਿੱਚ ਅਨੇਕਾਂ ਦੀ ਸਮਾਜ ਸੰਸਥਾਵਾਂ ਤੇ ਐਨ.ਜੀ.ਓ ਗਰੁੱਪ ਸਮਾਜ ਦੇ ਭਲੇ ਹਿੱਤ ਕਾਰਜ ਕਰ ਰਹੇ ਹਨ।ਵਿਸ਼ਵ ਭਰ ਦੀਆਂ ਲਾਇੰਨਜ਼ ਕਲੱਬਾਂ ਵੀ ਸਮਾਜ ਦੇ ਭਲੇ ਹੀ ਸਮੇ ਸਮੇ ਤੇ ਖੂਨ ਦਾ ਕੈਂਪ, ਗਰੀਬਾਂ ਵਾਸਤੇ ਭੋਜਨ, ਅੱਖਾਂ ਦੇ ਅਪਰੇਸ਼ਨ, ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਾਸਤੇ ਦਰੱਖਤਾਂ ਲਗਾਉਣੇ, ਵਿਦਿਆਰਥੀਆਂ ਦੀ ਭਲਾਈ ਵਾਸਤੇ ਕੰਮ ਕਰਨੇ, ਸਕੂਲਾਂ ਦੇ ਹੋਰ ਇਕੱਠ ਵਾਲੀਆਂ ਜਗਾ ਤੇ ਵਾਟਰ ਪਿਉਰੀਫਾਈ ਦਾ ਇੰਤਜਾਮ ਕਰਨਾ ਆਦਿ ਕੰਮ ਆਮ ਹੀ ਵੇਖੇ ਜਾ ਸਕਦੇ ਹਨ। ਭਾਰਤ ਵਿੱਚ ਡ੍ਰਿਸਟਿਕ ਆਪਣੇ ਉਸਾਰੂ ਕੰਮਾ ਕਰਕੇ ਜਾਣਿਆਂ ਜਾਦਾ ਹੈ, ਮੁਸਕਾਨ ਕਲੱਬ ਬਟਾਲਾ ਲਾਇੰਨਜ਼ ਵੀ 321-ਡੀ ਦੀ ਇਕ ਇਕਾਈ ਜਿਹੜੀ ਬਟਾਂਲਾ ਸ਼ਹਿਰ ਅੰਦਰ ਸਮਾਜ ਦੇ ਭਲੇ ਦੇ ਕਾਰਜ਼ ਕਰਕੇ ਜਾਣ ਤੇ ਫੈਮਲੀ ਕਲੱਬ ਹੋਣ ਕਰਕੇ ਜਾਣੀ ਜਾਂਦੀ ਹੈ। ਕਲੱਬ ਪ੍ਰਧਾਂਨ ਡਾ ਰਣਜੀਤ ਸਿੰਘ ਦੀ ਤਾਜਪੋਸ਼ੀ 321-ਡੀ ਦੇ ਅਹੁਦੇਦਾਰਾਂ ਵੱਲੋ ਬੜੀ ਜੋਸ਼ੋਖਰੋਸ਼ ਨਾਲ ਕੀਤੀ ਗਈ। ਜੋਤੀ ਜਗਾ ਕੇ ਪ੍ਰੋਗਰਾਮ ਦੀ ਆਰੰਭ ਕਰਦਿਆਂ ।ਡਾ. ਰਣਜੀਤ ਸਿੰਘ ਰੰਧਾਵਾ ਤੇ ਲੇਡੀ ਲਾਇਨ ਬਲਜੀਤ ਕੌਰ ਰੰਧਾਵਾ ਦੀ ਤਾਜ਼ ਪੋਸ਼ੀ ਮੌਕੇ ਲਾਇੰਨ ਆਈ. ਐਸ ਲੂਥਰਾ ਡਿਸਟ੍ਰਿਕ ਗਵਰਨਰ, ਲਾਇੰਨ ਪੀ ਐਸ ਚਾਵਲਾ ਗਵਰਨਰ, ਲਾਇੰਨ ਸੁਦੀਪ ਗਰਗ ਵਾਇਸ ਡਿਸਟ੍ਰਿਕ ਗਵਰਨਰ,ਲਾਇੰਨ ਸਵਰਨ ਸਿੰਘ ਖਾਲਸਾ ਵਾਇਸ ਡਿਸਟ੍ਰਿਕ ਗਵਰਨਰ-321-ਡੀ , ਲਾਇੰਨ ਐਸ ਕੇ ਪੁੰਜ ਸਾਂਈ ਯੂਨੀਵਰਸਿਟੀ ਚਾਂਸਲਰ ਤੇ ਮੈਬਰਸਿਪ ਗਰੋਥ, ਲਾਇੰਨ ਅਜਾਦਵਿੰਦਰ ਸਿੰਘ ਰੀਜ਼ਨ ਚੇਅਰਮੈਨ ਤੋਂ ਇਲਾਵਾ ਇਸ ਮੌਕੇ ਜੋਨ ਚੇਅਰਮੈਨ ਲਾਇੰਨ ਭਾਰਤ ਭੂਸ਼ਨ,ਲਾਇੰਨ ਹਰਭਜਨ ਸਿੰਘ ਸੇਖੋਂ, ਲਾਇੰਨ ਅਮਰਦੀਪ ਸਿੰਘ ਸੈਣੀ, ਲਾਇੰਨ ਲਖਵਿੰਦਰ ਸਿੰਘ ਢਿਲੋ, ਲਾਇੰਨ ਬਰਿੰਦਰ ਸਿੰਘ, ਲਾਇੰਨ ਬਖਸ਼ਿੰਦਰ ਸਿਘ, ਲਾਇੰਨ ਗੁਰਪ੍ਰਤਾਪ ਸਿੰਘ, ਲਾਇੰਨ ਬਲਦੇਵ ਸਿੰਘ ਬੁੱਟਰ, ਲਾਇੰਨ ਸੁਖਦੇਵ ਸਿੰਘ, ਲਾਇੰਨ ਦਵਿੰਦਰ ਸਿੰਘ ਕਾਹਲੋਂ,ਜਸਵਿੰਦਰ ਸਿੰਘ, ਅਜਮੇਰ ਸਿੰਘ, ਸਤਵਿੰਦਰ ਸਿੰਘ ਗੁਰਸ਼ਰਨ ਸਿੰਘ, ਸਰਪਰਤਾਪ ਸਿੰਘ,ਕੇ ਐਸ ਸਿੰਘ ਵਾਹਲਾ, ਤੋ ਇਲਾਵਾ ਬਟਾਲਾ ਦੀਆਂ ਲਾਇੰਨਜ਼ ਕਲੱਬਾਂ ਦੇ ਪ੍ਰਧਾਨ,ਸੈਕਟਰੀ ਤੇ ਪੀ ਆਰ ਉਜ ਹਾਜਰ ਸਨ। ਮਾਸਟਰ ਆਫ ਸੈਰਾਮਨੀ ਦੀ ਰਸਮ ਲਾਇੰਨ ਲਖਵਿੰਦਰ ਸਿੰਘ ਤੇ ਲਾਇੰਨ ਬਖਸਿੰਦਰ ਸਿੰਘ ਨੇ ਬਾਖੂਬੀ ਨਾਲ ਨਿਭਾਂਈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply