Monday, July 8, 2024

ਵਿਦਿਆਰਥੀਆਂ ਨੂੰ ਮੁਫਤ ਪੜਾਉਣਾ ਹੀ ਸਮਾਜ ਸੇਵਾ ਸਮਝਦਾ ਹੈ ਲੈਕਚਰਾਰ ਦਿਲਬਾਗ ਸਿੰਘ

PPN19010201607ਬਟਾਲਾ, 19 ਜਨਵਰੀ (ਨਰਿੰਦਰ ਸਿੰਘ ਬਰਨਾਲ)- ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਹਾਦਰਪੁਰ ਰਜੋਆ ਗੁਰਦਾਸਪੁਰ ਵਿਖੇ ਲੈਕਚਰਾਰ ਦੇ ਅਹੁਦੇ ਤੇ ਸੇਵਾ ਨਿਭਾਂ ਰਹੇ ਸਮਾਜ ਵਾਸਤੇ ਚਾਨਣ ਮੁਨਾਰਾ ਸਾਬਤ ਹੋ ਰਹੇ ਹਨ,ਤੇ ਉਹਨਾ ਦਾ ਦੇ ਪੜਾਂਏ ਵਿਦਿਆਰਥੀ ਵੀ ਆਪਣੇ ਵਿਚ ਸੇਵਾ ਭਾਵਨਾ ਸਮੋਈ ਬੈਠੇ ਆਪਣੇ ਉਸਤਾਦ ਦੀ ਸਿਫਤ ਕਰਨ ਲੱਗਿਆ ਦਿਲਬਾਗ ਸਿੰਘ ਨੂੰ ਚਰਨ ਬੰਦਗੀ ਕਰਦੇ ਹਨ।ਜਿਕਰਯੋਗ ਹੈ ਕਿ ਸਮਾਜ ਵਿਚ ਇੰਨਸਾਨ ਏਨਾ ਖੁਭਿਆ ਹੋਇਆ ਹੈ ਕਿ ਆਪਣੇ ਘਰ ਦੇ ਰੁਝਵਿਆ ਵਿੱਚੋ ਹੀ ਹਰ ਕੋਈ ਰੁਝਿਆ ਹੋਇਆ ਹੈ।ਦਿਲਬਾਗ ਸਿੰਘ ਲੈਕਰਾਰ ਸਮਾਜ ਸੇਵੀ ਕੰਮਾਂ ਦੇਨਾਲ ਘਰ ਦੀਆਂ ਜਿੰਮੇਵਾਰੀਆਂ ਵੀ ਬਾਖੂਬੀ ਨਾਲ ਨਿਭਾਊਦਾ ਹੈ ਤੇ ਲੋੜ ਵੰਦ ਵਿਦਿਆਰਥੀਆਂ ਨੂੰ ਮੁਫਤ ਟਿਊਸ਼ਨ ਕਰਵਾਉਣ ਦੇਨਾਲ ਨਾਲ ਉਹਨਾ ਦੀ ਮਾਲੀ ਮੱਦਦ ਵੀ ਕਰਦਾ ਹੈ।ਆਪਣੇ ਘਰ ਦੀ ਛੱਤ ਜਾਂ ਵਿਹੜੇ ਵਿੱਚ ਆਮ ਹੀ ਵਿਦਿਆਰਥੀਆ ਨੂੰ ਪੜਾਂਈ ਕਰਵਾੳਦਿਆਂ ਵੇਖਿਆ ਜਾ ਸਕਦਾ ਹੈ।ਆਪਣੀ ਡਿਊਟੀ ਨਿਭਾਉਣ ਤੋ ਬਾਅਦ ਪਿੰਡ ਬਸਰਾਵਾਂ ਦੇ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਵਿਦਿਆਰਥੀ ਉਸ ਦੇ ਘਰ ਮੁਫਤ ਪੜਨ ਵਾਸਤੇ ਆਉਦੇ ਹਨ।ਵਿਦਿਆਰਥੀਆਂ ਨੂੰ ਪੜਾਉਣ ਦੇਨਾਲ ਵਿਦਿਆਰਥੀਆਂ ਨੂੰ ਚਾਹ ਜਾਂ ਬਿਸਕੁੱਟ ਆਦਿ ਦਾ ਵੀ ਪ੍ਰਬੰਧ ਕੀਤਾ ਹੁੰਦਾ ਹੈ।ਆਪਣੇ ਬਜੁਰਗਾਂ ਤੋ ਪ੍ਰਾਪਤ ਅਸ਼ੀਰਵਾਦ ਨਾਲ ਇਹ ਕੰਮ ਨਿਤਕਰਮ ਹੀ ਬਣ ਗਿਆ ਹੈ। ਇਸ ਤੋ ਇਲਾਵਾ ਸਮਾਜ ਸੇਵਾ ਸੰਸਥਾਵਾਂ ਤੇ ਆਪਣੇ ਨਿਜੀ ਸਹਿਯੋਗ ਨਾਲ ਵਾਤਾਵਰਨ ਦੀ ਸੰਭਾਲ, ਖੂਨ ਦਾ ਕੈਪ, ਭਰੂਣ ਹੱਤਿਆ, ਸਵੱਂਛ ਭਾਂਰਤ ਤੇ ਅਨੇਕਾਂ ਹੀ ਗਤੀਵਿਧੀਆਂ ਦਾ ਪ੍ਰਬੰਧ ਵੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਹਾਦਰਪੁਰ ਰੋਜੋਆ ਵਿਖੇ ਕਰਨ ਵਿੱਚ ਦਿਲਬਾਗ ਦਾ ਹੀ ਅਹਿਮ ਰੋਲ ਹੁੰਦਾ ਹੈ।ਹਰ ਵਿਸ਼ੇ ਦਾ ਗਿਆਤਾ ਹੋਣ ਕਾਰਨ ਹਰ ਕਲਾਸ ਦਾ ਵਿਦਿਆਰਥੀ ਉਹਨਾ ਪਾਸੋ ਮੁਫਤ ਪੜ ਸਕਦਾ ਹੈ। ਲੈਕਸਚਰਾਰ ਦਿਲਬਾਗ ਸਿੰਘ ਦੁਆਰਾ ਕਰਵਾਈ ਮਿਹਨਤ ਨਾਲ ਕਈ ਵਿਦਿਆਰਥੀ ਜਿੰਦਗੀ ਵਿਚ ਉਚ ਅਹੁਦਿਆਂ ਦੇ ਪਹੁੰਚੇ ਹਨ।ਕਾਸ਼ ਹਰ ਅਧਿਆਪਕ ਲੈਕਚਰਾਰ ਦਿਲਬਾਗ ਸਿੰਘ ਪ੍ਰੇਰਨਾ ਲੈ ਕੇ ਸਮਾਜ ਵਿੱਚ ਬੱਚਿਆ ਨੂੰ ਮਿਹਨਤ ਕਰਵਾਏ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply