Monday, July 8, 2024

ਡੀ.ਏ.ਵੀ ਪਬਲਿਕ ਸਕੂਲ ਵਿਖੇ ਬਸੰਤ ਪੰਚਮੀ ਪੂਰੇ ਉਤਸ਼ਾਹ ਨਾਲ ਮਨਾਈ ਗਈ

PPN1202201608

ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਬਸੰਤ ਰੁੱਤ ਦਾ ਬੜੇ ਜੋਸ਼ ਅਤੇ ਉਤਸ਼ਾਹ ਨਾਲ ਨਿੱਘਾ ਸਵਾਗਤ ਕੀਤਾ । ਵਿਦਿਆਰਥੀਆਂ ਨੇ ਇਸ ਮੌਕੇ ਤੇ ਗਿਆਨ ਦੀ ਦੇਵੀ ਂਸਰਸਵਤੀ ਦੇਵੀਂ ਕੋਲੋਂ ਗਿਆਨ ਅਤੇ ਬੁੱਧੀ ਮੰਗਦੇ ਹੋਏ ਉਸਦੀ ਅਰਾਧਨਾ ਕੀਤੀ । ਉਨ੍ਹਾਂ ਨੇ ਪਤੰਗਾਂ ਦਾ ਤਿਉਹਾਰ ਬਸੰਤ ਪੰਚਮੀ ਜੋ ਕਿ ਬਸੰਤ ਰੁੱਤ ਦੀ ਆਮਦ ਕਰਦਾ ਹੈ, ਨੂੰ ਮਨਾਉਂਦੇ ਹੋਏ ਲੋਕ ਗੀਤ ਵੀ ਗਾਏ। ਸਕੂਲ ਨੇ ਪੀਲੇ ਅਤੇ ਬਸੰਤੀ ਰੰਗਾਂ ਦੀ ਵਰਤੋਂ ਦੁਆਰਾ ਮਾਹੌਲ ਨੂੰ ਇਸ ਤਿਉਹਾਰ ਦੀ ਰੰਗਣ ਦਿੱਤੀ ।
ਇਹ ਦਿਨ ਇੱਕ ਅੱਲੜ੍ਹ ਉਮਰ ਦੇ ਹਿੰਦੂ ਬਾਲਕ ਂਵੀਰ ਹਕੀਕਤ ਰਾਏਂ ਨੂੰ ਵੀ ੍ਤਸ਼ਰਧਾ ਦੇ ਫੁੱਲ ਭੇਟਾ ਕਰਦਾ ਹੈ ਜਿਸਨੇ ਇਸਲਾਮ ਧਰਮ ਨੁੰ ਕਬੂਲ ਕਰਨ ਦੀ ਥਾਂ ਮੌਤ ਨੂੰ ਗਲੇ ਲਗਾਉਣਾ ਵਧੇਰੇ ਚੰਗਾ ਸਮਝਿਆ ਸੀ । ਇਸ ਤਰ੍ਹਾਂ ਹਿੰਦੂ ਧਰਮ ਦੀ ਫ਼ਿਲਾਸਫ਼ੀ ਵਿੱਚ ਉਸ ਦਾ ਅਟੱਲ ਵਿਸ਼ਵਾਸ ਅਤੇ ਹਿੰਦੂ ਹੋਣ ਤੇ ਮਾਣ ਮਹਿਸੂਸ ਕਰਨ ਦੀ ਉਸਨੇ ਅਜਿਹੀ ਮਿਸਾਲ ਕਾਇਮ ਕੀਤੀ ਕਿ ਉਸਨੂੰ ਕੋਈ ਵੀ ਧਮਕੀ ਜਾਂ ਡਰ ਆਪਣੇ ਇਰਾਦੇ ਤੋਂ ਹਿਲਾ ਨਹੀਂ ਸਕਿਆ । ਅਠਾਰ੍ਹਵੀਂ ਸਦੀ ਵਿੱਚ ਪੰਜਾਬ ਦੇ ਸਿਆਲਕੋਟ ਇਲਾਕੇ ਦੇ ਇੱਕ ਪੁਰੀ ਪਰਿਵਾਰ ਵਿੱਚ ਪੈਦਾ ਹੋਇਆ । ਇਹ ਬਾਲਕ ਵਿਸ਼ਵਾਸ ਅਤੇ ਮਜ਼ਬੂਤ ਇਰਾਦੇ ਦਾ ਪ੍ਰਤੀਕ ਹੈ ।ਅੰਤ ਵਿੱਚ ਵਿਦਿਆਰਥੀਆਂ ਨੇ ਅਜਿਹੀ ਹੀ ਦ੍ਰਿੜ੍ਹ ਇਰਾਦੇ ਵਾਲੀ ਅਤੇ ਪੱਕੇ ਵਿਸ਼ਵਾਸ ਵਾਲੀ ਜ਼ਿੰਦਗੀ ਜਿਊਣ ਦਾ ਪ੍ਰਣ ਲਿਆ।
ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਲੋਕਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਜੋ ਆਪਣੇ ਹੱਕਾਂ ਲਈ ਡਟੇ ਰਹੇ ਅਤੇ ਕਿਸੇ ਵੀ ਹਾਲਾਤ ਵਿੱਚ ਆਪਣੇ ਇਰਾਦਿਆਂ ਨੂੰ ਨਹੀਂ ਬਦਲਿਆ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਬਸੰਤ ਪੰਚਮੀ ਦੇ ਮੌਕੇ ਤੇ ਵਿਦਿਆਰਥੀਆਂ ਨੂੰ ਸ਼ਦਿੱਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਿਉਹਾਰਾਂ ਨੂੰ ਚੰਗੀ ਭਾਵਨਾ ਨਾਲ ਮਨਾਉਣ ਲਈ ਅਤੇ ਵਧੀਆ ਭੱਵਿਖ ਲਈ ਸਰਸਵਤੀ ਦੇਵੀ ਦਾ ਆਸ਼ੀਰਵਾਦ ਲੈਣ ਲਈ ਕਿਹਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply