Friday, July 5, 2024

ਐਸ.ਓ.ਆਈ. ਵਿਦਿਆਰਥੀਆਂ ਦੇ ਦਮਨ ਨੂੰ ਬਰਦਾਸ਼ਤ ਨਹੀਂ ਕਰੇਗਾ – ਗਗਨ

Gagan Singh Chiyasi
ਨਵੀਂ ਦਿੱਲੀ, 13 ਫਰਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੀ ਸਟੂਡੈਂਟਸ ਵਿੰਗ ਐਸ.ਓ.ਆਈ. ਦਾ ਪ੍ਰਤੀਕ੍ਰੰਮ ਵੀ ਦਿੱਲੀ ਦੇ ਜਵਾਹਰ ਲਾਲ ਨੇਹਿਰੂ ਯੂਨੀਵਰਸਿਟੀ ਵਿੱਚ ਦੇਸ਼ ਵਿਰੋਧੀ ਨਾਰੇ ਗੂੰਜਣ ਤੇ ਸਾਹਮਣੇ ਆਇਆ ਹੈ। ਦਿੱਲੀ ਇਕਾਈ ਦੇ ਪ੍ਰਧਾਨ ਗਗਨ ਸਿੰਘ ਛਿਆਸੀ ਨੇ ਦੇਸ਼ ਦੇ ਸੰਵਿਧਾਨ ਤੋਂ ਬਾਹਰ ਜਾ ਕੇ ਹੁੱਲੜ੍ਹਬਾਜ਼ੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਮਾਜ ਵਿਰੋਧੀ ਅਨਸਰ ਵੀ ਕਰਾਰ ਦਿੱਤਾ ਹੈ। ਗਗਨ ਨੇ ਸਾਫ਼ ਕੀਤਾ ਕਿ ਐਸ.ਓ.ਆਈ ਕਦੇ ਵੀ ਸੰਵਿਧਾਨ ਤੇ ਰਾਸ਼ਟਰ ਦੀ ਏਕਤਾ ਦੇ ਖਿਲਾਫ਼ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਮਰਥਨ ਨਹੀਂ ਕਰਦੀ ਹੈ, ਪਰ ਕਿਸੇ ਵੀ ਇਨਸਾਨ ਦੀ ਧਾਰਮਿਕ ਆਜ਼ਾਦੀ ਨੂੰ ਢਾਹ ਲਾਉਣ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਵੀ ਸਮਰਥਕ ਨਹੀਂ ਹੈ।
ਗਗਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਾਕਿਸਤਾਨ ਸਮਰਥਕ ਨਾਅਰੇ ਲਗਾਏ ਹਨ, ਉਹ ਕਦੇ ਵੀ ਦੇਸ਼ ਦੇ ਰਹਿਬਰ ਨਹੀਂ ਹੋ ਸਕਦੇ ਹਨ ।ਪਰ ਅਫ਼ਜਲ ਗੁਰੂ ਨੂੰ ਯਾਦ ਕਰਨਾ ਕੋਈ ਗੁਨਾਹ ਨਹੀਂ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਹਰ ਇਨਸਾਨ ਨੂੰ ਉਸ ਦੀ ਅੰਤਿਮ ਕਿਰਆ ਜਾਂ ਬਰਸੀ ਮਨਾਉਣ ਦੀ ਕਾਨੂੰਨ ਦੇ ਦਾਇਰੇ ਵਿਚ ਮੰਜੂਰੀ ਦਿੰਦਾ ਹੈ।ਦਿੱਲੀ ਪੁਲੀਸ ਨੂੰ ਵੀ ਗਗਨ ਨੇ ਵਿਦਿਆਰਥੀਆਂ ਦੇ ਖਿਲਾਫ਼ ਦਮਨਕਾਰੀ ਕਾਨੂੰਨਾਂ ਦਾ ਇਸਤੇਮਾਲ ਕਰਨ ਦੀ ਬਜਾਏ ਰਾਹ ਤੋਂ ਭਟਕੇ ਨੌਜਵਾਨਾਂ ਨੂੰ ਪ੍ਰੇਰ ਕੇ ਦੇਸ਼ ਦੇ ਕਾਨੂੰਨ ਅਤੇ ਸੰਵਿਧਾਨ ਨਾਲ ਜੋੜਨ ਦੀ ਵੀ ਅਪੀਲ ਕੀਤੀ ਹੈ। ਗਗਨ ਨੇ ਯੂਨੀਵਰਸਿਟੀ ਨੂੰ ਸਿਆਸਤ ਦਾ ਅਖਾੜਾ ਬਣਾਉਣ ਦੀ ਕੋਸ਼ਿਸ਼ਾਂ ਕਰ ਰਹੇ ਲੋਕਾਂ ਦੀ ਕਾਰਗੁਜਾਰੀ ਨੂੰ ਵਿਦਿਆਰਥੀਆਂ ਦੇ ਵੱਡੇਰੇ ਹਿਤਾਂ ਅਤੇ ਸਿੱਖਿਆ ਪੱਖੀ ਢਾਂਚੇ ਲਈ ਨੁਕਸਾਨਦਾਇਕ ਵੀ ਦੱਸਿਆ ਹੈ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply