Thursday, July 4, 2024

ਜਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਔਜਲਾ ਨੇ ਪੀਲੀ ਕੁੰਗੀ ਪੀੜਤ ਕਿਸਾਨਾਂ ਨਾਲ ਪ੍ਰਗਟਾਈ ਹਮਦਰਦੀ

Aujla Gurjeet
ਅੰਮ੍ਰਿਤਸਰ, 13 ਫਰਵਰੀ (ਜਗਦੀਪ ਸਿੰਘ ਸੱਗੂ) – ਸੂਬੇ ਦੇ ਕੰਡੀ ਖੇਤਰ ਵਿੱਚ ਕਣਕ ਦੀ ਫਸਲ ਤੇ ਪੀਲੀ ਕੁੰਗੀ ਦੇ ਹਮਲੇ ਦੀਆਂ ਖਬਰਾਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਅ ਕਰਦਿਆਂ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਜਿਥੇ ਪੀੜਤ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਈ ਹੈ ਉਥੇ ਸੂੁਬੇ ਦੀ ਅਕਾਲੀ ਭਾਜਪਾ ਸਰਕਾਰ ਨੂੰ ਵੀ ਸੱਦਾ ਦਿੱਤਾ ਹੈ ਕਿ ਆਪਣੇ ਸਰਕਾਰੀ ਘੁਰਨਿਆਂ ਵਿੱਚੋਂ ਬਾਹਰ ਨਿਕਲ ਕੇ ਕਿਸਾਨਾਂ ਦੀ ਸਾਰ ਲੈਣ ।ਔਜਲਾ ਨੇ ਦੱਸਿਆ ਕਿ ਅਖਬਾਰੀ ਖਬਰਾਂ ਅਨੁਸਾਰ ਕੰਡੀ ਖੇਤਰ ਦੇ ਜਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਅਤੇ ਰੋਪੜ ਵਿੱਚ ਕਣਕ ਦੀ 40 ਫੀਸਦੀ ਫਸਲ ਇਸ ਰੋਗ ਨਾਲ ਪ੍ਰਭਾਵਿਤ ਹੋਈ ਹੈ ।ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦਾਅਵੇ ਕਰ ਰਿਹਾ ਹੈ ਕਿ ਉਸਨੇ ਇਸ ਬੀਮਾਰੀ ਨਾਲ ਨਿਪਟਣ ਲਈ 1 ਲੱਖ 53 ਹਜਾਰ ਲਿਟਰ ਦਵਾਈ ਵੱਖ ਵੱਖ ਜਿਲ੍ਹਿਆਂ ਨੂੰ ਮੁਹਈਆ ਕਰਵਾਈ ਹੈ ।ਖੇਤੀਬਾੜੀ ਵਿਭਾਗ ਤਾਂ ਇਸ ਬੀਮਾਰੀ ਦੀ ਆਮਦ ਨੂੰ ਕੋਈ 10 ਦਿਨ ਪੁਰਾਣੀ ਦਸ ਰਿਹਾ ਹੈ,ਮੌਸਮ ਵਿੱਚ ਧੁੰਦ ਦੇ ਪਰਤਣ ਅਤੇ ਗੁਆਂਢੀ ਸੂਬੇ ਹਿਮਾਚਲ ਤੋਂ ਤੇਜ ਹਵਾਵਾਂ ਨਾਲ ਆਈ ਦੱਸ ਰਿਹਾ ਹੈ ਲੇਕਿਨ ਮਹਿਜ਼ 10 ਦਿਨਾਂ ਵਿੱਚ ਐਨੀ ਫਸਲ ਪ੍ਰਭਾਵਿਤ ਹੋ ਜਾਣੀ ਖੇਤੀਬਾੜੀ ਵਿਭਾਗ ਦੇ ਸਰਕਾਰੀ ਦਾਅਵਿਆਂ ਨੂੰ ਸ਼ੰਕਾ ਦੇ ਘੇਰੇ ਵਿੱਚ ਜਰੂਰ ਲਿਆਉਂਦੀ ਹੈ।ਦਿਹਾਤੀ ਕਾਂਗਰਸ ਦੇ ਪ੍ਰਧਾਨ ਨੇ ਚਿੰਤਾ ਪ੍ਰਗਟਾਈ ਕਿ ਪਿਛਲੇ ਇੱਕ ਮਹੀਨੇ ਤੋਂ ਖਡੂਰ ਸਾਹਿਬ ਹਲਕੇ ਦੀ ਵਿਧਾਨ ਸਭਾ ਚੋਣ ਜਿੱਤਣ ਲਈ ਵਿਰੋਧੀਆਂ ਖਿਲਾਫ ਬਿਆਨ ਦਾਗਣ ਵਾਲੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਨਾਂ ਦੇ ਮੰਤਰੀਆਂ ਦੀ ਫੌਜ ਨੂੰ ਕਿਸਾਨਾਂ ਦੀ ਮਹਿੰਗੀ ਫਸਲ ਤੇ ਹੋਏ ਬੀਮਾਰੀ ਦੇ ਹਮਲੇ ਦਾ ਪਤਾ ਕਿਵੇਂ ਨਹੀ ਲੱਗਾ? ਉਨ੍ਹਾਂ ਕਿਹਾ ਪੀਲੀ ਕੁੰਗੀ ਤੋਂ ਪੀੜਤ ਕਿਸਾਨਾਂ ਦੇ ਦਿਲ ਤੇ ਕੀ ਬੀਤ ਰਹੀ ਹੈ ਇਹ ਤਾਂ ਉਹ ਹੀ ਬੇਹਤਰ ਜਾਣਦੇ ਹਨ ਲੇਕਿਨ ਸੂਬੇ ਦੇ ਅਕਾਲੀ-ਭਾਜਪਾ ਆਗੂਆਂ ਦੀ ਇਸ ਪ੍ਰਤੀ ਵੱਟੀ ਚੁੱਪ ਸੂਬਾ ਸਰਕਾਰ ਦਾ ਅਖੌਤੀ ਕਿਸਾਨ ਹਿਤੈਸ਼ੀ ਚਿਹਰਾ ਜਰੂਰ ਨੰਗਾ ਕਰਦੀ ਹੈ ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply