Thursday, July 4, 2024

ਕਾਲਜ ਗਰਾਊਂਡ ਵਿੱਚ ਬਸੰਤ ਪੰਚਮੀ ਮੌਕੇ ਪਤੰਗ ਉਡਾਉਣ ਦਾ ਮੁਕਾਬਲਾ ਕਰਵਾਇਆ

PPN1302201617

ਬਠਿੰਡਾ, 13 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡੀ.ਏ.ਵੀ ਕਾਲਜ, ਬਠਿੰਡਾ ਵੱਲੋਂ ਕਾਲਜ ਗਰਾਊਂਡ ਵਿੱਚ ਬਸੰਤ ਪੰਚਮੀ ਦੇ ਮੌਕੇ ਤੇ ਪਤੰਗ ਉਡਾਉਣ ਦਾ ਮੁਕਾਬਲਾ ਕਰਵਾਇਆ ਗਿਆ।ਇਸ ਵਿੱਚ ਵਿਦਿਆਰਥੀਆਂ ਅਤੇ ਕਾਲਜ ਸਟਾਫ਼ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ‘ਤੇ ਕਾਮੇਡੀਅਨ ਅਤੇ ਗਾਇਕ ਤੇਜੀ ਸੰਧੂ ਨੇ ਆਪਣੀ ਕਾਮੇਡੀ ਅਤੇ ਗੀਤਾਂ ਨਾਲ ਪ੍ਰੋਗਰਾਮ ਵਿੱਚ ਰੰਗ ਬੰਨ੍ਹਿਆ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਕਾਲਜ ਸਟਾਫ਼ ਨਾਲ ਆਪਣੇ ਮਨ ਦੇ ਵਿਚਾਰ ਸਾਂਝੇ ਕੀਤੇ।ਪ੍ਰਿੰਸੀਪਲ ਡਾ: ਸੰਜੀਵ ਸ਼ਰਮਾ ਨੇ ਤੇਜੀ ਸੰਧੂ ਅਤੇ ਜਲੰਧਰ ਦੂਰਦਰਸ਼ਨ ਦੀ ਡੀ.ਡੀ. ਪੰਜਾਬੀ ਰੋਕਸ ਟੀਮ ਨੂੰ ‘ਜੀ ਆਇਆਂ’ ਕਿਹਾ। ਉਨ੍ਹਾਂ ਜਲੰਧਰ ਦੂਰਦਰਸ਼ਨ ਦੇ ਡਾਇਰੈਕਟਰ ਜਨਰਲ ਅਤੇ ਸਮੂਹ ਸਟਾਫ਼ ਦਾ ਇਸ ਟੀਮ ਨੂੰ ਡੀ.ਏ.ਵੀ. ਕਾਲਜ, ਬਠਿੰਡਾ ਵਿਖੇ ਭੇਜਣ ਲਈ ਧੰਨਵਾਦ ਕੀਤਾ। ਇਸ ਮੌਕੇ ‘ਤੇ ਪੰਜਾਬੀ ਦੇ ਮਸ਼ਹੂਰ ਗਾਇਕ ਵੀਰ ਦਵਿੰਦਰ ਨੇ ਵੀ ਵਿਦਿਆਰਥੀਆਂ ਅਤੇ ਸਟਾਫ਼ ਦਾ ਭਰਪੂਰ ਮੰਨੋਰੰਜਨ ਕੀਤਾ। ਪਤੰਗਬਾਜ਼ੀ ਦੇ ਮੁਕਾਬਲੇ ਵਿੱਚ ਮੋਹਿਤ, ਅਮਰਿੰਦਰ ਅਤੇ ਸੁਖਮਨੀ ਨੂੰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਦਰਜੇ ਦਾ ਜੇਤੂ ਐਲਾਨਿਆ ਗਿਆ। ਪ੍ਰਿੰਸੀਪਲ ਡਾ: ਸੰਜੀਵ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ: ਵਰੇਸ਼ ਗੁਪਤਾ, ਸਟਾਫ਼ ਸਕੱਤਰ ਡਾ: ਐੱਚ.ਐਸ. ਅਰੋੜਾ ਅਤੇ ਰਜਿਸਟਰਾਰ ਪ੍ਰੋ: ਪ੍ਰਵੀਨ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਨਾਮ ਵੰਡੇ। ਇਸ ਸਾਰੇ ਪ੍ਰੋਗਰਾਮ ਦਾ ਸੰਚਾਲਨ ਪ੍ਰੋ: ਸਤੀਸ਼ ਗੋਵਰ, ਪ੍ਰੋ: ਸ਼ੀਸ਼ਪਾਲ ਜਿੰਦਲ ਅਤੇ ਡਾ: ਸੁਖਦੀਪ ਕੌਰ ਨੇ ਕੀਤਾ। ਇਸ ਮੌਕੇ ਕਾਲਜ ਦੇ ਸੀਨੀਅਰ ਸਟਾਫ਼ ਮੈਂਬਰ ਪ੍ਰੋ: ਵੰਦਨਾ ਜਿੰਦਲ, ਪ੍ਰੋ: ਵਿਕਾਸ ਕਾਟੀਆ, ਪ੍ਰੋ: ਕੁਲਵਿੰਦਰ ਮਾਨ, ਪ੍ਰੋ: ਅਮਨ ਮਲਹੋਤਰਾ, ਪ੍ਰੋ: ਰਜਿੰਦਰ ਕੌਰ, ਪ੍ਰੋ: ਰਾਕੇਸ਼ ਪੁਰੀ, ਪ੍ਰੋ: ਕੁਸਮ ਗੁਪਤਾ, ਪ੍ਰੋ: ਮੋਨਿਕਾ ਭਾਟੀਆ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਇੰਦਰਜੀਤ ਸਿੰਘ, ਪ੍ਰੋ: ਮਦਨ ਲਾਲ ਅਤੇ ਪ੍ਰੋ: ਨਿਰਮਲ ਸਿੰਘ ਆਦਿ ਮੌਜੂਦ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply