Friday, July 5, 2024

ਨੈਸ਼ਨਲ ਲੋਕ ਅਦਾਲਤ ‘ਚ 505 ਕੇਸਾਂ ਚ’ 95 ਕੇਸਾਂ ਦਾ ਹੋਇਆ ਨਿਪਟਾਰਾ

PPN1302201618
ਬਠਿੰਡਾ, 13 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੇਜਵਿੰਦਰ ਸਿੰਘ ਅਤੇ ਸੀ.ਜੇ.ਐਮ ਸਕੱਤਰ ਸ੍ਰੀਮਤੀ ਅਮਿਤਾ ਸਿੰਘ ਦੀ ਪ੍ਰਧਾਨਗੀ ਹੇਠ ਬੈਕਿੰਗ ਕੇਸਾਂ, ਅ/ਧ 138 ਅਤੇ ਰਿਕਵਰੀ ਸੂਟ ਨਾਲ ਸਬੰਧਤ ਨੈਸ਼ਨਲ ਲੋਕ ਅਦਾਲਤ ਦਾ ਆਯੋਜਿਨ ਸੈਸ਼ਨ ਡਵੀਜ਼ਨ ਵਿਖੇ ਕੀਤਾ ਗਿਆ। ਇਸ ਮੌਕੇ ਸੀ.ਜੇ.ਐਮ ਸਕੱਤਰ ਸ੍ਰੀਮਤੀ ਅਮਿਤਾ ਸਿੰਘ ਨੇ ਦੱਸਿਆ ਕਿ ਇਸ ਲੋਕ ਅਦਾਲਤ ਦੇ ਤਿੰਨ ਬੈਂਚਾਂ ਵਿੱਚ ਮਿਸ ਮਨਪ੍ਰੀਤ ਕੌਰ ਜੂਡੀਸ਼ਲ ਮੈਜੀਸਟਰੇਟ ਫਸਟ ਕਲਾਸ, ਸੁਰੇਸ਼ ਕੁਮਾਰ ਉਪ ਮੰਡਲ ਫੂਲ ਅਤੇ ਅਮਰੀਸ਼ ਕੁਮਾਰ ਜੂਡੀਸ਼ਲ ਮੈਜੀਸਟਰੇਟ ਫਸਟ ਕਲਾਸ ਤਲਵੰਡੀ ਸਾਬੋ ਦਾ ਗਠਨ ਕੀਤਾ ਗਿਆ। ਇਸ ਅਦਾਲਤ ਮੌਕੇ 505 ਕੇਸ ਲਗਾਉਣ ‘ਤੇ 95 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰ ਮਹੀਨੇ ਦੇ ਅਖਿਰਲੇ ਸ਼ਨੀਵਾਰ ਲੱਗਣ ਵਾਲੀ ਮਹੀਨੇਵਾਰ ਲੋਕ ਅਦਾਲਤ ਵਿਚ ਆਪਣਾ ਕੇਸ ਲਗਾਉਣ ਲਈ ਦਰਖ਼ਾਸਤ ਦੇ ਸਕਦੇ ਹਨ।  ਇਹ ਵੀ ਦੱਸਿਆ ਕਿ 12 ਮਾਰਚ 2016 ਨੂੰ ਹਰ ਤਰ੍ਹਾਂ ਦੇ ਸਿਵਲ ਕੇਸ ਅਤੇ ਮਾਲ ਕੇਸਾਂ ਨਾਲ ਸਬੰਧਿਤ ਕੇਸ ਲਈ ਨੈਸ਼ਨਲ ਲੋਕ ਅਦਾਲਤ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਉਨ੍ਹ੍ਰਾਂ ਕਿਹਾ ਕਿ ਲੋਕ ਅਦਾਲਤਾਂ ਵਿਚ ਆਪਣੇ ਕੇਸ ਲਗਾ ਕੇ ਲੋਕ ਵੱਧ ਤੋਂ ਵੱਧ ਫਾਇਦਾ ਲੈਣ ਕਿਉਕਿ ਇਸ ਨਾਲ ਦੋਹਾਂ ਧਿਰਾਂ ਦੇ ਸਮੇਂ ਅਤੇ ਪੈਸੇ ਦਾ ਬਚਾਅ ਹੁੰਦਾ ਹੈ ਅਤੇ ਲੋਕ ਅਦਾਲਤ ਦੇ ਫੈਸਲੇ ਖਿਲਾਫ਼ ਕੋਈ ਅਪੀਲ ਨਹੀ ਹੁੰਦੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply