Monday, July 1, 2024

ਮੱਧ ਪ੍ਰਦੇਸ਼ ‘ਚ 2 ਗੁਰਸਿੱਖ ਪਰਿਵਾਰਾਂ ਨੂੰ ਕੇਸ਼ ਦਾੜ੍ਹੀ ਕੱਟਵਾਉਣ ਦੇ ਸੁਣਾਏ ਹੁਕਮਾਂ ‘ਤੇ ਜੀ.ਕੇ ਜਤਾਈ ਨਰਾਜ਼ਗੀ

Manjit Singh GKਨਵੀਂ ਦਿੱਲੀ, 20 ਫਰਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਵੱਖ-ਵੱਖ ਸਿੱਖ ਮਸਲਿਆਂ ‘ਤੇ ਯੂ.ਪੀ. ਅਤੇ ਮੱਧ ਪ੍ਰਦੇਸ਼ ਦੇ ਮੁਖਮੰਤਰੀਆਂ ਨੂੰ ਪੱਤਰ ਭੇਜੇ ਹਨ। ਜੀ.ਕੇ. ਨੇ ਜਿਥੇ ਯੂ.ਪੀ. ਦੇ ਮੁਖਮੰਤਰੀ ਅਖਿਲੇਸ਼ ਯਾਦਵ ਨੂੰ ਬਰੇਲੀ ਜੇਲ ਤੋਂ ਭਾਈ ਵਰਿਆਮ ਸਿੰਘ ਦੀ ਪੱਕੀ ਰਿਹਾਈ ਲਈ ਧੰਨਵਾਦੀ ਪੱਤਰ ਲਿਖਿਆ ਹੈ ਉਥੇ ਹੀ ਮੱਧ ਪ੍ਰਦੇਸ਼ ਦੇ ਮੁਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਅਸ਼ੋਕ ਨਗਰ ਜਿਲ੍ਹੇ ਦੇ ਪਿੰਡ ਮਥਾਣਾ ਵਿਚ ਰਹਿੰਦੇ ਗੁਰਸਿੱਖ ਪਰਿਵਾਰਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਸੰਬੰਧੀ ਸ਼ਿਕਾਇਤੀ ਪੱਤਰ ਭੇਜਿਆ ਹੈ।

ਬਰੇਲੀ ਜੇਲ ਤੋਂ ਭਾਈ ਵਰਿਆਮ ਸਿੰਘ ਦੀ ਪੱਕੀ ਰਿਹਾਈ ਲਈ ਅਖਿਲੇਸ਼ ਯਾਦਵ ਨੂੰ ਲਿਖਿਆ ਧੰਨਵਾਦੀ ਪੱਤਰ
ਬੁਜੂਰਗ ਭਾਈ ਵਰਿਆਮ ਸਿੰਘ ਦੀ ਰਿਹਾਈ ਲਈ ਅਖਿਲੇਸ਼ ਯਾਦਵ ਦਾ ਧੰਨਵਾਦ ਕਰਦੇ ਹੋਏ ਜੀ.ਕੇ ਨੇ ਅਖਿਲੇਸ਼ ਯਾਦਵ ਵਲੋਂ ਮਨੁੱਖੀ ਅਧਿਕਾਰਾਂ ਦੇ ਮਸਲੇ ‘ਤੇ ਦਿਖਾਈ ਗਈ ਦਰਿਆਦਿਲੀ ਨੂੰ ਬੇਮਿਸ਼ਾਲ ਦੱਸਿਆ ਹੈ। ਯੂ.ਪੀ. ਸਰਕਾਰ ਦੇ ਫੈਸਲੇ ਨੂੰ ਨਿਧੜਕ ਫੈਸਲਾ ਦੱਸਦੇ ਹੋਏ ਜੀ.ਕੇ ਨੇ ਯੂ.ਪੀ ਦੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲਿਆ ਵਲੋਂ ਇਸ ਮਸਲੇ ‘ਤੇ ਦਿੱਤੇ ਗਏ ਸਹਿਯੋਗ ਸੱਦਕਾ ਮਸਲਾ ਹਲ ਹੋਣ ਤੇ ਵਧਾਈ ਵੀ ਦਿੱਤੀ ਹੈ।
ਚੌਹਾਨ ਨੂੰ ਲਿਖੇ ਆਪਣੇ ਪੱਤਰ ਵਿਚ ਜੀ.ਕੇ. ਨੇ ਮੱਧ ਪ੍ਰਦੇਸ਼ ਵਿਖੇ 2 ਗੁਰਸਿੱਖ ਪਰਿਵਾਰਾਂ ਵਲੋਂ ਅੰਮ੍ਰਿਤ ਛੱਕਣ ਉਪਰੰਤ ਸਥਾਨਕ ਯਾਦਵ ਭਾਈਚਾਰੇ ਦੇ ਕੁੱਝ ਵਿਅਕਤੀਆਂ ਵੱਲੋਂ ਸਿੱਖਾਂ ਨੂੰ ਕੇਸ਼ ਦਾੜ੍ਹੀ ਕੱਟਵਾਉਣ ਦੇ ਸੁਣਾਏ ਗਏ ਤੁਗਲਕੀ ਹੁਕਮਸ਼ ‘ਤੇ ਨਰਾਜ਼ਗੀ ਜਾਹਿਰ ਕੀਤੀ ਹੈ।ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਸਕੂਲ ਜਾਉਣ, ਨਲਕੇ ਤੋਂ ਪਾਣੀ ਲੈਣ ਅਤੇ ਖੇਤਾਂ ਦੇ ਪਾਣੀ ਨੂੰ ਲੈ ਕੇ ਖੜੇ ਕੀਤੇ ਜਾ ਰਹੇ ਅੜਕਿਆਂ ਨੂੰ ਜੀ.ਕੇ ਨੇ ਸੰਵਿਧਾਨ ਵਲੋਂ ਆਰਟੀਕਲ 25 ਦੇ ਤਹਿਤ ਦੇਸ਼ ਦੇ ਹਰ ਨਾਗਰਿਕ ਨੂੰ ਮਿਲੀ ਧਾਰਮਿਕ ਅਜ਼ਾਦੀ ‘ਤੇ ਹਮਲਾ ਵੀ ਦੱਸਿਆ ਹੈ। ਚੌਹਾਨ ਨੂੰ ਇਸ ਮਸਲੇ ‘ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਜੀ.ਕੇ ਨੇ ਇਸ ਸਬੰਧ ਵਿਚ ਮਾਨਯੋਗ ਸੁਪਰੀਮ ਕੋਰਟ ਵਲੋਂ ਧਾਰਮਿਕ ਆਜ਼ਾਦੀ ਬਾਰੇ ਸੁਣਾਏ ਗਏ ਫੈਸਲੇ ਦਾ ਵੀ ਹਵਾਲਾ ਦਿਤਾ ਹੈ।
ਸਿੱਖ ਪਰਿਵਾਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਾ ਮਿਲਣ ਦੀ ਸੂਰਤ ਵਿੱਚ ਜੀ.ਕੇ. ਨੇ ਕਮੇਟੀ ਵੱਲੋਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਕੌਮੀ ਘਟਗਿਣਤੀ ਕਮਿਸ਼ਨ ਵਿਚ ਪਹੁੰਚ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ। ਸਿੱਖ ਪਰਿਵਾਰਾਂ ਦੇ ਵਲੋਂ ਕੀਤੇ ਗਏ ਦਾਅਵੇ ਨੂੰ ਆਧਾਰ ਮੰਨਦੇ ਹੋਏ ਜੀ.ਕੇ. ਨੇ ਸਥਾਨਕ ਪ੍ਰਸ਼ਾਸਨ ਦੇ ਮੁਖੀ ਡੀ.ਐਮ. ਅਤੇ ਐਸ.ਐਸ.ਪੀ. ਵਲੋਂ ਆਪਣੀ ਪ੍ਰਸ਼ਾਸਨਿਕ ਨਾਕਾਮੀ ਨੂੰ ਛੁਪਾਉਣ ਵਾਸਤੇ ਇਸ ਮਸਲੇ ਨੂੰ 2 ਸਿੱਖ ਭਰਾਵਾਂ ਦੀ ਆਪਸੀ ਲੜਾਈ ਦੱਸਣ ਤੇ ਵੀ ਮੁਖਮੰਤਰੀ ਨੂੰ ਇਤਰਾਜ ਜਤਾਇਆ ਹੈ।
ਜੀ.ਕੇ. ਨੇ ਕਿਹਾ ਕਿ ਸਿੱਖਾਂ ਨੂੰ ਕੇਸ਼-ਦਾੜ੍ਹੀ ਕੱਟਵਾਉਣ ਦੀ ਸਲਾਹ ਦੇਣ ਵਾਲਿਆਂ ਨੂੰ ਇਸ ਗੱਲ ਦਾ ਚੇਤਾ ਰੱਖਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹੋ ਤਾਂ ਇਨ੍ਹਾਂ ਕੇਸ਼-ਦਾੜ੍ਹੀ ਨੂੰ ਸੰਭਾਲ ਕੇ ਰੱਖਣ ਵਾਲੀ ਕੌਮ ਸੱਦਕਾ ਹੀ ਹੈ। ਜੀ.ਕੇ. ਨੇ ਇਸ ਸੋਚ ਨੂੰ ਘੱਟਿਆ ਮਾਨਸਿਕਤਾ ਦੱਸਦੇ ਹੋਏ ਸੰਬੰਧਿਤ ਲੋਕਾਂ ਨੂੰ ਸਿੱਖ ਇਤਿਹਾਸ ਨੂੰ ਪੜ੍ਹਨ ਦੀ ਨਸ਼ੀਹਤ ਵੀ ਦਿੱਤੀ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜ਼ਾਂ ਕਾਰਨ ਜਾਣੇ …

Leave a Reply