Monday, July 1, 2024

ਸੈਕਰਡ ਹਾਰਟ ਕੋਨਵੈਟ ਸਕੂਲ ਦੇ ਯਸ਼ਨਿਰੂਪਮ ਸਿੰਘ ਨੇ ਕੌਮੀ ਯੋਗਤਾ ਖੋਜ ਪ੍ਰੀਖਿਆ ਕੀਤੀ ਪਾਸ

PPN2002201615ਮਲੋਟ, 20 ਫਰਵਰੀ (ਪ.ਪ)- ਸਥਾਨਕ ਸੈਕਰਡ ਹਾਰਟ ਕੋਨਵੈਟ ਸਕੂਲ ਦੇ ੧੦ਵੀਂ ਕਲਾਸ ਦੇ ਵਿਦਿਆਰਥੀ ਯਸ਼ਨਿਰੂਪਮ ਸਿੰਘ ਨੇ ਕੌਮੀ ਯੋਗਤਾ ਖੋਜ ਪ੍ਰੀਖਿਆ ਪਾਸ ਕੀਤੀ ਹੈ।ਸਕੂਲ ਦੇ ਪ੍ਰਿੰਸੀਪਲ ਫਾਦਰ ਜੌਬੀ ਨੇ ਦੱਸਿਆ ਕਿ ਜਿਲਾ ਮੁਕਤਸਰ ਸਾਹਿਬ ਵਿਚੋਂ ਇਹ ਪ੍ਰੀਖਿਆ ਪਾਸ ਕਰਨ ਵਾਲਾ ਯਸ਼ਨਿਰੂਪਮ ਸਿੰਘ ਇਕੱਲਾ ਵਿਦਿਆਰਥੀ ਹੈ, ਜੋ ਹੁਣ ਕੌਮੀ ਪੱਧਰ ਦੇ ਦੂਜੇ ਗੇੜ ਦੀ ਪ੍ਰੀਖਿਆ ਲਈ ਚੁਣਿਆ ਗਿਆ ਹੈ।ਇੱਹ ਕੌਮੀ ਪੱਧਰ ਦੀ ਐਨ.ਟੀ.ਐਸ.ਈ ਪ੍ਰੀਖਿਆ ਮਈ ੨੦੧੬ ਦੇ ਪਹਿਲੇ ਹਫ਼ਤੇ ਵਿਚ ਹੋਵੇਗੀ। ਫਾਦਰ ਜੌਬੀ ਨੇ ਕਿਹਾ ਕਿ ਜੇ ਇਹ ਵਿਦਿਆਰਥੀ ਨੈਸ਼ਨਲ ਲੈਵਲ ਦੀ ਪ੍ਰੀਖਿਆ ਪਾਸ ਕਰ ਲੈਦਾ ਹੈ, ਤਾਂ ਐੱਨ.ਸੀ.ਆਰ.ਟੀ. ਨਵੀ ਦਿੱਲੀ ਵਲੋਂ ਇਸ ਨੂੰ ਹਰ ਮਹੀਨੇ ੧੨੫੦ ਰੁ: ਵਜੀਫਾ ਬਾਰ੍ਹਵੀ ਕਲਾਸ ਤੱਕ ਮਿਲੇਗਾ ਅਤੇ ਇਸ ਤੋਂ ਬਾਅਦ ਡਿਗਰੀ ਕਲਾਸ ਤੱਕ ੩੦੦੦ ਰੁ: ਪ੍ਰੀ ਮਹੀਨਾ ਮਿਲੇਗਾ।ਇਹ ਵਜੀਫਾ ਪੜ੍ਹਾਈ ਕਰਨ ਤੱਕ ਮਿਲਦਾ ਰਹੇਗਾ।ਦੱਸਣਯੋਗ ਹੈ ਕਿ ਸਟੇਟ ਪੱਧਰ ਦੀ ਕੌਮੀ ਯੋਗਤਾ ਖੋਜ ਪ੍ਰੀਖਿਆ ਐਸ.ਆਈ.ਐਸ.ਈ ਚੰਡੀਗੜ੍ਹ ਵਲੋਂ ਕਰਵਾਈ ਜਾਂਦੀ ਹੈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply