Friday, July 5, 2024

ਮਾਲੇਰਕੋਟਲਾ ਵਿੱਚ ਲੱਗਣ ਵਾਲੇ ਸੁਵਿਧਾ ਕੈਂਪ ਦਾ ਬੈਨਰ ਕੌਂਸਲ ਪ੍ਰਧਾਨ ਨੇ ਕੀਤਾ ਰਿਲੀਜ਼

U
U

ਮਾਲੇਰਕਟਲਾ, 24 ਫਰਵਰੀ (ਹਰਮਿੰਦਰ ਸਿੰਘ ਭੱਟ)- ਸਰਕਾਰੀ ਸੇਵਾਵਾਂ ਨੂੰ ਹਰੇਕ ਨਾਗਰਿਕ ਦੇ ਦਰਵਾਜੇ ਤੇ ਪਹੁੰਚਾਉਣ ਦੇ ਇਰਾਦੇ ਨਾਲ ਪਿਛਲੇ ਕੁੱਝ ਸਮੇਂ ਤੋਂ ਪ੍ਰਸਾਸ਼ਨ ਵਲੋਂ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਜਿਸ ਅਨੁਸਾਰ ਇੱਕੋ ਥਾਂ ਤੇ ਬਹੁਤ ਸਾਰੇ ਮਹਿਕਮੇ ਕੈਂਪ ਵਿੱਚ ਸਰਕਾਰ ਦੀਆਂ ਬਹੁਤ ਸਾਰੀਆਂ ਭਲਾਈ ਸਕੀਮਾਂ ਦਾ ਲਾਭ ਪ੍ਰਾਪਤ ਕਰ ਪਾਉਂਦੇ ਹਨ। ਅਜਿਹਾ ਹੀ ਇੱਕ ਸੁਵਿਧਾ ਕੈਂਪ ਮਾਲੇਰਕੋਟਲਾ ਦੀ ਸਿਰਮੌਰ ਸਵੈ-ਸੇਵੀ ਸਗੰਠਨ ਅਜ਼ਾਦ ਫਾਉਂਡੇਸ਼ਨ ਟਰੱਸਟ (ਰਜਿ.) ਮਾਲੇਰਕੋਟਲਾ ਵਲੋਂ ਜਿਲਾ ਪ੍ਰਸ਼ਾਸਨ ਤੇ ਤਹਿਸੀਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿਤੀ 28 ਫਰਵਰੀ ਦਿਨ ਐਤਵਾਰ ਨੂੰ ਸਰਕਾਰੀ ਹਾਈ ਸਕੂਲ (ਲੜਕੇ), ਦਿੱਲੀ ਗੇਟ, ਮਾਲੇਰਕੋਟਲਾ ਵਿਖੇ ਲਗਾਇਆ ਜਾ ਰਿਹਾ ਹੈ। ਕੈਂਪ ਦਾ ਬੈਨਰ ਅੱਜ ਅਜਾਦ ਫਾਉਂਡੇਸ਼ਨ ਦੀ ਟੀਮ ਵਲੋਂ ਅੱਜ ਦੋ ਵੱਖ-ਵੱਖ ਸਥਾਨਾਂ ਤੇ ਰਿਲੀਜ਼ ਕੀਤਾ ਗਿਆ, ਮਾਲੇਰਕੋਟਲਾ ਵਿਖੇ ਇਹ ਬੈਨਰ ਨਗਰ ਕੌਂਸਲ ਮਾਲੇਰਕੋਟਲਾ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ ਵਲੋਂ ਮਾਲੇਰਕੋਟਲਾ ਵਿਖੇ ਅਤੇ ਹਲਕਾ ਅਮਰਗੜ ਦੇ ਵਿਧਾਇਕ ਇਕਬਾਲ ਸਿੰਘ ਝੂੰਦਾਂ ਵਲੋਂ ਅਮਰਗੜ ਵਿਖੇ ਰਿਲੀਜ਼ ਕੀਤਾ ਗਿਆ। ਸੁਵਿਧਾ ਕੈਂਪ ਦੇ ਸਬੰਧ ਵਿੱਚ ਬੋਲਦਿਆਂ ਅਜ਼ਾਦ ਫਾਉਂਡੇਸ਼ਨ ਦੇ ਚੇਅਰਮੈਨ ਡਾ.ਅਬਦੁਲ ਮਜੀਦ ਅਜਾਦ ਨੇ ਕਿਹਾ ਕਿ ਇਸ ਕੈਂਪ ਵਿੱਚ ਮਾਲੇਰਕੋਟਲਾ (ਸ਼ਹਿਰੀ) ਦੇ ਸਾਰੇ ਵਾਰਡਾਂ ਦੇ ਨਾਗਰਿਕਾਂ ਲਈ ਸਮਾਜਿਕ ਸੁਰੱਖਿਆ ਮਹਿਕਮੇ ਨਾਲ ਸਬੰਧਤ ਸੇਵਾਵਾਂ ਜਿਵੇਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਯਤੀਮ ਬੱਚਿਆਂ ਲਈ ਪੈਨਸ਼ਨ, ਅਪੰਗ ਬੱਚਿਆਂ ਲਈ ਪੈਨਸ਼ਨ, ਇਸ ਦੇ ਨਾਲ ਹੀ ਸਿਹਤ ਮਹਿਕਮੇ ਦੇ ਡਾਕਟਰਾਂ ਵਲੋਂ ਅਪੰਗ ਵਿਆਕਤੀਆਂ ਦੇ ਮੈਡੀਕਲ ਸਰਟੀਫਿਕੇਟ ਬਣਾਏ ਜਾਣਗੇ। ਉਹਨਾਂ ਅੱਗੇ ਕਿਹਾ ਕਿ ਉਕਤ ਕੈਂਪ ਦਾ ਲਾਭ ਲੈਣ ਦੇ ਇੱਛੁਕ ਨਾਗਰਿਕ ਆਪਣੇ ਨਾਲ ਆਧਾਰ ਕਾਰਡ, ਵੋਟਰ ਕਾਰਡ ਦੀਆਂ ਅਟੈਸਟਡ ਕਾਪੀਆਂ ਅਤੇ 3 ਫੋਟੋਆਂ ਆਪਣੇ ਨਾਲ ਲੈਕੇ ਆਉਣ। ਇਸ ਕੈਂਪ ਵਿੱਚ ਸਾਰੀਆਂ ਸੇਵਾਵਾਂ ਮੁਫਤ ਦਿੱਤੀਆਂ ਜਾਣਗੀਆਂ। ਬੈਨਰ ਰਿਲੀਜ ਕਰਣ ਸਮੇਂ ਅਸਲਮ ਨਾਜ, ਵਾਈਸ ਚੇਅਰਮੈਨ, ਮੁਹੰਮਦ ਸਾਜਿਦ, ਜਨਰਲ ਸਕੱਤਰ, ਅਸਗਰ ਅਲੀ, ਕਨਵੀਨਰ ਬਿੰਜੋਕੀ ਇਕਾਈ, ਸਿਰਾਜ ਅਨਵਰ ਖਜਾਨਚੀ ਆਦਿ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply