Friday, July 5, 2024

ਸਰਕਾਰੀ ਪ੍ਰਾਈਮਰੀ ਸਕੂਲ ਵਿੱਚ ‘ਜ਼ਿੰਦਗੀ ਖ਼ੂਬਸੂਰਤ ਹੈ’ ਅਧੀਨ ਲੈਕਚਰ ਦਾ ਆਯੋਜਨ

PPN2402201610

ਮਾਲੇਰਕੋਟਲਾ, 24 ਫਰਵਰੀ (ਹਰਮਿੰਦਰ ਸਿੰਘ ਭੱਟ)- ਅੱਜ ਸਰਕਾਰੀ ਪ੍ਰਾਈਮਰੀ ਸਕੂਲ ਕਿਲਾ ਰਹਿਮਤਗੜ੍ਹ ਵਿਖੇ ਤਿਆਗੀ ਇੰਗਲਿਸ਼ ਕਾਲਜ ਦੇ ਸਹਿਯੋਗ ਨਾਲ ਪ੍ਰੋਫੈਸਰ ਮਨਜੀਤ ਤਿਆਗੀ ਦੇ ਚਲਾਏ ਮਿਸ਼ਨ ‘ਜ਼ਿੰਦਗੀ ਖ਼ੂਬਸੂਰਤ ਹੈ’ ਅਧੀਨ ਉਨ੍ਹਾਂ ਦਾ ਇਕ ਲੈਕਚਰ ਕਰਵਾਇਆ ਗਿਆ। ਲੈਕਚਰ ਤੋਂ ਪਹਿਲਾਂ ਅਮਜਦ ਫ਼ਰੂਕੀ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਪ੍ਰਿੰਸੀਪਲ ਮੁਖਤਿਆਰ ਸਿੰਘ ਨੇ ਕਿਹਾ ਕਿ ਭਾਵੇਂ ਮਨਜੀਤ ਤਿਆਗੀ ਅੰਗਹੀਣ ਹਨ ਪਰ ਅਕਲਹੀਣ ਨਹੀਂ ਹਨ ਇਸ ਕਰਕੇ ਵਿਦਿਆਰਥੀਆ ਨੂੰ ਉਨ੍ਹਾਂ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰੋਫੈਸਰ ਮਨਜੀਤ ਤਿਆਗੀ ਨੇ ਕਿਹਾ ਕਿ ਸਫ਼ਲ ਉਹ ਵਿਅਕਤੀ ਹੀ ਹੁੰਦੇ ਹਨ ਜੋ ਦੀਵੇ ਵਿੱਚ ਚਰਬੀ ਬਾਲ ਕੇ ਰਾਤਾਂ ਨੂੰ ਪੜਦੇ ਹਨ। ਸਮੱਸਿਆਵਾਂ ਦੇ ਡਰ ਕਾਰਨ ਹਰ ਸਮੇਂ ਚਿੰਤਤ ਰਹਿਣਾ ਵੀ ਚੰਗੀ ਗੱਲ ਨਹੀਂ ਹੈ ਕਿਉਂਕਿ ਹਰ ਸਮੇਂ ਬੁਝੇ-ਬੁਝੇ ਰਹਿਣ ਵਾਲੇ ਵਿਅਕਤੀ ਤੋਂ ਲੋਕ ਵੀ ਕਟੀ ਪਤੰਗ ਵਾਂਗ ਦੂਰ ਫਿਰ ਹੋਰ ਦੂਰ ਹੁੰਦੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ‘ਜ਼ਿੰਦਗੀ ਖ਼ੂਬਸੂਰਤ ਹੈ’ ਮਿਸ਼ਨ ਦਾ ਮੁੱਖ ਮੰਤਵ ਹੀ ਸੁੱਤੇ ਦਿਮਾਗ਼ਾਂ ਨੂੰ ਜਗਾ ਕੇ ਨਵੀਂ ਚੇਤਨਾ ਦਾ ਸੰਚਾਰ ਕਰਨਾ ਹੈ। ਵਿਦਿਅਰਥੀਆਂ ਨੇ ਸਾਰਾ ਲੈਕਚਰ ਧਿਆਨ ਨਾਲ ਸੁਣ ਕੇ ਚੰਗੇ ਅਨੁਸਾਸ਼ਨ ਦੀ ਮਿਸਾਲ ਪੇਸ਼ ਕੀਤੀ। ਇਸ ਮੌਕੇ ਸ਼੍ਰੀ ਤਿਆਗੀ ਨੇ ਆਪਣੀ ਲਿਖੀ ਕਿਤਾਬ ‘ਸਫ਼ਲਤਾ ਦਾ ਮੰਤਰ’ ਪ੍ਰਿੰਸੀਪਲ ਸ.ਮੁਖਤਿਆਰ ਸਿੰਘ ਨੂੰ ਸਕੂੂਲ ਦੀ ਲਾਇਬ੍ਰੇਰੀ ਲਈ ਭੇਂਟ ਕੀਤੀ। ਇਸ ਮੌਕੇ ਮੈਡਮ ਸਿਮਰਨ ਤਿਆਗੀ, ਮਨਜੀਤ ਕੋਰ, ਕਮਲਜੀਤ ਕੌਰ, ਰੁਪਿੰਦਰ ਕੌਰ, ਲਿਆਕਤ ਅਲੀ, ਮਹੁੰਮਦ ਨਿਸਾਰ, ਸਰਬਜੀਤ ਕੌਰ, ਕੰਚਨ ਬਾਲਾ ਆਦਿ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply