Friday, July 5, 2024

ਟਰੱਕ ਯੂਨੀਅਨ ਪ੍ਰਧਾਨ ਨੇ ਅਪ੍ਰੇਟਰਾਂ ਨੂੰ 2 ਕਰੋੜ 16 ਲੱਖ ਦੀ ਰਾਸ਼ੀ ਦੇ ਚੈੱਕ ਵੰਡੇ

PPN2402201611

ਮਾਲੇਰਕੋਟਲਾ, 24 ਫਰਵਰੀ (ਹਰਮਿੰਦਰ ਸਿੰਘ ਭੱਟ)- ਝੋਨੇ ਦੇ ਲੰਘੇ ਸੀਜ਼ਨ ਦੌਰਾਨ ਮੰਡੀਆਂ ‘ਚੋਂ ਝੋਨੇ ਦੀ ਢੋਆ-ਢੁਆਈ ਕਰਨ ਵਾਲੇ ਟਰੱਕ ਅਪ੍ਰੇਟਰਾਂ ਦੇ ਰਹਿੰਦੇ 2 ਕਰੋੜ 16 ਲੱਖ ਰੁਪੈ ਦੀ ਬਕਾਇਆ ਰਾਸ਼ੀ ਦੇ ਚੈਕ ਟਰੱਕ ਯੂਨੀਅਨ ਮਾਲੇਰਕੋਟਲਾ ਦੇ ਪ੍ਰਧਾਨ ਸ. ਗੁਰਮੇਲ ਸਿੰਘ ਧਾਲੀਵਾਲ ਨੌਧਰਾਣੀ ਨੇ ਅੱਜ ਸਮੂਹ ਮੈਬਰਾਂ ਦੀ ਹਾਜ਼ਰੀ ਵਿਚ ਟਰੱਕ ਅਪ੍ਰੇਟਰਾਂ ਨੂੰ ਵੰਡੇ। ਚੈਕ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਗੁਰਮੇਲ ਸਿੰਘ ਧਾਲੀਵਾਲ ਨੇ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਮੁੱਖ ਪਾਰਲੀਮਾਨੀ ਸਕੱਤਰ ਤੇ ਹਲਕਾ ਵਿਧਾਇਕਾ ਬੀਬੀ ਫਰਜ਼ਾਨਾ ਆਲਮ ਅਤੇ ਪਦਮ ਸ਼ੀz ਇਜ਼ਹਾਰ ਆਲਮ ਜੀ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਿੰਨ੍ਹਾਂ ਦੇ ਸਹਿਯੋਗ ਸਦਕਾ ਟਰੱਕ ਯੂਨੀਅਨ ਦੇ ਅਪ੍ਰੇਟਰਾਂ ਨੂੰ ਸਮੇਂ ਸਿਰ ਬਕਾਇਆ ਰਾਸ਼ੀ ਦੇ ਚੈਕ ਮਿਲੇ ਹਨ। ਉਨ੍ਹਾਂ ਕਿਹਾ ਕਿ ਆਲਮ ਪਰਿਵਾਰ ਦੇ ਯਤਨਾਂ ਸਦਕਾ ਜਿੱਥੇ ਅੱਜ ਹਲਕਾ ਮਾਲੇਰਕੋਟਲਾ ਵਿਕਾਸ ਦੀਆਂ ਲੀਹਾਂ ‘ਤੇ ਚੱਲ ਰਿਹਾ ਹੈ ਉਥੇ ਸਮੇਂ-ਸਮੇਂ ‘ਤੇ ਯੂਨੀਅਨ ਨੂੰ ਦਿੱਤੇ ਜਾਂਦੇ ਸਹਿਯੋਗ ਸਦਕਾ ਟਰੱਕ ਯੂਨੀਅਨ ਮਾਲੇਰਕੋਟਲਾ ਦੇ ਅਪ੍ਰੇਟਰ ਤੇ ਹਲਕੇ ਦੇ ਪਾਰਟੀ ਵਰਕਰ ਹਮੇਸ਼ਾ ਆਲਮ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੇ ਰਹਿਣਗੇ। ਸ.ਧਾਲੀਵਾਲ ਨੇ ਇਸ ਮੌਕੇ ਟਰੱਕ ਅਪ੍ਰੇਟਰਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਆਉਣ ਵਾਲੀਆਂ ਔਕੜਾਂ ਨੂੰ ਸਹਿਜ ਸੁਭਾਅ ਨਾਲ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੱਕ ਯੂਨੀਅਨ ਦੇ ਨੁਮਾਇੰਦੇ ਉਮਰਦੀਨ, ਦਾਨਾ ਸਰੌਦ, ਸਾਬਕਾ ਪ੍ਰਧਾਨ ਸ. ਭਰਪੂਰ ਸਿੰਘ ਭੂਰਾ, ਰਸ਼ੀਦ ਖਾਂ, ਬਹਾਦਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply