Friday, July 5, 2024

’ਖੇਡਾਂ ਉਦੋਨੰਗਲ ਦੀਆਂ’ ਅੱਜ ਤੋਂ- ਧੂਮ ਧੜੱਕੇ ਨਾਲ ਹੋਵੇਗਾ ਆਗਾਜ਼

Kanwar Grewal Ninja

ਚੌਂਕ ਮਹਿਤਾ, 24 ਫਰਵਰੀ (ਜੋਗਿੰਦਰ ਸਿੰਘ ਮਾਣਾ)- ਮਾਝੇ ਦਾ ਮਸ਼ਹੂਰ ਖੇਡ ਮੇਲਾ ‘ਖੇਡਾਂ ਉਦੋਨੰਗਲ ਦੀਆਂ’ ਅੱਜ ਬਰੇਵ ਕੈਪਟਨ ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਵਿੱਚ ਅੱਜ ਪੂਰੇ ਧੂਮ ਧੜੱਕੇ ਨਾਲ ਸ਼ੁਰੂ ਹੋ ਰਹੀਆ ਹਨ ਇਹਨਾਂ ਖੇਡਾਂ ਦਾ ਅਗਾਜ਼ ਹਲਕਾ ਵਿਧਾਇਕ ਸ੍ਰ. ਬਲਜੀਤ ਸਿੰਘ ਜਲਾਲ ਉਸਮਾਂ ਆਪਣੇ ਸਾਥੀਆਂ ਨਾਲ ਰੀਬਨ ਕੱਟ ਕੇ ਸ਼ੁਭ ਅਰੰਭ ਕਰਨਗੇ।ਅੱਜ ਗਰਾਂਊਡ ਵਿੱਚ ਫੁਟਬਾਲ,ਹਾਕੀ, ਵਾਲੀਬਾਲ ਦੇ ਰੋਮਾਂਚਕ ਮਹਾ-ਮੁਕਾਬਾਲੇ ਹੋਣਗੇ ਜਿਸ ਵਿੱਚ ਦੂਰ ਦੂਰ ਤੋਂ ਟੀਮਾਂ ਭਾਗ ਲੈਣ ਗਈਆਂ ਇਹ ਖੇਡਾਂ 25 ਤੋਂ ਲੈ ਕੇ 28 ਫਰਵਰੀ ਤੱਕ ਚੱਲਣਗੀਆਂ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਲੱਬ ਪ੍ਰਧਾਨ ਗੁਰਦਵਿੰਦਰ ਸਿੰਘ ਤੇ ਐਸ.ਆਈ ਗੁਰਮੇਜ ਸਿੰਘ ਨੇ ਦੱਸਿਆ ਕਿ ਫੁਟਬਾਲ, ਹਾਕੀ ਤੇ ਹੋਰਨਾਂ ਖੇਡਾਂ ਨੂੰ ਆਪਣੇ ਐਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੋਰ ਉਪਰ ਚੁੱਕਣ ਦੇ ੳੋਪਰਾਲੇ ਕਰਨਗੇ ਤਾਂ ਜੋ ਨੌਜਵਾਨਾਂ ਨੂੰ ਖੇਡਾ ਵਾਲੇ ਪਾਸੇ ਲਾ ਕੇ ਨਸ਼ਿਆਂ ਦੇ ਕੋਹੜ ਤੋਂ ਦੂਰ ਰੱਖਿਆਂ ਜਾਵੇ।ਉਹਨਾਂ ਦੱਸਿਆਂ ਕਿ ਦਰਸਕਾਂ ਲਈ 28 ਫਰਵਰੀ ਨੂੰ ਪ੍ਰਸਿੱਧ ਕਲਾਕਾਰ ਕੰਵਰ ਗਰੇਵਾਲ ਤੇ ਨਿੰਜ਼ਾਂ ਖੁਲੇ ਅਖਾੜੇ ਵਿੱਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਨਗੇ ਤੇ ਦਰਸ਼ਕਾਂ ਨੂੰ ਆਪਣੀ ਗਾਇਕੀ ਨਾਲ ਮੰਤਰਮੁਗਧ ਕਰਨਗੇ।28 ਫਰਵਰੀ ਨੂੰ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਮੁੱਖ ਮਹਿਮਾਨ ਹੋਣਗੇ ਤੇ ਜੇਤੂ ਟੀਮਾਂ ਨੂੰ ਇਨਾਮ ਦੇਣਗੇ ਤੇ ਇਹਨਾਂ ਨਾਲ ਐਮ.ਪੀ ਜਥੇ: ਰਣਜੀਤ ਸਿੰਘ ਬ੍ਰਹਮਪੁਰਾ, ਗੁਰਪ੍ਰਤਾਪ ਸਿੰਘ ਟਿੱਕਾ,ਅਜੇਬੀਰ ਸਿੰਘ ਰੰਧਾਵਾ, ਡੀ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਸ਼ੇਸ ਤੌਰ ਤੇ ਸ਼ਾਮਲ ਹੋਣਗੇ।ਇਸ ਮੌਕੇ ਕਲੱਬ ਮੈਂਬਰ ਕੁਲਬੀਰ ਸਿੰਘ ਰੰਧਾਵਾ ਆਪਣੇ ਸਮੂਹ ਮੈਂਬਰਾਂ ਨਾਲ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply