Wednesday, July 3, 2024

ਲੰਮੀ ਛਾਲ ਵਿੱਚ ਵੀਰਪਾਲ ਕੌਰ ਨੇ ਕੀਤਾ ਪੰਜਾਬ ਫਤਹਿ- ਸਕੂਲ ਤੇ ਪੰਚਾਇਤ ਵਲੋਂ ਸਨਮਾਨ

PPN2602201613

ਬਠਿੰਡਾ, 26 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਲਾਕ ਸੰਗਤ ਅਧੀਨ ਆਉਂਦੇ ਪਿੰਡ ਕੋਟਗੁਰੂ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਪੰਜਵੀਂ ਜਮਾਤ ਦੀ ਬਹੁਤ ਹੀ ਹੋਣਹਾਰ ਵਿਦਿਆਰਥਣ ਖੇਡਾਂ ਦੇ ਖੇਤਰ ਵਿਚ ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰ ਕੇ ਲੰਮੀ ਛਾਲ ਵਿਚ ਪਿਛਲੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈਆਂ ਖੇਡਾਂ ਵਿਚ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਆਪਣਾ ਆਪਣੇ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਵੀਰਪਾਲ ਕੌਰ ਹੋਰ ਵੀ ਕਈ ਖੇਡਾਂ ਵਿਚ ਜਿਲ੍ਹੇ ਵਿਚੋਂ ਪਹਿਲੇ ਸਥਾਨ ‘ਤੇ ਰਹੀ ਹੈ। ਪ੍ਰੰਤੂ ਪੰਜਾਬ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਸਿਰਫ਼ ਲੰਮੀ ਛਾਲ ਵਿਚ ਹੀ ਹਿੱਸਾ ਲੈ ਸਕੀ ‘ਤੇ ਇਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਾਬ ਫਤਹਿ ਕਰ ਲਿਆ। ਕਿਉਕਿ ਦੂਸਰੀ ਖੇਡ ਜਿਸ ਵਿਚ ਵੀਰਪਾਲ ਕੌਰ ਨੇ ਪੰਜਾਬ ਪੱਧਰ ‘ਤੇ ਖੇਡਣਾ ਸੀ, ਉਹ ਵੀ ਲੰਮੀ ਛਾਲ ਯਾਨੀ ਇਕੋ ਸਮੇਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਕਾਰਨ ਵੀਰਪਾਲ ਕੌਰ ਹਿੱਸਾ ਨਹੀ ਲੈ ਸਕੀ। ਵੀਰਪਾਲ ਕੌਰ ਦੀ ਇਸ ਖੁਸ਼ੀ ‘ਤੇ ਸਕੂਲ ਦੇ ਮੁੱਖ ਅਧਿਆਪਕ ਮਿੱਠਾ ਸਿੰਘ, ਗੁਰਮੇਲ ਸਿੰਘ, ਸਤਨਾਮ ਸਿੰਘ, ਰਾਜਵਿੰਦਰ ਕੌਰ ਅਤੇ ਪੰਚਾਇਤ ਵਲੋਂ ਪੰਚਾਇਤ ਮੈਂਬਰ ਅੰਗਰੇਜ਼ ਸਿੰਘ ਵਿੱਕੀ,ਬਲਕਰਨ ਸਿੰਘ(ਸਰਪੰਚ ਦਾ ਪਤੀ), ਗੁਰਦੇਵ ਸਿੰਘ ਵਲੋਂ ਸਨਮਾਨਤ ਕੀਤਾ ਗਿਆ। ਵੀਰਪਾਲ ਕੌਰ ਦੀ ਇਸ ਪ੍ਰਾਪਤੀ ‘ਤੇ ਬੀ.ਈ.ਓ. ਸੰਗਤ ਮੈਡਮ ਅਮਰਜੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਹੌਸ਼ਲਾ ਅਫ਼ਜਾਈ ਕੀਤੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply