Monday, July 1, 2024

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਆਕਾਸ਼ਵਾਣੀ ਉੱਤੇ ‘ਮਨ ਕੀ ਬਾਤ’ ਦਾ ਮੂਲ-ਪਾਠ

Man Ki Baat Modi

ਨਵੀਂ ਦਿਲੀ, 28 ਫਰਵਰੀ-
ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ! ਤੁਸੀਂ ਰੇਡੀਓ ਉੱਤੇ ਮੇਰੀ ‘ਮਨ ਕੀ ਬਾਤ’ ਸੁਣਦੇ ਹੋਵੋਗੇ, ਪਰ ਦਿਮਾਗ਼ ਇਸ ਗੱਲ ਉੱਤੇ ਲੱਗਾ ਹੋਵੇਗਾ – ਬੱਚਿਆਂ ਦੇ ਇਮਤਿਹਾਨ ਸ਼ੁਰੂ ਹੋ ਰਹੇ ਹਨ, ਕੁੱਝ ਲੋਕਾਂ ਦੇ ਦਸਵੀਂ-ਬਾਰਵ੍ਹੀਂ ਦੇ ਇਮਤਿਹਾਨ ਸ਼ਾਇਦ 1 ਮਾਰਚ ਨੂੰ ਹੀ ਸ਼ੁਰੂ ਹੋ ਰਹੇ ਹਨ। ਤਾਂ ਤੁਹਾਡੇ ਦਿਮਾਗ਼ ਵਿੱਚ ਵੀ ਉਹੀ ਚੱਲਦਾ ਹੋਵੇਗਾ। ਮੈਂ ਵੀ ਤੁਹਾਡੀ ਇਸ ਯਾਤਰਾ ਵਿੱਚ ਤੁਹਾਡੇ ਨਾਲ ਸ਼ਰੀਕ ਹੋਣਾ ਚਾਹੁੰਦਾ ਹਾਂ। ਤੁਹਾਨੂੰ ਤੁਹਾਡੇ ਬੱਚਿਆਂ ਦੇ ਇਮਤਿਹਾਨ ਦੀ ਜਿੰਨੀ ਫ਼ਿਕਰ ਹੈ, ਮੈਨੂੰ ਵੀ ਓਨੀ ਹੀ ਫ਼ਿਕਰ ਹੈ। ਪਰ ਜੇ ਅਸੀਂ ਇਮਤਿਹਾਨ ਨੂੰ, ਪ੍ਰੀਖਿਆ ਨੂੰ ਵੇਖਣ ਦਾ ਆਪਣਾ ਢੰਗ-ਤਰੀਕਾ ਬਦਲ ਦੇਈਏ, ਤਾਂ ਸ਼ਾਇਦ ਅਸੀਂ ਚਿੰਤਾ ਮੁਕਤ ਵੀ ਹੋ ਸਕਦੇ ਹਾਂ।
ਮੈਂ ਪਿਛਲੀ ਆਪਣੀ ‘ਮਨ ਕੀ ਬਾਤ’ ਵਿੱਚ ਕਿਹਾ ਸੀ ਕਿ ਤੁਸੀਂ ਨਰੇਂਦਰ ਮੋਦੀ ਐਪ ਉੱਤੇ ਆਪਣੇ ਅਨੁਭਵ, ਆਪਣੇ ਸੁਝਾਅ ਮੈਨੂੰ ਜ਼ਰੂਰ ਭੇਜੋ। ਮੈਨੂੰ ਖ਼ੁਸ਼ੀ ਇਸ ਗੱਲ ਦੀ ਹੈ – ਅਧਿਆਪਕਾਂ ਨੇ, ਬਹੁਤ ਹੀ ਸਫ਼ਲ ਜਿਨ੍ਹਾਂ ਦਾ ਕੈਰੀਅਰ ਰਿਹਾ ਹੈ, ਅਜਿਹੇ ਵਿਦਿਆਰਥੀਆਂ ਨੇ, ਮਾਪਿਆਂ ਨੇ, ਸਮਾਜ ਦੇ ਕੁੱਝ ਚਿੰਤਕਾਂ ਨੇ ਬਹੁਤ ਸਾਰੀਆਂ ਗੱਲਾਂ ਮੈਨੂੰ ਲਿਖ ਕੇ ਭੇਜੀਆਂ ਹਨ। ਦੋ ਗੱਲਾਂ ਤਾਂ ਮੈਨੂੰ ਛੋਹ ਗਈਆਂ ਸਭ ਲਿਖਣ ਵਾਲਿਆਂ ਨੇ ਵਿਸ਼ੇ ਨੂੰ ਬਰਾਬਰ ਫੜ ਕੇ ਰੱਖਿਆ। ਦੂਜੀ ਗੱਲ ਇੰਨੀ ਹਜ਼ਾਰਾਂ ਦੀ ਗਿਣਤੀ ਵਿੱਚ ਚੀਜ਼ਾਂ ਆਈਆਂ ਕਿ ਮੈਂ ਮੰਨਦਾ ਹਾਂ ਕਿ ਸ਼ਾਇਦ ਉਹ ਬਹੁਤ ਅਹਿਮ ਵਿਸ਼ਾ ਹੈ। ਪਰ ਜ਼ਿਆਦਾ ਅਸੀਂ ਇਮਤਿਹਾਨ ਦੇ ਵਿਸ਼ੇ ਨੂੰ ਸਕੂਲ ਦੇ ਕੈਂਪਸ ਤੱਕ ਜਾਂ ਪਰਿਵਾਰ ਤੱਕ ਜਾਂ ਵਿਦਿਆਰਥੀ ਤੱਕ ਸੀਮਤ ਕਰ ਦਿੱਤਾ ਹੈ। ਮੇਰੀ ਐਪ ‘ਤੇ ਜੋ ਸੁਝਾਅ ਆਏ, ਉਸ ਤੋਂ ਤਾਂ ਲੱਗਦਾ ਹੈ ਕਿ ਇਹ ਤਾਂ ਬਹੁਤ ਹੀ ਵੱਡਾ, ਸਮੁੱਚੇ ਰਾਸ਼ਟਰ ਵਿੱਚ ਲਗਾਤਾਰ ਵਿਦਿਆਰਥੀਆਂ ਦੇ ਇਨ੍ਹਾਂ ਵਿਸ਼ਿਆਂ ਦੇ ਵਿਚਾਰ-ਵਟਾਂਦਰੇ ਹੁੰਦੇ ਰਹਿਣੇ ਚਾਹੀਦੇ ਹਨ।
ਮੈਂ ਅੱਜ ਮੇਰੀ ਇਸ ‘ਮਨ ਕੀ ਬਾਤ’ ਵਿੱਚ ਖ਼ਾਸ ਤੌਰ ਉੱਤੇ ਮਾਪਿਆਂ ਨਾਲ, ਪ੍ਰੀਖਿਆਰਥੀਆਂ ਨਾਲ ਅਤੇ ਉਨ੍ਹਾਂ ਦੇ ਅਧਿਆਪਕਾਂ ਨਾਲ ਗੱਲਾਂ ਕਰਨੀਆਂ ਹੁੰਦਾ ਹਾਂ। ਜੋ ਮੈਂ ਸੁਣਿਆ ਹੈ, ਜੋ ਮੈਂ ਪੜ੍ਹਿਆ ਹੈ, ਜੋ ਮੈਨੂੰ ਦੱਸਿਆ ਗਿਆ ਹੈ, ਉਸ ਵਿੱਚੋਂ ਵੀ ਕੁੱਝ ਗੱਲਾਂ ਦੱਸਾਂਗਾ। ਕੁੱਝ ਮੈਨੂੰ ਜੋ ਲਗਦਾ ਹੈ, ਉਹ ਵੀ ਜੋੜਾਂਗਾ।ਪਰ ਮੈਨੂੰ ਭਰੋਸਾ ਹੈ ਕਿ ਜਿਹੜੇ ਵਿਦਿਆਰਥੀਆਂ ਨੇ ਇਮਤਿਹਾਨ ਦੇਣੇ ਹਨ, ਉਨ੍ਹਾਂ ਲਈ ਮੇਰੇ ਇਹ 25-30 ਮਿੰਟ ਬਹੁਤ ਉਪਯੋਗੀ ਹੋਣਗੇ, ਅਜਿਹਾ ਮੇਰਾ ਮੰਨਣਾ ਹੈ।
ਮੇਰੇ ਪਿਆਰੇ ਵਿਦਿਆਰਥੀ ਦੋਸਤੋ, ਮੈਂ ਕੁੱਝ ਕਹਾਂ, ਭਾਰਤ ਦੇ ਨੌਜਵਾਨਾਂ ਨੂੰ ਜਿਨ੍ਹਾਂ ਉੱਤੇ ਮਾਣ ਹੈ, ਅਜਿਹੇ ਭਾਰਤ-ਰਤਨ ਸ੍ਰੀਮਾਨ ਸਚਿਨ ਤੇਂਦੁਲਕਰ, ਉਨ੍ਹਾਂ ਜੋ ਸੁਨੇਹਾ ਭੇਜਿਆ ਹੈ, ਉਹ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਹਾਂ :-
”ਨਮਸਕਾਰ, ਮੈਂ ਸਚਿਨ ਤੇਂਦੁਲਕਰ ਬੋਲ ਰਿਹਾ ਹਾਂ। ਮੈਨੂੰ ਪਤਾ ਹੈ ਕਿ ਇਮਤਿਹਾਨ ਕੁੱਝ ਹੀ ਦਿਨਾਂ ਵਿੱਚ ਸ਼ੁਰੂ ਹੋਣ ਵਾਲੇ ਹਨ।ਤੁਹਾਡੇ ਵਿੱਚੋਂ ਕਈ ਲੋਕ ਪ੍ਰੇਸ਼ਾਨ ਵੀ ਰਹਿਣਗੇ। ਮੇਰਾ ਇੱਕੋ ਹੀ ਸੁਨੇਹਾ ਹੈ ਤੁਹਾਨੂੰ ਕਿ ਤੁਹਾਡੇ ਤੋਂ ਆਸ ਤੁਹਾਡੇਮਾਪੇ ਕਰਨਗੇ, ਤੁਹਾਡੇ ਟੀਚਰ ਕਰਨਗੇ। ਤੁਹਾਡੇ ਬਾਕੀ ਦੇ ਪ੍ਰੀਵਾਰਕ ਮੈਂਬਰ ਕਰਨਗੇ, ਦੋਸਤ ਕਰਨਗੇ। ਜਿੱਥੇ ਵੀਜਾਓ, ਸਭ ਪੁੱਛਣਗੇ ਕਿ ਤੁਹਾਡੀ ਤਿਆਰੀ ਕਿਵੇਂ ਚੱਲ ਰਹੀ ਹੈ, ਕਿੰਨੇ ਫੀਸਦ ਆਪਣਾ ਸਕੋਰ ਕਰਨਗੇ। ਇਹੋ ਕਹਿਣਾ ਚਾਹਾਂਗਾ ਮੈਂ ਕਿ ਤੁਸੀਂ ਖ਼ੁਦ ਆਪਣੇ ਲਈ ਕੁੱਝ ਨਿਸ਼ਾਨਾ ਮਿਥ ਲੈਣਾ। ਕਿਸੇ ਹੋਰ ਦੀ ਉਮੀਦ ਦੇ ਦਬਾਅ ਵਿੱਚ ਨਾ ਆਉਣਾ। ਤੁਸੀਂ ਮਿਹਨਤ ਜ਼ਰੂਰ ਕਰਨਾ, ਪਰ ਇੱਕ ਨਿਸ਼ਾਨਾ ਆਪਣੇ ਲਈ ਨਿਸਚਿਤ ਕਰੋ ਅਤੇ ਉਹ ਨਿਸ਼ਾਨਾ ਪ੍ਰਾਪਤ ਕਰਨ ਦਾ ਜਤਨ ਕਰਨਾ। ਮੈਂ ਜਦੋਂ ਕ੍ਰਿਕਟ ਖੇਡਦਾ ਸਾਂ, ਤਾਂ ਮੇਰੇ ਤੋਂ ਵੀ ਬਹੁਤ ਸਾਰੀਆਂ ਆਸਾਂ ਸਦਾ ਹੁੰਦੀਆਂ ਸਨ ਅਤੇ ਉਹ ਵਧਦੀਆਂ ਹੀ ਗਈਆਂ। ਤਾਂ ਮੈਂ ਇਹੋ ਸੋਚਿਆ ਕਿ ਮੈਂ ਆਪਣੇ ਖ਼ੁਦ ਦੀਆਂ ਆਸ਼ਾਵਾਂ ਰੱਖਾਂਗਾ ਅਤੇ ਆਪਣੇ ਲਈ ਨਿਸ਼ਾਨਾਂ ਮਿਥਾਂਗਾ ਕਰਾਂਗਾ। ਜੇ ਉਹ ਮੇਰੇ ਖ਼ੁਦ ਨਿਸ਼ਾਨਾਂ ਮਿਥਾਂਗਾ ਤਾਂ ਤੇ ਉਹ ਨਿਸ਼ਾਨਾ ਪ੍ਰਾਪਤ ਕਰ ਰਿਹਾ ਹਾਂ, ਤਾਂ ਮੈਂ ਜ਼ਰੂਰ ਕੁੱਝ ਨਾ ਕੁੱਝ ਵਧੀਆ ਚੀਜ਼ ਦੇਸ਼ ਲਈ ਕਰ ਸਕ ਰਿਹਾ ਹਾਂ। ਅਤੇ ਉਹੀ ਨਿਸ਼ਾਨਾ ਮੈਂ ਸਦਾ ਪ੍ਰਾਪਤ ਕਰਨ ਦਾ ਯਤਨ ਕਰਦਾ ਸੀ। ਮੇਰਾ ਫੋਕਸ ਰਹਿੰਦਾ ਸੀ ਗੇਂਦ ਉੱਤੇ ਅਤੇ ਨਿਸ਼ਾਨਾ ਆਪਣੇੇ ਆਪ ਹੌਲੀ ਹੌਲੀ ਪ੍ਰਾਪਤ ਹੁੰਦੇ ਗਏ। ਮੈਂ ਤੁਹਾਨੂੰ ਇਹੋ ਆਖਾਂਗਾ ਕਿ ਤੁਹਾਡੀ ਆਪਣੀ ਸੋਚ ਸਕਾਰਾਤਮਕ ਹੋਣੀ ਬਹੁਤ ਜ਼ਰੂਰੀ ਹੈ।ਇਸ ਲਈ ਤੁਸੀਂ ਆਸਤਿਕ ਜ਼ਰੂਰ ਰਹਿਣਾ ਅਤੇ ਉਪਰ ਵਾਲਾ ਤੁਹਾਨੂੰ ਜ਼ਰੂਰ ਵਧੀਆ ਨਤੀਜੇ ਦੇਵੇ। ਇਹ ਮੈਨੂੰ, ਉਸ ਦੀ ਪੂਰੀ ਆਸ ਹੈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply