Monday, July 1, 2024

ਗੁਰਦੁਆਰਾ ਖਾਲਸਾ ਨਿਵਾਸ ਯੂ.ਪੀ ਦਾ ਪ੍ਰਬੰਧ ਦਮਦਮੀ ਟਕਸਾਲ ਨੂੰ ਸੋਂਪਿਆ

PPN2902201601

ਅੰਮ੍ਰਿਤਸਰ (ਪੂਰਨ ਪੁਰ), 29 ਫਰਵਰੀ (ਪੰਜਾਬ ਪੋਸਟ ਬਿਊਰੋ)- ਬੀਬੀ ਇੰਦਰਜੀਤ ਕੌਰ ਖਾਲਸਾ ਪੂਰਨ ਪੁਰ ਯੂ.ਪੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜਾ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿਚ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੇ ਤਿੰਨੇ ਦਿਨ ਹਾਜ਼ਰੀ ਭਰੀ।ਇਸ ਸਮਾਗਮ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਕੁੱਝ ਸ਼ਰਾਰਤੀ ਲੋਕ ਝੁਠੀ ਸ਼ੋਹਰਤ ਵਾਸਤੇ ਪੰਥ ਨੂੰ ਖੇਰੂ-ਖੇਰੂ ਕਰਨ ਦੀਆਂ ਸਾਜਿਸਾਂ ਰਚ ਰਹੇ ਹਨ। ਜਿਵੇਂ ਕਦੇ ਅਰਦਾਸ ਦੀ ਗੱਲ, ਕਦੇ ਅੰਮ੍ਰਿਤ ਸਬੰਧੀ ਬਾਣੀਆਂ ਦੀ ਗੱਲ ਕਰਕੇ ਪੰਥ ਨੂੰ ਚੁਣੋਤੀਆਂ ਦੇ ਰਹੇ ਹਨ। ਇਸ ਨਾਜੁਕ ਸਮੇਂ ਵਿਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਇਨਾਂ੍ਹ ਸ਼ਰਾਰਤੀ ਅਨਸਰਾਂ ਦਾ ਮੁਕਾਬਲਾ ਕਰਨ ਦੀ ਲੋੜ ਹੈ।ਸਿੰਘ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਵੀ ਬਾਬਾ ਦੀਪ ਸਿੰਘ ਜੀ ਵੱਲੋਂ ਦੱਸੇ ਮਾਰਗ ਪੁਰ ਚੱਲਣ ਦੀ ਲੋੜ ਹੈ ਅਤੇ ਪੰਥ ਦੋਖੀਆਂ ਦੀਆਂ ਚਾਲਾਂ ਤੋਂ ਬਚ ਕੇ ਇਨ੍ਹਾਂ ਦਾ ਮੁੰਹ ਤੋੜਵਾਂ ਜਵਾਬ ਦੇਣ ਦੀ ਲੋੜ ਹੈ।
ਜਥੇਦਾਰ ਨੇ ਕਿਹਾ ਕਿ ਬੀਬੀ ਇੰਦਰਜੀਤ ਕੌਰ ਖਾਲਸਾ ਨੇ ਆਪਣਾ ਸਾਰਾ ਜੀਵਨ ਪੰਥ ਦੀ ਸੇਵਾ ਵਿਚ ਲਗਾਇਆ ਹੈ। ਉਨ੍ਹਾਂ ਵੱਲੋਂ ਗੁਰਦੁਆਰਾ ਖ਼ਾਲਸਾ ਨਿਵਾਸ ਅਤੇ ਖਾਲਸਾ ਸਕੂਲ ਪੂਰਨਪੁਰ ਯੂ.ਪੀ ਵਿਖੇ ਚਲਾਇਆ ਜਾ ਰਿਹਾ ਹੈ। ਜਿਸ ਵਿਚ ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾਈ ਕਰਵਾਈ ਜਾ ਰਹੀ ਹੈ।ਬੀਬੀ ਇੰਦਰਜੀਤ ਕੌਰ ਵੱਲੋਂ ਗੁਰਦੁਆਰਾ ਖਾਲਸਾ ਨਿਵਾਸ ਦਾ ਪ੍ਰਬੰਧ ਅੱਜ 29-2-2016 ਨੂੰ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਨੂੰ ਸੋਂਪ ਦਿਤਾ ਗਿਆ ਹੈ। ਦਮਦਮੀ ਟਕਸਾਲ ਵੱਲੋਂ ਨੁਮਾਇੰਦੇ ਦੇ ਤੌਰ ‘ਤੇ ਭਾਈ ਸੁਖਦੇਵ ਸਿੰਘ ਪ੍ਰਚਾਰਕ ਸਮਾਗਮ ਵਿਚ ਪਹੁੰਚੇ ਹੋਏ ਹਨ। ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਅਤੇ ਉਥੋਂ ਹੋਇਆ ਹਰ ਹੁਕਮ ਖਿੜੇ ਮੱਥੇ ਮੰਨਦੇ ਹਨ।ਗੁਰਦੁਆਰਾ ਖਾਲਸਾ ਨਿਵਾਸ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ। ਅੰਮ੍ਰਿਤ ਸੰਚਾਰ ਦੀ ਸੇਵਾ ਗੁਰਦੁਆਰਾ ਨਾਨਕਮਤਾ ਸਾਹਿਬ ਤੋਂ ਪੰਜ ਪਿਆਰਿਆਂ ਨੇ ਕੀਤੀ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply