Monday, July 8, 2024

ਕੌਂਸਲਿੰਗ ਪ੍ਰੋਜੈਕਟ ਲਾਗੂ ਕਰਨ ਵਾਲਾ ਬਠਿੰਡਾ ਬਣਿਆ ਪੰਜਾਬ ਦਾ ਪਹਿਲਾ ਜ਼ਿਲ੍ਹਾ

ਬਠਿੰਡਾ, 29 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਦਸਵੀਂ ਜਮਾਤ ਤੋਂ ਬਾਅਦ ਸਹੀ ਕਿੱਤੇ- ਕੋਰਸ ਦੀ ਚੋਣ ਕਰਵਾਉਣ ਲਈ ਕੌਸ਼ਲਿੰਗ ਪ੍ਰੋਜੈਕਟ ਲਾਗੂ ਕਰਨ ਵਾਲਾ ਬਠਿੰਡਾ ਪੰਜਾਬ ਦਾ ਪਹਿਲਾਂ ਜ਼ਿਲ੍ਹਾਂ ਬਣ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:)ਬਠਿੰਡਾ ਡਾ: ਅਮਰਜੀਤ ਕੌਰ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ ਰਾਜ ਸਿੱਖਿਆ ਅਤੇ ਕਿੱਤਾ ਅਗਵਾਈ ਬਿਓਰੋ ਪੰਜਾਬ ਦੀਆਂ ਹਦਾਇਤਾਂ ‘ਤੇ ਜਿਲ੍ਹਾ ਗਾਈਡੈਂਸ ਕੌਸ਼ਲਰ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਜਿਲ੍ਹੇ ਦੇ ਸਮੂਹ ਸਰਕਾਰੀ ਹਾਈ ਸਕੂੁਲ /ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਕੌਸ਼ਲਿੰਗ ਹਫ਼ਤਾ ਮਨਾਇਆ ਗਿਆ। ਜਿਸ ਦੌਰਾਨ ਜਿਲ੍ਹੇ ਦੇ ਦਸਵੀਂ ਜਮਾਤ ਵਿੱਚ ਪੜ੍ਹਦੇ ਸਾਰੇ ੯੬੭੭ ਵਿਦਿਆਰਥੀਆਂ ਦੀ ਕੌਸ਼ਲਿੰਗ ਕੀਤੀ ਗਈ। ਕੌਸ਼ਲਿੰਗ ਪ੍ਰੋਜੈਕਟ ਦੇ ਨਤੀਜੇ ਜਾਰੀ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਦਸਵੀਂ ਜਮਾਤ ਦੇ ੩੩ ਪ੍ਰਤੀਸ਼ਤ ਵਿਦਿਆਰਥੀਆਂ ਦਾ ਰੁਝਾਨ ਫੌਜ ਅਤੇ ਪੁਲਿਸ ਵੱਲ ਹੈ। ਦੂਜੇ ਨੰਬਰ ‘ਤੇ ੧੭ਕੁ ਪ੍ਰਤੀਸ਼ਤ ਅਤੇ ਤੀਜੇ ਨੰਬਰ ‘ਤੇ ੧੨ ਕੁ ਪ੍ਰਤੀਸ਼ਤ ਵਿਦਿਆਰਥੀ ਸਵੈ- ਰੋਜ਼ਗਾਰ ਵਿੱਚ ਜਾਣ ਦਾ ਰੁਝਾਨ ਰੱਖਦੇ ਹਨ। ਪੇਂਡੂ ਖੇਤਰ ਦੇ ਵਿਦਿਆਰਥੀਆਂ ਵਾਲਿਆਂ ਦਾ ਸ਼ਹਿਰ ਨਾਲ ਜਿਆਦਾ ਹੈ।ਜਦਕਿ ਕੰਪਿਉੂਟਰ ਅਤੇ ਬੈਕਿੰਗ ਖੇਤਰ ਵਿਚ ਵੀ ਸ਼ਹਿਰੀ ਵਿਦਿਆਰਥੀਆਂ ਦਾ ਪੇਂਡੂਆਂ ਨਾਲੋਂ ਡੇਢ ਗੁਣਾਂ ਜਿਆਦਾ ਰੂਝਾਨ ਹੈ। ਉਨ੍ਹਾਂ ਕਿਹਾ ਕਿ ਕਿੱਤੇ /ਕੋਰਸ ਦੀ ਚੋਣ ਵਿਚ ਹਾਲਤ ਅਨੁਸਾਰ ਮਾਰਗ ਦਰਸਨ ਪ੍ਰਾਪਤ ਹੋਇਆ ਹੈ ਉਥੇ ਹੀ ਦੂਜੇ ਪਾਸ ਤਿਆਰ ਕੀਤਾ ਫਾਟਾ ਬੈਂਕ ਰੋਜਗਾਰ ਸੰਬੰਧੀ ਨੀਤੀਆਂ ਬਨਾਉਣ ਵਿਚ ਲਾਭਦਾਇਕ ਹੋਵੇਗਾ। ਇਸ ਮੌਕੇ ਬਲਜਿੰਦਰ ਸਿੰਘ, ਹਰਮੰਦਰ ਸਿੰਘ ਲੈਕਚਰਾਰ, ਕ੍ਰਿਸ਼ਨ ਗੋਪਾਲ, ਰਾਜੀਵ ਗੋਇਲ, ਹਰਚਰਨ ਸਿੰਘ ,ਕਮਲੇਸ਼ ਚੰਦਰ ਸ਼ਰਮਾ, ਗੁਰਦੀਪ ਸਿੰਘ, ਜਸਕਰਨ ਸਿੰਘ ਆਦਿ ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply