Saturday, June 29, 2024

ਸਰਕਾਰ ਨੇ ਬੱਜਟ ਉਮੀਦਾਂ ਦੇ ਉਲਟ ਪੇਸ਼ ਕੀਤਾ- ਅਰਥ ਸ਼ਾਸ਼ਤਰੀ ਛੀਨਾ

S.S Chhina

ਅੰਮ੍ਰਿਤਸਰ, 29 ਫਰਵਰੀ (ਪੰਜਾਬ ਪੋਸਟ ਬਿਊਰੋ) – ਉੱਘੇ ਅਰਥ ਸ਼ਾਸ਼ਤਰੀ ਤੇ ਇੰਡੀਅਨ ਕੌਸਲ ਆਫ ਸ਼ੋਸ਼ਲ ਸਾਇੰਸਿਜ਼ ਦੇ ਡਾ. ਸਰਬਜੀਤ ਸਿੰਘ ਛੀਨਾ ਨੇ ਪੇਸ਼ ਕੀਤੇ ਗਏ ਬੱਜ਼ਟ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਬੱਜਟ ਵਿੱਚ ਉਮੀਦ ਤੋ ਉਲਟ ਪਿੰਡਾਂ ਅਤੇ ਖੇਤੀ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ ਅਤੇ ਕਿਸੇ ਠੋਸ ਅਧਾਰ ਤੋ ਬਗੈਰ ਸਿਰਫ ਇਹ ਐਲਾਮਨ ਕੀਤੇ ਗਏ ਹਨ। ਆਉਣ ਵਾਲੇ ਪੰਜ ਸਾਲਾਂ ਵਿਚ ਖੇਤੀ ਦੀ ਆਮਦਨ ਦੁਗਣੀ ਹੋ ਜਾਵੇਗੀ ਨੂੰ ਕਿਸੇ ਵੀ ਤਰਾਂ ਜਾਇਜ ਨਹੀ ਠਹਿਰਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਖੇਤੀ ਖੇਤਰ ਵਿੱਚ ਜੇਕਰ 14 ਫੀਸਦੀ ਸਲਾਨਾ ਦੀ ਦਰ ਨਾਲ ਆਮਦਨ ਵਧੇਗੀ ਤਾਂ ਜਾ ਕੇ ਪੰਜ ਸਾਲਾ ਬਾਅਦ ਦੁੱਗਣੀ ਆਮਦਨ ਹੋ ਸਕਦੀ ਹੈ, ਪਰ ਇਹ ਕਿਸੇ ਤਰਾਂ ਵੀ ਸੰਭਵ ਨਹੀ। ਉਹਨਾਂ ਕਿਹਾ ਕਿ ਅਜ ਦੇ ਕਾਰਪੋਰੇਟ ਦੇ ਯੁੱਗ ਵਿੱਚ ਆਮਦਨ ਦੀਆਂ ਸਲੈਬਾਂ ਵਿਚ ਵਾਧਾ ਕਰਨਾ ਜਰੂਰੀ ਸੀ ਅਤੇ ਵਿਕਸਤ ਦੇਸ਼ਾਂ ਦੀ ਤਰਾਂ ਆਮਦਨ ਦੀਆਂ ਉਚੀਆਂ ਸਲੈਬਾਂ ‘ਤੇ 90 ਫੀਸਦੀ ਤੋ ਵੱਧ ਟੈਕਸ ਲਗਾਉਣਾ ਚਾਹੀਦਾ ਹੈ। ਇਕ ਕਰੋੜ ਤੋ ਵੱਧ ਆਮਦਨ ਤੇ ਸਰਚਾਰਜ 12 ਫੀਸਦੀ ਤੋ ਵਧਾ ਕੇ 15 ਫੀਸਦੀ ਕਰਨ ਨਾਲ ਆਮਦਨ ਦੀ ਨਾਬਰਾਬਰੀ ਵਿੱਚ ਕੋਈ ਫਰਕ ਨਹੀ ਪਵੇਗਾ, ਜਦੋ ਕਿ ਦੇਸ਼ ਦੀ 22 ਫੀਸਦੀ ਅਬਾਦੀ ਗਰੀਬੀ ਦੀ ਰੇਖਾ ਤੋ ਥੱਲੇ ਜੀਵਨ ਬਸਰ ਕਰ ਰਹੀ ਹੈ ਅਤੇ ਸਿੱਧਾ ਟੈਕਸ ਦੇਣ ਵਾਲਿਆਂ ਦੀ ਗਿਣਤੀ ਸਿਰਫ 5 ਫੀਸਦੀ ਹੈ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply