Monday, July 1, 2024

 ਅਰਵਿੰਦ ਕੇਜਰੀਵਾਲ ‘ਤੇ ਅਕਾਲੀ ਦਲ ਦੇ ਵਰਕਰਾਂ ਵੱਲੋਂ ਕੀਤੇ ਗਏ ਹਮਲੇ ਦੀ ਵਲਟੋਹਾ ਤੇ ਲਾਖਣਾ ਵਲੋਂ ਨਿੰਦਾ

PPN0303201601

ਅਲਗੋਂ ਕੋਠੀ, 3 ਮਾਰਚ (ਹਰਦਿਆਲ ਸਿੰਘ ਭੈਣੀ)- ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਲੁਧਿਆਣਾ ਵਿੱਚ ਅਕਾਲੀ ਦਲ ਦੇ ਵਰਕਰਾਂ ਵੱਲੋਂ ਉਨ੍ਹਾਂ ਦੇ ਉਪਰ ਕੀਤੇ ਗਏ ਹਮਲੇ ਦੀ ਨਿੰਦਾ ਕਰਦੇ ਹੋਏ ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੁਖਬੀਰ ਸਿੰਘ ਵਲਟੋਹਾ ਅਤੇ ਸਰਕਲ ਇੰਚਾਰਜ ਗੁਰਦੇਵ ਸਿੰਘ ਲਾਖਣਾ ਨੇ ਕਿਹਾ ਕਿ ਪੁਲਿਸ ਦੀ ਹਾਜ਼ਰੀ ਵਿੱਚ ਹਮਲਾਵਾਰਾਂ ਨੇ ਕੇਜਰੀਵਾਲ ਦੀ ਕਾਰ ‘ਤੇ ਲਗਾਤਾਰ ਪੱਥਰ ਅਤੇ ਡੰਡੇ ਵਰਸਾਏ ਹਨ ਅਤੇ ਪੁਿਲਸ ਵੱਲੋਂ ਕਿਸੇ ਵੀ ਹਮਲਾਵਾਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਸ ਹਮਲੇ ਵਿੱਚ ਹਮਲਾਵਾਰਾਂ ਨਾਲ ਪੁਲਿਸ ਦੀ ਪੂਰੀ ਮਿਲੀਭੁਗਤ ਹੈ ਅਤੇ ਇਹ ਸਭ ਸੋਚੀ ਸਮਝੀ ਸਾਜਿਸ਼ ਤਹਿਤ ਹੋਇਆ ਹੈ।ਉਨ੍ਹਾਂ ਕਿਹਾ ਅਕਾਲੀ ਦਲ, ਬੀ.ਜੇ.ਪੀ ਅਤੇ ਕਾਂਗਰਸ ਅਰਵਿੰਦਰ ਕੇਜਰੀਵਾਲ ਦੇ ਪੰਜਾਬ ਦੌਰੇ ਨੂੰ ਲੋਕਾਂ ਵੱਲੋਂ ਮਿਲੇ ਬੇਸ਼ੁਮਾਰ ਹੁੰਗਾਰੇ ਤੋਂ ਪੂਰੀ ਤਰ੍ਹਾਂ ਬੌਖਲਾ ਚੁੱਕੇ ਹਨ ਅਤੇ ਇਸ ਬੋਖਲਾਹਟ ਵਿੱਚ ਉਹ ਕੇਜਰੀਵਾਲ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ।ਸੁਖਬੀਰ ਵਲਟੋਹਾ ਨੇ ਕਿਹਾ ਕਿ ਕੇਜਰੀਵਾਲ ਤੇ ਇਹ ਹਮਲਾ ਕਰਵਾਉਣ ਤੋਂ ਇਹ ਸਪੱਸ਼ਟ ਜਾਹਰ ਹੈ ਕਿ ਇਹ ਪਾਰਟੀਆਂ ਆਉਣ ਵਾਲੀਆਂ 2017 ਦੀਆਂ ਚੋਣਾਂ ਵਿੱਚ ਦਿਖਾਈ ਦਿੰਦੀ ਆਪਣੀ ਪੂਰੀ ਤਰ੍ਹਾਂ ਹੋਣ ਵਾਲੀ ਹਾਰ ਤੋਂ ਬੋਖਲਾ ਚੁੱਕੀਆਂ ਹਨ।ਇਸ ਮੌਕੇ ਬਲਜੀਤ ਸਿੰਘ ਖਹਿਰਾ ਖੇਮਕਰਨ, ਰਜਿੰਦਰ ਸਿੰਘ ਪੂਹਲਾ, ਅਮਰਜੀਤ ਸਿੰਘ ਕੱਚਾ ਪੱਕਾ, ਕਰਮਜੀਤ ਸਿੰਘ ਦਿਉਲ ਵਲਟੋਹਾ, ਗੁਰਦਾਸ ਸਿੰਘ ਢੋਲਣ, ਅਰਸ਼ਬੀਰ ਸਿੰਘ ਨਾਰਲੀ, ਬਖਸ਼ੀਸ਼ ਸਿੰਘ, ਗੁਰਦੀਪ ਸਿੰਘ ਬਾਗੀਪੁਰ, ਰਵਿੰਦਰ ਸਿੰਘ, ਬਲੀ ਸਿੰਘ ਆਸਲ, ਜਗਰੂਪ ਸਿੰਘ ਡਿਬੀਪੁਰ, ਜਰਨੈਲ ਸਿੰਘ ਭਡਾਲ, ਬਲਜੀਤ ਸਿੰਘ ਭਡਾਲ, ਗੁਰਭੇਜ ਸਿੰਘ ਦਿਉਲ, ਗੁਰਲਾਲ ਸਿੰਘ ਆਦਿ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply