Friday, July 5, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

PPN0803201608ਅੰਮ੍ਰਿਤਸਰ, 8 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਦੁਆਰਾ “ਅੰਤਰਰਾਸ਼ਟਰੀ ਮਹਿਲਾ ਦਿਵਸ” ਦੇ ਮੌਕੇ ਤੇ ਵਿਭਾਗ ਵਿਖੇ ਇਕ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਮਿਸਜ (ਡਾ.) ਸਰਵਜੀਤ ਕੌਰ ਬਰਾੜ, ਲੇਡੀ ਵਾਈਸ ਚਾਂਸਲਰ ਨੇ ਕੀਤੀ। ਇਸ ਪ੍ਰੋਗਰਾਮ ਵਿਚ ਡਾ. ਸਰਵਜੀਤ ਕੌਰ ਬਰਾੜ ਦੁਆਰਾ ਵਿਦਿਆਰਥੀਆਂ ਨਾਲ ਆਪਣੇ ਵੱਡਮੁਲੇ ਵਿਚਾਰ ਸਾਂਝੇ ਕੀਤੇ ਗਏ। ਜਿਸ ਤੋਂ ਵਿਦਿਆਰਥੀਆਂ ਬਹੁਤ ਜਿਆਦਾ ਪ੍ਰਭਾਵਿਤ ਹੋਏ।  ਇਸ ਦਿਵਸ ਤੇ ਵਿਭਾਗ ਦੁਆਰਾ ਪਹਿਲਾਂ ਤੋਂ ਚਲਾਏ ਗਏ 20-ਦਿਨਾਂ ਸ਼ਾਰਟ-ਟਰਮਫ਼ਕਰੈਸ਼-ਕੋਰਸ ਦੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਪ੍ਰੋਜੈਕਟਸ ਦੀ ਖਾਸ ਪ੍ਰਦਰਸ਼ਨੀ ਲਗਾਈ ਗਈ ਅਤੇ ਸਫਲਤਾਪੂਰਵਕ ਸ਼ਾਰਟ-ਟਰਮਫ਼ਕਰੈਸ਼-ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਡਾ. ਬਰਾੜ ਦੁਆਰਾ ਸਰਟੀਫਿਕੇਟ ਵੀ ਵੰਡੇ ਗਏ।  ਉਪਰੋਕਤ ਤੋਂ ਇਲਾਵਾ ਵਿਭਾਗ ਵਿਖੇ 20-ਦਿਨਾਂ ਸ਼ਾਰਟ-ਟਰਮਫ਼ਕਰੈਸ਼-ਕੋਰਸ ਇੰਨ ਪਰਸਨਲ ਗਰੂਮਿੰਗ ਦਾ ਨਵਾਂ ਕੋਰਸ ਵੀ ਸ਼ੁਰੂ ਕੀਤਾ ਗਿਆ। ਇਸ ਮੌਕੇ ਤੇ ਪ੍ਰੋਫੈਸਰ ਗੁਰਪ੍ਰੀਤ ਕੌਰ, ਡਾਇਰੈਕਟਰ ਲਾਈਫਲੌਂਗ ਲਰਨਿੰਗ ਵਿਭਾਗ ਦੂਆਰਾ ਡਾ. ਸਰਵਜੀਤ ਕੌਰ ਬਰਾੜ ਦਾ ਵਿਭਾਗ ਵਿਖੇ ਆਉਣ ਤੇ ਫੁੱਲਾਂ ਦਾ ਗੁਲਸਤਾ ਦੇ ਕੇ ਸਵਾਗਤ ਕੀਤਾ ਗਿਆ। ਸ਼੍ਰੀਮਤੀ ਤੇਜਪਾਲ ਕੌਰ, ਸ਼੍ਰੀਮਤੀ ਮਹਿਮਾਂ ਸ਼ਰਮਾਂ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਮੇਘਨਾਂ ਸ਼ਰਮਾਂ, ਮਿਸ ਹਿਨਾਂ ਸ਼ਰਮਾ, ਮਿਸ ਸ਼ਿਖਾ ਮੇਹਰਾ ਇਸ ਮੌਕੇ ਤੇ ਮੋਜੂਦ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply