Monday, July 8, 2024

ਸੇਵਾ ਮੁਕਤ ਗ੍ਰੰਥੀ ਮਾਨ ਸਿੰਘ ਨੂੰ ਬੀਬੀਆਂ ਦੇ ਕੀਰਤਨੀ ਜੱਥੇ ਨੇ ਕੀਤਾ ਸਨਮਾਨਿਤ

PPN1003201618ਅੰਮ੍ਰਿਤਸਰ, 10 ਮਾਰਚ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਦੇ ਵੱਖ ਵੱਖ ਗੁਰੂਦੁਆਰਿਆ ਵਿੱਚ ਗ੍ਰੰਥੀ ਦੀ ਸੇਵਾ ਨਿਭਾਉਣ ਉਪਰੰਤ ਬੀਤੀ ਚਾਰ ਮਾਰਚ ਨੂੰ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰੂਦੁਆਰਾ ਸੰਤੋਖਸਰ (ਟਾਹਲੀ ਸਾਹਿਬ) ਤੋ ਸੇਵਾ ਮੁਕਤ ਹੋਏ ਗਿਆਨੀ ਮਾਨ ਸਿੰਘ ਨੂੰ ਬੀਬੀਆਂ ਦੇ ਕੀਤਰਨੀ ਜੱਥੇ ਨੇ ਅੱਜ ਸਨਮਾਨਿਤ ਕਰਕੇ ਗਿਆਨੀ ਮਾਨ ਸਿੰਘ ਦੀਆਂ ਗੁਰੂ ਨੂੰ ਸਮੱਰਪਿੱਤ ਸੇਵਾਵਾਂ ‘ਤੇ ਮੋਹਰ ਲਗਾ ਦਿੱਤੀ ਹੈ। ਗਿਆਨੀ ਮਾਨ ਸਿੰਘ ਜੋ ਕਿ ਬਚਪਨ ਤੋ ਹੀ ਧਾਰਮਿਕ ਬਿਰਤੀ ਵਾਲੇ ਵਿਅਕਤੀ ਰਹੇ ਹਨ ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਵਿੱਚ ਆਪਣਾ ਸਫਰ ਬਤੌਰ ਪਾਠੀ 1973 ਵਿੱਚ ਸ਼ੁਰੂ ਕੀਤਾ ਅਤੇੇ ਵੱਖ ਵੱਖ ਗੁਰੂਦੁਆਰਿਆ ਵਿੱਚ ਪਾਠੀ, ਗ੍ਰੰਥੀ ਤੇ ਅਰਦਾਸੀਏ ਦੀਆ ਸੇਵਾ ਕਰੀਬ 40 ਸਾਲ ਨਿਭਾਉਦੇ ਰਹੇ। ਉਹਨਾਂ ਦਾ ਸਾਦਾ ਜੀਵਨ ਜਿਥੇ ਹਰੇਕ ਵਿਅਕਤੀ ਲਈ ਪ੍ਰੇਰਨਾ ਸਰੋਤ ਹੈ ਉਥੇ ਉਹ ਨਿਰਮਲ, ਨਿੱਘੇ ਤੇ ਮਿਲਾਪੜੇ ਸੁਭਾ ਦੇ ਵੀ ਮਾਲਕ ਹਨ। ਗੁਰੂਦੁਆਰਾ ਸੰਤੋਖ ਸਾਹਿਬ, ਰਾਮਸਰ ਸਾਹਿਬ, ਗੁਰੂਦੁਆਰਾ ਬਾਬਾ ਦੀਪ ਸਿੰਘ ਸ਼ਹੀਦ, ਬਿਬੇਕਸਰ ਸਾਹਿਬ ਤੇ ਹੋਰ ਵੀ ਕਈ ਗੁਰੂਦੁਆਰਿਆਂ ਵਿੱਚ ਉਹਨਾਂ ਨੇ ਸੇਵਾ ਨਿਭਾਈ। ਇਸ ਤੋ ਇਲਾਵਾ ਪੰਜਾਬ ਤੇ ਪੰਜਾਬ ਤੋ ਬਾਹਰਲੇ ਗੁਰੂਦੁਆਰਿਆਂ ਵਿੱਚ ਵੀ ਉਹਨਾਂ ਨੇ ਸੇਵਾ ਨਿਭਾਈ। ਸ਼੍ਰੋਮਣੀ ਕਮੇਟੀ ਵਿੱਚ ਜਿਥੇ ਸਿਫਾਰਸ਼ ਨਾਲ ਜਥੇਦਾਰੀਆਂ ਤੇ ਵੱਡੇ ਅਹੁਦੇ ਮਿਲਦੇ ਹਨ ਉਥੇ ਮਾਨ ਸਿੰਘ ਨੇ ਕਦੇ ਵੀ ਕਿਸੇ ਦੀ ਸਿਫਾਰਸ਼ ਦਾ ਇਸਤੇਮਾਲ ਨਹੀ ਕੀਤਾ, ਸਗੋ ਜਿਥੇ ਦਫਤਰ ਨੇ ਉਹਨਾਂ ਨੂੰ ਭੇਜਿਆ ਉਥੇੋ ਹੀ ਜਾ ਕੇ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ। ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਸ਼ਾਇਦ ਗਿਆਨੀ ਮਾਨ ਸਿੰਘ ਪਹਿਲੇ ਗ੍ਰੰਥੀ ਹੋਣਗੇ ਜਿਹਨਾਂ ਨੂੰ ਗੁਰੂਦੁਆਰਾ ਸ੍ਰੀ ਸੰਤੋਖਸਰ ਸਾਹਿਬ ਦੀ ਸੰਗਤ ਤੇ ਵਿਸ਼ੇਸ਼ ਕਰਕੇ ਬੀਬੀਆਂ ਦੇ ਕੀਰਤਨੀ ਜੱਥੇ ਨੇ ਤੋਹਫੇ ਭੇਂਟ ਕਰਕੇ ਸਨਮਾਨਿਤ ਕੀਤਾ ਹੋਵੇ।ਪਿਛਲੇ ਕਰੀਬ 40 ਸਾਲਾ ਤੇ ਕੀਤਰਨ ਦੀ ਹਾਜਰੀ ਭਰਦੇ ਆ ਰਹੇ ਬੀਬੀਆਂ ਦੇ ਕੀਤਰਨੀ ਜੱਥੇ ਦੀ ਮੁੱਖੀ ਬੀਬੀ ਪਰਮਜੀਤ ਕੌਰ ਤੇ ਉਹਨਾਂ ਦੇ ਨਾਲ ਭਾਈ ਸੁਰਿੰਦਰ ਸਿੰਘ ਨੇ ਗਿਆਨੀ ਮਾਨ ਸਿੰਘ ਨੂੰ ਜੈਕਾਰਿਆ ਦੀ ਗੂੰਜ ਵਿੱਚ ਸਿਰੋਪਾ ਤੇ ਹੋਰ ਤੋਹਫੇ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਬੀਬੀ ਹਰਜੀਤ ਕੌਰ, ਬੀਬੀ ਪ੍ਰਿਤਪਾਲ ਕੌਰ, ਹਰਭਜਨ ਸਿੰਘ, ਬੀਬੀ ਤ੍ਰਿਪਤ ਕੌਰ, ਬੀਬੀ ਹਰਜਿੰਦਰ ਕੌਰ, ਬੀਬੀ ਰਾਵਿੰਦਰ ਕੌਰ, ਬੀਬੀ ਸਿਮਰਨਜੀਤ ਕੌਰ ਤੇ ਹੋਰ ਬੀਬੀਆਂ ਵੀ ਸ਼ਾਮਲ ਸਨ।ਗਿਆਨੀ ਮਾਨ ਸਿੰਘ ਨੇ ਇਸ ਸਮੇਂ ਭਾਵੁਕ ਹੁੰਦਿਆਂ ਕਿਹਾ ਕਿ ਕੀਰਤਨੀ ਜੱਥੇ ਦੀਆਂ ਬੀਬੀਆਂ ਨੇ ਜੋ ਉਹਨਾਂ ਨੂੰ ਸਤਿਕਾਰ ਦਿੱਤਾ ਹੈ ਉਸ ਨੂੰ ਉਹ ਉਮਰ ਭਰ ਯਾਦ ਰੱਖਣਗੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply