Monday, July 8, 2024

ਦਿੱਲੀ ਫਤਿਹ ਦਿਵਸ ਦਾ ਦੋ ਦਿਨੀਂ ਸਮਾਗਮ ਰੂਹਾਨੀ ਅਤੇ ਇਤਿਹਾਸਿਕ ਪ੍ਰੋਗਰਾਮਾਂ ਨਾਲ ਹੋਵੇਗਾ ਭਰਪੂਰ

PPN1103201609ਨਵੀਂ ਦਿੱਲੀ, 11 ਮਾਰਚ (ਅੰਮ੍ਰਿਤ ਲਾਲ ਮੰਨਣ)- ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ ਅਤੇ ਹੋਰ ਜਰਨੈਲਾਂ ਦੀ ਅਗਵਾਈ ਹੇਠ 1783 ਨੂੰ ਦਿੱਲੀ ਦੇ ਲਾਲਕਿਲੇ ‘ਤੇ ਖਾਲਸਾਈ ਨਿਸ਼ਾਨ ਝੁਲਾਉਂਦੇ ਹੋਏ ਮੁਗਲ ਸਲਤਨਤ ਦੀ ਜੜ੍ਹਾਂ ਪੁੱਟ ਕੇ ਦਿੱਲੀ ਫਤਿਹ ਕਰਨ ਵਾਲੇ ਜਰਨੈਲਾਂ ਦੀ ਮੱਲਾਂ ਨੂੰ ਸਮਰਪਿਤ ਦਿੱਲੀ ਫਤਿਹ ਦਿਹਾੜਾ 12 ਅਤੇ 13 ਮਾਰਚ 2016 ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬਸ਼ਧਕ ਕਮੇਟੀ ਵੱਲੋਂ ਖਾਲਸਾਈ ਸ਼ਾਨਂਸ਼ੌਕਤ ਨਾਲ ਲਾਲ ਕਿਲਾ ਮੈਦਾਨ ਵਿੱਚ ਮਨਾਇਆ ਜਾਵੇਗਾ। ਇਸ ਗੱਲ ਦਾ ਐਲਾਨ ਅੱਜ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਰਕਾਬਗਸ਼ਜ ਸਾਹਿਬ ਦੇ ਕਾਨਫਰਸ ਹਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਜੀ.ਕੇ. ਨੇ ਇਸਦੇ ਨਾਲ ਹੀ ਗਣਤਸ਼ਤਰ ਦਿਹਾੜੇ ਦੀ ਪਰੇਡ ਵਿੱਚ ਸਿੱਖ ਰੈਜੀਮੇਂਟ ਨੂੰ ਸ਼ਾਮਿਲ ਨਾ ਕੀਤੇ ਜਾਉਣ ਤੋਂ ਬਾਅਦ ਉਨ੍ਹਾਂ ਵਲੋਂ ਦੇਸ਼ ਦੇ ਰੱਖਿਆ ਮਸ਼ਤਰੀ ਮਨੋਹਰ ਪਾਰਿਕਰ ਨੂੰ ਲਿਖੇ ਗਏ ਸ਼ਿਕਾਇਤੀ ਪੱਤਰ ਦਾ ਜਵਾਬ ਰੱਖਿਆ ਮਸ਼ਤਰੀ ਵਲੋਂ ਦੇਣ ਅਤੇ ਭਾਰਤ ਸਰਕਾਰ ਵਲੋਂ 1984 ਸਿੱਖ ਕਤਲੇਆਮ ਦੀ ਜਾਂਚ ਲਈ ਬਣਾਈ ਗਈ ਐਸ. ਆਈ.ਟੀ. ਦੇ ਮਸਲੇ ‘ਤੇ ਕਮੇਟੀ ਵੱਲੋਂ ੇ ਸੁਪਰੀਮ ਕੋਰਟ ਵਿੱਚ ਦਾਖਿਲ ਕੀਤੀ ਗਈ ਪਟੀਸ਼ਨ ‘ਤੇ ਅੱਜ ਹੋਈ ਸੁਣਵਾਈ ਦਾ ਵੀ ਵੇਰਵਾ ਦਿੱਤਾ। ਗੁਰਦੁਆਰਾ ਐਕਟ 1925 ਵਿੱਚ ਸਹਿਜਧਾਰੀਆਂ ਦੇ ਵੋਟਾਂ ਦਾ ਅਧਿਕਾਰ ਹਟਾਉਣ ਲਈ ਸੋਧ ਕਰਨ ਦੀ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਮਨਜ਼ੂਰੀ ਲਈ ਜੀ.ਕੇ. ਨੇ ਭਾਰਤ ਸਰਕਾਰ ਦਾ ਧਸ਼ਨਵਾਦ ਵੀ ਕੀਤਾ।
ਦੇਸ਼ ਦੀ ਖੁਦਮੁਖਤਿਆਰੀ ਦੇ ਪ੍ਰਤੀਕ ਵਜੋਂ 233ਵੇਂ ਦਿੱਲੀ ਫਤਿਹ ਦਿਹਾੜੇ ਨੂੰ ਦੱਸਦੇ ਹੋਏ ਜੀ.ਕੇ. ਨੇ ਗੁਜ਼ਰੇ 2 ਸਾਲਾਂ ਦੀ ਤਰ੍ਹਾਂ ਹੀ ਇਸ ਵਾਰ ਵੀ ਕਮੇਟੀ ਵੱਲੋਂ ਦੋ ਦਿਨੀਂ ਰੂਹਾਨੀ ਅਤੇ ਇਤਿਹਾਸਿਕ ਪ੍ਰੋਗਰਾਮ ਆਯੋਜਿਤ ਕਰਨ ਦਾ ਵੇਰਵਾ ਦਿੱਤਾ । ਜੀ.ਕੇ. ਨੇ ਕਿਹਾ ਕਿ ਸਿੱਖਾਂ ਨੇ ਜਿਸ ਬਹਾਦਰੀ ਦੇ ਨਾਲ ਦੇਸ਼ ‘ਤੇ ਹਮਲਾ ਕਰਨ ਵਾਲੇ ਵਿਦੇਸ਼ੀ ਹਮਲਾਵਰਾਂ ਨੂੰ ਭਜਾਉਣ ਵਿੱਚ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ,ਉਹ ਕਿਸੇ ਹੋਰ ਭਾਈ ਚਾਰੇ ਤੋਂ ਵੱਧ ਹੀ ਹਨ। ਜੀ.ਕੇ. ਨੇ ਕਿਹਾ ਕਿ ਜਦੋਂ ਅਸੀਂ ਦੋ ਸਾਲ ਪਹਿਲਾਂ ਸਿੱਖ ਇਤਿਹਾਸ ਦੀ ਇਸ ਭੁੱਲੀਂਵਿਸਰੀ ਕਹਾਣੀ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਸੀ ਤਾਂ ਲੋਕਾਂ ਨੂੰ ਇਹ ਸੁਣਕੇ ਬਹੁਤ ਹੈਰਾਨੀ ਹੋਈ ਸੀ ਕਿ ਜਿਸ ਲਾਲਕਿਲੇ ਤੇ ਦੇਸ਼ ਦੇ ਪ੍ਰਧਾਨਮਸ਼ਤਰੀ ਆਜਾਦੀ ਦਿਹਾੜੇ ਮੌਕੇ ਕੌਮੀ ਝਡਾ ਤਿਰਸ਼ਗਾ ਫਹਿਰਾਉਂਦੇ ਹਨ ਉਸਤੇ ਕਦੇ ਸਿੱਖਾਂ ਨੇ ਵੀ ਆਪਣਾ ਕੇਸਰੀ ਨਿਸ਼ਾਨ ਝੁਲਾਇਆ ਸੀ ।
ਕਮੇਟੀ ਵੱਲੋਂ ਦਾਖਿਲ ਪਟੀਸ਼ਨ ‘ਤੇ ਹੋਈ ਸੁਣਵਾਈ ਦੀ ਜਾਣਕਾਰੀ ਦਿਸ਼ਦੇ ਹੋਏ ਜੀ.ਕੇ. ਨੇ ਦੱਸਿਆ ਕਿ ਕਮੇਟੀ ਦੇ ਵਕੀਲਾਂ ਵਲੋਂ ਸੁਪਰੀਮ ਕੋਰਟ ਨੂੰ ਅੱਜ ਪਿਛਲੇ ਲਸ਼ਬੇ ਸਮੇਂ ਤੋਂ ਕੋਈ ਕਾਰਜ ਨਾ ਕਰ ਰਹੀ ਐਸ.ਆਈ.ਟੀ. ਦੀ ਕਾਰਗੁਜਾਰੀ ਵੱਲ ਧਿਆਨ ਦਿਵਾਉਂਦੇ ਹੋਏ ਐਸ.ਆਈ.ਟੀ. ਤੇ ਨਿਗਰਾਨੀ ਕਮੇਟੀ ਬਣਾਉਣ ਦੀ ਮਗ ਕੀਤੀ ਗਈ। ਜਿਸਤੇ ਸਾਡੇ ਵਕੀਲਾਂ ਦੀਆਂ ਦਲੀਲਾਂ ਧਿਆਨ ਨਾਲ ਸੁਣਨ ਦੇ ਬਾਅਦ ਕੋਰਟ ਵਲੋਂ ਪੀੜਿਤ ਪੱਖ ਦੇ ਨਾਲ ਸਾਨੂੰ ਇੱਕ ਵਾਰ ਫਿਰ ਐਸ.ਆਈ.ਟੀ. ਦੇ ਕੋਲ ਜਾਣ ਦੀ ਹਿਦਾਇਤ ਦਿੱਤੀ। ਜੀ.ਕੇ. ਨੇ ਇਸ ਮਸਲੇ ‘ਤੇ ਕੇਂਦਰ ਅਤੇ ਦਿੱਲੀ ਸਰਕਾਰ ਦੀ ਢਿੱਲੀ ਕਾਰਗੁਜਾਰੀ ਨੂੰ ਆਧਾਰ ਬਣਾਉਂਦੇ ਹੋਏ ਦਿੱਲੀ ਕਮੇਟੀ ਵੱਲੋਂ ਸੁਪਰੀਮ ਕੋਰਟ ਵਿੱਚ ਮਜਬੂਰੀਵਸ਼ ਇਸ ਮਸਲੇ ‘ਤੇ ਜਾਉਣ ਦਾ ਦਾਅਵਾ ਕੀਤਾ। ਸੁਪਰੀਮ ਕੋਰਟ ਦੀ ਹਿਦਾਇਤ ਨੂੰ ਪੂਰਾ ਕਰਨ ਲਈ ਜੀ.ਕੇ. ਨੇ ਛੇਤੀ ਹੀ ਪੀੜਿਤਾਂ ਦੇ ਨਾਲ ਐਸ.ਆਈ.ਟੀ. ਦੇ ਸਾਹਮਣੇ ਕੌਮ ਦਾ ਪੱਖ ਰੱਖਣ ਦਾ ਵੀ ਐਲਾਨ ਕੀਤਾ।
ਜੀ.ਕੇ. ਨੇ 2017 ਦੀ ਗਣਤਸ਼ਤਰਤਾ ਦਿਹਾੜੇ ਦੀ ਪਰੇਡ ਵਿੱਚ ਸਿੱਖ ਰੈਜੀਮੇਂਟ ਨੂੰ ਸ਼ਾਮਿਲ ਕੀਤੇ ਜਾਣ ਦੇ ਰੱਖਿਆ ਮਸ਼ਤਰੀ ਵੱਲੋਂ ਆਪਣੇ ਪੱਤਰ ਦੇ ਰਾਹੀਂ ਕਮੇਟੀ ਨੂੰ ਦਿੱਤੇ ਗਏ ਭਰੋਸੇ ਅਤੇ ਸਿੱਖਾਂ ਦਾ ਦੇਸ਼ ਦਾ ਮਾਣ ਅਤੇ ਭਾਰਤੀ ਫੌਜਾਂ ਦੀ ਮੁੱਖ ਤਾਕਤ ਦੱਸਣ ਦਾ ਵੀ ਜੋਰਦਾਰ ਸਵਾਗਤ ਕੀਤਾ। ਜੀ.ਕੇ. ਨੇ ਕਿਹਾ ਕਿ ਰੱਖਿਆ ਮਸ਼ਤਰੀ ਨੇ ਆਪਣੇ ਪੱਤਰ ਵਿੱਚ ਸਿੱਖਾਂ ਦੀ ਨਿਸ਼ਕਾਮ ਕੁਰਬਾਨੀ ਤੋਂ ਦੇਸ਼ ਨੂੰ ਦੇਸਭਗਤੀ ਦੇ ਜੱਜਬੇ ਦੀ ਪ੍ਰੇਰਨਾ ਮਿਲਣ ਦੀ ਗੱਲ ਕਹਿ ਕੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਦੇਣ ਦੀ ਜੋ ਕੋਸ਼ਿਸ਼ ਕੀਤੀ ਹੈ ਉਹ ਸਾਡੇ ਲਈ ਫਖ਼ਰ ਦੀ ਗੱਲ ਹੈ।
ਸਿੱਖ ਇਤਿਹਾਸ ਨੂੰ ਸਸ਼ਭਾਲਣ ਲਈ ਕਮੇਟੀ ਵੱਲੋਂ ਬੀਤੇ 3 ਸਾਲਾਂ ਵਿੱਚ ਕੀਤੇ ਗਏ ਕਾਰਜਾਂ ਨੂੰ ਬੇਮਿਸਾਲ ਦੱਸਦੇ ਹੋਏ ਜੀ.ਕੇ. ਨੇ ਦਿੱਲੀ ਫਤਿਹ ਦਿਵਸ, ਇਸ਼ਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ, ਬਾਬਾ ਬਘੇਲ ਸਿਘ ਸਿੱਖ ਮਲਟੀਮੀਡੀਆ ਅਜਾਇਬਘਰ ਅਤੇ ਬਾਬਾ ਬਸ਼ਦਾ ਸਿੰਘ ਬਹਾਦਰ ਯਾਦਗਾਰੀ ਪਾਰਕ ਦੀ ਸਥਾਪਨਾ ਨੂੰ ਸਿੱਖ ਇਤਿਹਾਸ ਨੂੰ ਸੁਰੱਖਿਅਤ ਰੱਖਣ ਦੀ ਕਵਾਇਦ ਦੱਸਿਆ। ਇਸ ਵਾਰ ਦੇ ਦਿੱਲੀ ਫਤਿਹ ਦਿਹਾੜਾ ਦਾ ਪ੍ਰੋਗਰਾਮ ਬਾਬਾ ਬਸ਼ਦਾ ਸਿੰਘ ਬਹਾਦਰ ਦੀ ਜੂਨ 2016 ਵਿੱਚ ਆ ਰਹੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋਣ ਦੀ ਵੀ ਜੀ.ਕੇ. ਨੇ ਘੋਸ਼ਣਾ ਕੀਤੀ। ਜੀ.ਕੇ. ਨੇ ਪ੍ਰੋਗਰਾਮ ਦੀ ਜਾਣਕਾਰੀ ਦਿਸ਼ਦੇ ਹੋਏ ਦੱਸਿਆ ਕਿ 12 ਮਾਰਚ ਸ਼ਾਮ ਨੂੰ ਗੁਰਮਤਿ ਸਮਾਗਮ ਵਿੱਚ ਪਸ਼ਥ ਪ੍ਰਸਿੱਧ ਰਾਗੀ, 13 ਮਾਰਚ ਦੁਪਹਿਰ ਨੂੰ ਜਰਨੈਲੀ ਮਾਰਚ ਵਿੱਚ ਨਿਹਸ਼ਗ ਸਿੰਘ, ਫੌਜੀ ਬੈਂਡ ਅਤੇ ਘੁੜਸਵਾਰ ਅਤੇ ਸ਼ਾਮ ਨੂੰ ਹੋਣ ਵਾਲੇ ਇਤਿਹਾਸਿਕ ਪ੍ਰੋਗਰਾਮ ਵਿੱਚ ਸਿੱਖ ਕੌਮ ਦੇ ਵਿਦਵਾਨ, ਕਵੀ, ਪ੍ਰਚਾਰਕ, ਢਾਡੀ ਤੇ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਇਤਿਹਾਸ ਦੀ ਝਾਂਕੀ ਪੇਸ਼ ਕਰਨਗੇ । ਜੀ.ਕੇ. ਨੇ ਇਸ ਪ੍ਰੋਗਰਾਮ ਵਿੱਚ ਪਸ਼ਜਾਂ ਤਖਤਾਂ ਦੇ ਜਥੇਦਾਰਾਂ ਦੇ ਆਉਣ ਦੀ ਵੀ ਆਸ ਜਤਾਈ।
ਇਸ ਮੌਕੇ ‘ਤੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਅਮਰੀਕਾ ਤੋਂ ਆਏ ਸਸ਼ਤ ਬਾਬਾ ਦਲਜੀਤ ਸਿੰਘ ਸ਼ਿਕਾਗੋ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਾਬਕਾ ਵਿਧਾਇਕ ਜਤਿਦਰ ਸਿੰਘ ਸ਼ਸ਼ਟੀ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਕਮੇਟੀ ਮੈਂਬਰ ਤਨਵਸ਼ਤ ਸਿੰਘ, ਕੈਪਟਨ ਇਸ਼ਦਰਪ੍ਰੀਤ ਸਿੰਘ, ਗੁਰਮੀਤ ਸਿੰਘ ਮੀਤਾ, ਪਰਮਜੀਤ ਸਿੰਘ ਚਸ਼ਢੋਕ, ਹਰਦੇਵ ਸਿੰਘ ਧਨੋਵਾ, ਕਾਨੂੰਨੀ ਸਲਾਹਕਾਰ ਜਸਵਿਸ਼ਦਰ ਸਿੰਘ ਜੌਲੀ, ਕਮੇਟੀ ਦੇ ਬੁਲਾਰੇ ਪਰਮਿਸ਼ਦਰ ਪਾਲ ਸਿੰਘ, ਅਕਾਲੀ ਆਗੂ ਵਿਕਰਮ ਸਿੰਘ ਅਤੇ ਅਮਰਜੀਤ ਸਿੰਘ ਤਿਹਾੜ ਮੌਜੂਦ ਸਨ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply