Saturday, June 29, 2024

ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਸ਼ਹੀਦ ਸਰਾਭੇ ਨੂੰ ਭੁਲੀਆਂ ਸਰਕਾਰਾਂ?

ਮੋਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਰੱਖਿਆ ਜਾਵੇ – ਵਿਨੋਦ ਭਗਤ, ਦੇਵ ਸਰਾਭਾ

Kartar Singh Sarabhaਸੰਦੌੜ 30 ਮਾਰਚ (ਹਰਮਿੰਦਰ ਭੱਟ) – ਗ਼ਦਰ ਪਾਰਟੀ ਦੇ ਹੀਰੋ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਲਾਸਾਨੀ ਕੁਰਬਾਨੀ ਪ੍ਰਰੇਨਾ ਤੋ ਲੱਖਾਂ ਨੌਜ਼ਵਾਨਾਂ ਨੇ ਦੇਸ਼ ਦੀ ਅਜ਼ਾਦੀ ਲਈ ਸ਼ਹੀਦੀਆਂ ਦਾ ਜਾਮ ਪੀਤੇ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾਈ ਬੈਠੀਆਂ ਹਨ। ਇਹਨਾਂ ਸਬਦਾਂ ਪ੍ਰਗਟਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਕ੍ਰਾਂਤੀਕਾਰੀ ਦਲ ਲੁਧਿਆਣਾਂ ਦੇ ਪ੍ਰਧਾਨ ਵਿਨੋਦ ਭਗਤ, ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਪ੍ਰਧਾਨ ਦੇਵ ਸਰਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਨੇ ਆਖਿਆ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਜਿਥੇ ਗ਼ਦਰ ਪਾਰਟੀ ਨੇ ਅਹਿਮ ਰੋਲ ਅਦਾ ਕੀਤਾ। ਉਥੇ ਇਸ ਪਾਰਟੀ ਵਿੱਚ ਸ਼ਾਮਲ ਹੋਣ ਉਪਰੰਤ ਸ਼ਹੀਦ ਕਰਤਾਰ ਸਿੰਘ ਸਰਾਭਾ ਆਪਣੀ ਪੜ੍ਹਾਈ ਵਿਚੇ ਛੱਡ ਕੇ ਆਪਣੇ ਦੇਸ਼ ਪਰਤ ਆਏ ।ਗ਼ਦਰ ਪਾਰਟੀ ਵੱਲੋਂ ਆਪਣੀ ਗੱਲ ਦੇਸ਼ ਵਾਸ਼ੀਆਂ ਤੱਕ ਪਹਿਚਾਉਣ ਲਈ ਜੋ ਗ਼ਦਰ ਅਖਬਾਰ ਕੱਢਿਆ ਉਸ ਨੂੰ ਛਾਪਣ ਤੇ ਵੰਡਣ ਦੀ ਸੇਵਾ ਸ਼ਹੀਦ ਸਰਾਭਾ ਨੂੰ ਹੀ ਦਿੱਤੀ ਗਈ। ਅਖਬਾਰ ਕੱਢਣ ਸਮੇਂ ਸ਼ਹੀਦ ਸਰਾਭਾ ਖਾਣਾ ਪੀਣਾ ਤੱਕ ਵੀ ਭੁੱਲ ਜਾਦੇ ਸਨ।ਉਹਨਾਂ ਨੇ ਆਪਣੇ ਖੂਨ ਦਾ ਆਖਰੀ ਕਤਰਾ ਭਾਰਤ ਦੇਸ਼ ਤੋ ਨਿਛਾਵਰ ਕਰਕੇ ਸਿਰਫ਼ 19 ਸਾਲਾਂ ਦੀ ਉਮਰ ਵਿੱਚ ਹੱਸ ਕੇ ਫ਼ਾਂਸੀ ਦੇ ਤਖਤ ‘ਤੇ ਝੂਲ ਗਏ।ਸਾਡੀਆਂ ਸਰਕਾਰਾਂ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਬਣਦਾ ਸਤਿਕਾਰ ਦੇਣ ਵਿੱਚ ਅਸਫਲ ਰਹੀਆਂ ਹਨ।ਆਗੂਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿ ਮੋਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਰੱਖਿਆ ਜਾਵੇ ਕਿਉਕੇਂ ਸ਼ਹੀਦ ਸਰਾਭਾ ਉਹ ਯੋਧਾ ਸੀ ਜਿਸ ਨੂੰ ਸ਼ਹੀਦ ਭਗਤ ਸਿੰਘ ਆਪਣਾ ਗੁਰੂ ਮੰਨਦੇ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply