Saturday, June 29, 2024

ਹੋਮਿਓਪੈਥੀ ਤੇ ਆਯੂਰਵੇਦ ਦੁਆਰਾ ਪੁਰਾਣੀਆਂ ਅਤੇ ਲਾਇਲਾਜ਼ ਬਿਮਾਰੀਆਂ ਦਾ ਇਲਾਜ ਸੰਭਵ- ਡਾ. ਖੁੱਲਰ

PPN3003201606ਅੰਮ੍ਰਿਤਸਰ, 30 ਮਾਰਚ (ਜਗਦੀਪ ਸਿੰਘ ਸੱਗੂ) -‘ਆਯੂਸ਼’ ਮੈਡੀਕਲ ਕੈਂਪਾਂ ਦੀ ਲੜੀ ਤਹਿਤ ਹੋਮਿਓਪੈਥਿਕ ਅਤੇ ਆਯੂਰਵੈਦਿਕ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਪਿੰਡ ਬਹੋੜੂ ਵਿਖੇ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਦੌਰਾਨ ਮਾਹਿਰ ਡਾਕਟਰਾਂ ਵੱਲੋਂ 786 ਮਰੀਜ਼ਾਂ ਦਾ ਚੈਕਅੱਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।  ਇਸ ਮੌਕੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਖੁੱਲਰ ਨੇ ਦੱਸਿਆ ਕਿ ਹੋਮਿਓਪੈਥੀ ਅਤੇ ਆਯੂਰਵੇਦ ਇਲਾਜ ਪ੍ਰਣਾਲੀਆਂ ਦੁਆਰਾ ਪੁਰਾਣੀਆਂ ਅਤੇ ਲਾਇਲਾਜ ਬਿਮਾਰੀਆਂ ਦਾ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਇਹ ਦਵਾਈਆਂ ਬਦਲਦੇ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਤੋਂ ਇਲਾਵਾ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਵਿਚ ਹੋਣ ਵਾਲੀਆਂ ਬਿਮਾਰੀਆਂ ਵਿਚ ਬਹੁਤ ਫਾਇਦੇਮੰਦ ਹਨ ਅਤੇ ਇਨ੍ਹਾਂ ਦਾ ਸਰੀਰ ‘ਤੇ ਕੋਈ ਉਲਟ ਪ੍ਰਭਾਵ ਵੀ ਨਹੀਂ ਪੈਂਦਾ। ਇਸੇ ਕਾਰਨ ਲੋਕਾਂ ਵਿਚ ਇਨ੍ਹਾਂ ਇਲਾਜ ਪ੍ਰਣਾਲੀਆਂ ਪ੍ਰਤੀ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ।  ਇਸ ਮੌਕੇ ਡੀ. ਏ. ਯੂ. ਓ ਡਾ. ਅਵਤਾਰ ਕ੍ਰਿਸ਼ਨ ਵਰਮਾ, ਐਚ. ਐਮ. ਓ ਡਾ. ਅਰਪਣਪ੍ਰੀਤ ਕੌਰ, ਡਿਸਪੈਂਸਰ ਰਮਾ ਮਹਾਜਨ ਤੇ ਸਿਮਰਦੀਪ ਕੌਰ, ਏ. ਐਮ. ਓ ਡਾ. ਸੁਰਿੰਦਰਜੀਤ ਸਿੰਘ ਤੇ ਡਾ. ਸਿਮਰਨਪ੍ਰੀਤ ਕੌਰ, ਉਪ ਵੈਦ ਆਸ਼ੂਤੋਸ਼ ਤੇ ਹਰਪ੍ਰਕਾਸ਼ ਸਿੰਘ, ਡਾ. ਆਤਮਜੀਤ ਸਿੰਘ ਬਸਰਾ, ਡਾ. ਸੁਰਿੰਦਰ ਸਿੰਘ ਸੰਧੂ, ਅਨਮੋਲਦੀਪ ਸਿੰਘ ਅਤੇ ਸਤੀਸ਼ਪਾਲ ਸਿੰਘ ਨੇ ਵਿਸ਼ੇਸ਼ ਯੋਗਦਾਨ ਦਿੱਤਾ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply