Monday, July 1, 2024

ਡਿਪਟੀ ਕਮਿਸ਼ਨਰ ਨੇ ਕੀਤਾ ਸਰਕਾਰੀ ਕੰਨਿਆ ਸਕੂਲ ਵਿਚ ਸੈਨਟਰੀ ਆਟੋਮੈਟਿਕ ਵੈਡਿੰਗ ਨੈਪਕਿਨ ਮਸ਼ੀਨ ਦਾ ਉਦਘਾਟਨ

ਜ਼ਿਲ੍ਹੇ ਦੇ 400 ਤੋਂ ਜਿਆਦਾ ਵਿਦਿਆਰਥਣਾਂ ਵਾਲੇ ਸਕੂਲਾਂ ਵਿਚ ਲੱਗਣਗੀਆਂ ਸੈਨਟਰੀ ਆਟੋਮੈਟਿਕ ਵੈਡਿੰਗ ਨੈਪਕਿਨ ਮਸ਼ੀਨਾਂ

PPN0404201606ਫਾਜ਼ਿਲਕਾ, 4 ਅਪ੍ਰੈਲ (ਵਨੀਤ ਅਰੋੜਾ)- ਸਕੂਲੀ ਵਿਦਿਅਰਥਣਾਂ ਨੂੰ ਕਿਸ਼ੋਰ ਅਵਸਥਾ ਦੌਰਾਨ ਆਉਣ ਵਾਲੇ ਪਰਿਵਰਤਨਾਂ ਨੂੰ ਧਿਆਨ ਵਿਚ ਰੱਖਦਿਆਂ ਸੈਨਟਰੀ ਆਟੋਮੈਟਿਕ ਵੈਡਿੰਗ ਨੈਪਕਿਨ ਅਤੇ ਸੈਨਟਰੀ ਨੈਪਕਿਨ ਇੰਨਸੀਡੈਂਟ ਮਸ਼ੀਨ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ ਏ ਐਸ ਵੱਲੋਂ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਦੀ ਪੂਰਤੀ ਲਈ ਹੀ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਕਿਸ਼ੋਰ ਅਵਸਥਾ ਵਿਚ ਆਉਣ ਵਾਲੇ ਪਰਿਵਰਤਨਾਂ ਕਰਕੇ ਉਨ੍ਹਾਂ ਨੂੰ ਹਾਈਜੈਨਿਕ ਨੈਪਕਿਨ ਮਸ਼ੀਨ ਉਪਲਬੱਧ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਜ਼ਿੰਨ੍ਹਾਂ ਸਕੂਲਾਂ ਵਿਚ ਵਿਦਿਆਰਥਣਾਂ ਦੀ ਗਿਣਤੀ 400 ਤੋਂ ਜਿਆਦਾ ਹੈ। ਉਨ੍ਹਾਂ ਸਕੂਲਾਂ ਵਿਚ ਇਹ ਮਸ਼ੀਨਾਂ ੳਪਲਬੱਧ ਕਰਵਾਈਆਂ ਜਾਣਗੀਆਂ।
ਇਸ ਮੌਕੇ ਉਨ੍ਹਾਂ ਸਕੂਲੀ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਦਗੀ ਵਿਚ ਅੱਗੇ ਵੱਧਣ ਅਤੇ ਪੂਰੇ ਆਤਮ ਵਿਸ਼ਵਾਸ਼ ਨਾਲ ਸਿੱਖਿਆ ਗ੍ਰਹਿਣ ਕਰਨ। ਤਾਂ ਕਿ ਉਹ ਜ਼ਿੰਦਗੀ ਵਿਚ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਪ੍ਰਤੀ ਸੁਚੇਤ ਹੋ ਸਕਣ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ਼ੀ ਸੁਭਾਸ਼ ਅਰੋੜਾ ਨੇ ਦੱਸਿਆ ਕਿ ਇਸ ਮਸ਼ੀਨ ਨੂੰ ਸੁਸਾਇਟੀ ਵੱਲੋਂ ਉਪਲਬੱਧ ਕਰਵਾਇਆ ਗਿਆ ਹੈ। ਇਸ ਮਸ਼ੀਨ ਦਾ ਸਕੂਲੀ ਵਿਦਿਆਰਥਣਾਂ ਨੂੰ ਵੱਡੇ ਪੱਧਰ ਤੇ ਆਮ ਜ਼ਿੰਦਗੀ ਅਤੇ ਸਕੂਲੀ ਸਿੱਖਿਆ ਦੇ ਨਾਲ ਨਾਲ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਹੋਵੇਗਾ। ਸਥਾਨਕ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਖੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਸਕੂਲ ਪ੍ਰਿੰਸੀਪਲ ਸ਼੍ਰੀ ਸੰਦੀਪ ਧੂੜੀਆ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦਾ ਸਕੂਲ ਪਹੁੰਚਣ ਤੇ ਸਵਾਗਤ ਕੀਤਾ ਗਿਆ ਅਤੇ ਸਕੂਲ ਵਿਚ ਚੱਲ ਰਹੇ ਵੱਖ ਵੱਖ ਪ੍ਰਾਜੈਕਟਾਂ , ਸਕੂਲ ਦੀਆਂ ਸਿੱਖਿਅਕ ਗਤੀਵਿਧੀਆਂ, ਸਹਿ ਵਿਦਿਅਕ ਕਿਰਿਆਵਾਂ, ਸਕੂਲੀ ਨਤੀਜਿਆਂ ਅਤੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਯ ਸਕੀਮ ਅਧੀਨ ਚੱਲ ਰਹੇ ਹੋਸਟਲ ਦਾ ਦੌਰਾ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਡਾ. ਸੁਖਬੀਰ ਸਿੰਘ ਬੱਲ, ਸਕੂਲ ਮੈਨੇਜ਼ਮੈਂਟ ਕਮੇਟੀ ਵੱਲੋਂ ਸ਼੍ਰੀ ਤਾਰਾ ਚੰਦ ਸੋਲੰਕੀ, ਸ਼ਕਤੀ ਪਾਹਵਾ, ਸੁਤੰਤਰ ਬਾਲਾ, ਕਿਰਨ ਗਾਂਧੀ, ਰਜਿੰਦਰ ਵਿਖੌਣਾ, ਸਤਿੰਦਰ ਕੌਰ, ਸਤਿੰਦਰ ਸੇਖੋਂ, ਸ਼੍ਰੀ ਨਿਸ਼ਾਂਤ ਕੁਮਾਰ ਅਗਰਵਾਲ ਅਤੇ ਸ਼ੰੀ ਰਾਜੀਵ ਚਗਤੀ ਤੋਂ ਇਲਾਵਾ ਹੋਰ ਕੌਂਸਲਰ ਮ੍ਰਿਦੁਲਾ ਸ਼ਰਮਾ, ਹਰਮੀਤ ਸਿੰਘ ਜੱਸਲ, ਸ਼੍ਰੀ ਨਰੇਸ਼ ਜੁਨੇਜਾ, ਸ਼੍ਰੀ ਟੇਕ ਚੰਦ ਧੂੜੀਆ, ਸ਼੍ਰੀ ਬਾਬੂ ਲਾਲ ਅਰੋੜਾ, ਸ੍ਰੀ ਗਿਰਧਾਰੀ ਲਾਲ ਅਗਰਵਾਲ, ਜ਼ਿਲ੍ਹਾ ਰੈੱਡ ਕਰਾਸ ਸਟਾਫ਼ ਅਤੇ ਸ਼ਹਿਰ ਦੇ ਪਤਵੰਤੇ ਹਾਜਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply