Friday, July 5, 2024

ਹਾਈਕੋਰਟ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਪ੍ਰਾਈਵੇਟ ਸਿਖਿਆ ਅਦਾਰੇ ਤੇ ਅਕੈਡਮੀਆਂ

PPN0804201620ਜੰਡਿਆਲਾ ਗੁਰੂ, 8 ਅਪ੍ਰੈਲ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ)- ਪ੍ਰਾਈਵੇਟ ਸਕੂਲ ਜਾਂ ਅਕੈਡਮੀਆਂ ਵਲੋਂ ਆਪਣੀਆਂ ਮਨਮਰਜੀਆਂ ਸਕੂਲੀ ਵਿਦਿਆਰਥੀਆਂ ਉੱਪਰ ਥੋਪੀਆਂ ਜਾ ਰਹੀਆਂ ਹਨ, ਉਥੇ ਹੀ ਉਹਨਾਂ ਵਲੋਂ ਸਰਕਾਰੀ ਵਿਭਾਗਾਂ ਨੂੰ ਵੀ ਨਹੀ ਬਖਸ਼ਿਆ ਜਾ ਰਿਹਾ ਸੀ। ਜਿਸ ਤੋਂ ਇੰਝ ਪ੍ਰਤੀਤ ਹੁੰਦਾ ਸੀ ਜਿਵੇ ਕਿ ਇਹਨਾਂ ਸਕੂਲ ਜਾਂ ਅਕੈਡਮੀ ਵਾਲਿਆਂ ਦਾ ਸਰਕਾਰੀ ਵਿਭਾਗਾਂ ਨਾਲ ਵੀ ਕੋਈ ਜੋੜ ਮੇਲ ਹੈ। ਬੀਤੇ ਦਿਨੀ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਮੀਡੀਆ ਵਿੱਚ ਛਾਪਿਆ ਗਿਆ ਸੀ ਅਤੇ ਸਬੰਧਤ ਵਿਭਾਗ ਦੇ ਮੁੱਖੀਆਂ ਦਾ ਬਿਆਨ ਲੈ ਕੇ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਵਿਭਾਗ ਵਲੋਂ ਕਾਰਵਾਈ ਕਰਦੇ ਹੋਏ ਪ੍ਰਾਈਵੇਟ ਅਕੈਡਮੀ ਵਲੋਂ ਜੀ ਟੀ ਰੋਡ ਤੇ ਲਗਾਏ ਬੋਰਡਾਂ ਨੂੰ ਹਟਾ ਦਿੱਤਾ ਗਿਆ ਹੈ।ਇਥੇ ਇਹ ਵੀ ਦੱਸਣਯੋਗ ਹੈ ਕਿ ਹਾਈਕੋਰਟ ਨੇ ਵੀ ਜੀ.ਟੀ ਰੋਡ ਉੱਪਰ ਕਿਸੇ ਕਿਸਮ ਦੇ ਬੋਰਡ ਲਗਾਉਣ ਦੀ ਮਨਾਹੀ ਕੀਤੀ ਹੋਈ ਹੈ, ਪਰ ਪ੍ਰਾਈਵੇਟ ਅਕੈਡਮੀ ਵਾਲਿਆਂ ਵਲੋਂ ਹਾਈਕੋਰਟ ਦੇ ਹੁਕਮਾਂ ਨੂੰ ਵੀ ਅੰਗੂਠਾ ਦਿਖਾਇਆ ਜਾ ਰਿਹਾ ਸੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply