ਪੱਟੀ, 8 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਭ੍ਰਿਸ਼ਟਾਚਾਰ ਤੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਸੂਬੇ ਨੂੰ ਪਹਿਲਾਂ ਵਰਗਾ ਸਾਫ ਸੁਥਰਾ ਤੇ ਨਰੋਇਆ ਪੰਜਾਬ ਬਣਾਉਣ ਲਈ ਆਲ ਇੰਡਿਆ ਐਂਟੀ ਕੁਰੱਪਸ਼ਨ ਮੋਰਚਾ ਯਤਨਸ਼ੀਨ ਹੈ, ਤੇ ਇਸੇ ਕੜੀ ਤਹਿਤ ਸਮੁੱਚੇ ਪੰਜਾਬ ਅੰਦਰ ਕੀਤੀਆ ਜਾ ਰਹੀਆਂ ਜਾਗਰੂਕ ਰੈਲੀਆਂ ਦੀ ਲੜੀ ਤਹਿਤ ਪੱਟੀ ‘ਚ 10 ਅਪੈਲ ਨੂੰ ਵਿਸਾਲ ਰੈਲੀ ਕੀਤੀ ਜਾਵੇਗੀ।
ਉਕਤ ਪ੍ਰਗਟਾਵਾ ਸੂਬਾ ਚੇਅਰਮੈਨ ਅਜੈ ਕੁਮਾਰ ਚੀਨੂੰ ਤੇ ਮੁੱਖ ਸਲਾਹਕਾਰ ਪਰਮਿੰਦਰ ਸਿੰਘ ਹੀਰਾ ਨੇ ਕੀਤਾ। ਉਹਨਾ ਕਿਹਾ ਕਿ ਪੱਟੀ ਸ਼ਹਿਰ ਵਿੱਚ ਨਿੱਤ ਨਵੇਂ ਦਿੰਨ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ, ਤੇ ਪੁਲਿਸ ਮੂਕ ਦਰਸ਼ਕ ਬਣੀ ਸਭ ਦੇਖ ਰਹੀ ਹੈ। ਉਹਨਾ ਕਿਹਾ ਕਿ ਕੌਮੀ ਪ੍ਰਧਾਨ ਰਮੇਸ਼ਾਨੰਦ ਸਰਸਵਤੀ ਦੀ ਅਗਵਾਹੀ ਹੇਠ ਹੋਣ ਵਾਲੀ ਰ ਕੌਮੀ ਪ੍ਰਧਾਨ ਰਮੇਸ਼ਾਨੰਦ ਸਰਸਵਤੀ ਦੀ ਅਗਵਾਹੀ ਹੇਠ ਹੋਣ ਵਾਲੀ ਰੈਲੀ ਦਾ ਮੁੱਖ ਮਕਸਦ ਨਸ਼ਿਆ ਦੇ ਮਾਰੂ ਪ੍ਰਭਾਵਾਂ ਤੋ ਜਾਣੂ ਕਰਵਾਉਣਾ ਹੈ। ਉਹਨਾ ਕਿਹਾ ਕਿ ਪੱਟੀ ਸ਼ਹਿਰ ‘ਚ ਚੋਰੀਆਂ ਦਾ ਸਿਲਸਿਲਾ ਨਿਰਵਿਘਨ ਜਾਰੀ ਹੈ, ਤੇ ਐਸ. ਐਚ. ਉ ਪੱਟੀ ਪੀੜਤਾ ਨੂੰ ਇਨਸਾਫ ਦਿਵਾਉਣ ਦੀ ਬਜਾਏ ਆਪਣੇ ਅੜੀਅਲ ਵਤੀਰੇ ਲਈ ਮਸਹੂਰ ਹੈ।ਇਸ ਮੋਕੇ ਤੇ ਸੂਬਾ ਪ੍ਰਧਾਂਨ (ਯੂਥ) ਵਿਕਟਰ ਮਸੀਹ, ਕਿਰਪਾਲ ਸਿੰਘ ਸੋਹਲ, ਕੰਵਲਦੀਪ ਸਿੰਘ ਸਾਬੀ, ਰਸ਼ਪਾਲ ਸਿੰਘ ਬੇਦੀ, ਬਲਾਕ ਪ੍ਰਧਾਂਨ ਜਸਵੰਤ ਸਿੰਘ ਦੁੱਬਲੀ ਹਾਜਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media