Wednesday, July 3, 2024

ਸ਼ਗਨ ਸਕੀਮ ਤਹਿਤ ਲਾਭਪਾਤਰੀਆਂ ਨੂੰ 10 ਲੱਖ ਦੇ ਚੈਕ ਵੰਡੇ

PPN0904201610ਜੰਡਿਆਲਾ ਗੁਰੂ, 9 ਅਪ੍ਰੈਲ (ਹਰਿੰਦਰ ਪਾਲ ਸਿੰਘ) – ਪੰਜਾਬ ਸਰਕਾਰ ਸਮਾਜ ਦੇ ਗਰੀਬ ਤੇ ਪੱਛੜੇ ਵਰਗ ਦੀ ਭਲਾਈ ਲਈ ਪੂਰੀ ਤਰਾਂ ਵਚਨਬੰਦ ਹੈ ਤੇ ਉਨਾ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸ਼ੁਰੂ ਕੀਤੀਆ ਗਈਆ ਵੱਖ-ਵੱਖ ਭਲਾਈ ਸਕੀਮਾਂ ਵਰਦਾਨ ਸਾਬਿਤ ਹੋ ਰਹੀਆ ਹਨ ਅਤੇ ਸ੍ਰੋਮਣੀ ਅਕਾਲ਼ੀ ਦਲ (ਬ) ਇਹ ਲੋਕ ਭਲਾਈ ਸਕੀਮਾਂ ਅੱਗੇ ਵੀ ਲਗਾਤਾਰ ਜਾਰੀ ਰੱਖੇਗਾ।ਇਹ ਪ੍ਰਗਟਾਵਾ ਜੰਡਿਆਲਾ ਗੁਰੂ ਹਲਕੇ ਤੋ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਨੇ ਅੱਜ ਬਲਾਕ ਵਿਕਾਸ ਪੰਚਾਇਤ ਦਫਤਰ ਦੇ ਖੁੱਲੇ ਵਿਹੜੇ ‘ਚ ਸ਼ਗਨ ਸਕੀਮ ਦੇ ਲਾਭਪਾਤਰੀਆ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤੇ।ਇਸ ਸਮਾਗਮ ‘ਚ ਵਿਧਾਇਕ ਜਲਾਲਉਸਮਾਂ ਨੇ 10 ਲੱਖ ਦੇ ਚੈਕ ਲਾਭਪਾਤਰੀਆ ਨੂੰ ਤਕਸੀਮ ਕੀਤੇ।ਇਸ ਸਮੇ ਜਲਾਲਉਸਮਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋ ਗਰੀਬ ਤੇ ਲੋੜਵੰਦ ਪਰਿਵਾਰਾ ਦੀਆ ਲੜਕੀਆ ਲਈ ਸ਼ੁਰੂ ਕੀਤੀ ਗਈ ਸ਼ਗਨ ਸਕੀਮ ਇੱਕ ਵਿੱਲਖਣ ਸਕੀਮ ਹੈ,ਜਿਸ ਤਹਿਤ ਉਨਾ ਦੇ ਵਿਆਹ 15000 ਰੁਪਏ ਸ਼ਗਨ ਵਜੋ ਦਿੱਤੇ ਜਾ ਰਹੇ ਹਨ।ਇਸ ਤੋ ਇਲਾਵਾ ਪੰਜਾਬ ਸਰਕਾਰ ਵੱਲੋ ਹੋਰ ਬਹੁਤ ਸਾਰੀਆ ਸਕੀਮਾ ਦਲਿਤ ਵਰਗ ਨੂੰ ਦਿੱਤੀਆਂ ਜਾ ਰਹੀਆਂਾ ਹਨ, ਜਿਸ ਨਾਲ ਗਰੀਬ ਤਬਕਾ ਬਾਦਲ ਸਰਕਾਰ ਤੋ ਸ਼ੰਤੁਸ਼ਟ ਹੈ।
ਇਸ ਮੋਕੇ ਸੰਨੀ ਸ਼ਰਮਾ ਵਾਈਸ ਪ੍ਰਧਾਨ ਨਗਰ ਕੋਸਲ, ਮਨਜੀਤ ਸਿੰਘ ਤਰਸਿੱਕਾ ਚੇਅਰਮੈਨ, ਹਰਚਰਨ ਸਿੰਘ ਬਰਾੜ ਕੋਸਲਰ, ਮਨਜਿੰਦਰ ਸਿੰਘ ਭੀਰੀ ਸਰਪੰਚ, ਰਾਜੀਵ ਕੁਮਾਰ ਬੱਬਲੂ ਪੀਏ ਜਲਾਲਉਸਮਾ, ਅਵਤਾਰ ਸਿੰਘ ਕਾਲਾ ਕੋਸਲਰ, ਅਮਨ ਢੋਟ, ਸਵਿੰਦਰ ਸਿੰਘ ਚੰਦੀ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ ਗਰੋਵਰ ਸੀਨੀਅਰ ਅਕਾਲੀ ਆਗੂ, ਜਸਬੀਰ ਸਿੰਘ ਜੱਸ ਸੀਨਅਰ ਅਕਾਲੀ ਆਗੂ, ਅਮਰਜੀਤ ਸਿੰਘ, ਹਰਜਿੰਦਰ ਸਿੰਘ ਕੋਸਲਰ, ਸੁਰਿੰਦਰਪਾਲ ਸਿੰਘ ਤਲਵੰਡੀ ਡੋਗਰਾ ਸੀਨੀਅਰ ਮੀਤ ਪ੍ਰਧਾਨ, ਗੁਲਜਾਰ ਸਿੰਘ ਧੀਰੇਕੋਟ ਸਰਕਲ ਪ੍ਰਧਾਨ, ਕੁਲਵੰਤ ਸਿੰਘ ਮਲਹੋਤਰਾ, ਸਲਵਿੰਦਰ ਸਿੰਘ ਰਾਜੂ ਸਰਕਲ ਪ੍ਰਧਾਨ, ਨਛੱਤਰ ਸਿੰਘ ਮੈਬਰ ਪੰਚਾਇਤ, ਰਾਜਨਦੀਪ ਸਿੰਘ ਭਲਾਈ ਅਫਸਰ, ਸਜੀਵ ਮੰਨਾ ਜਿਲ੍ਹਾ ਭਲਾਈ ਅਫਸਰ, ਲਖਵਿੰਦਰ ਸਿੰਘ ਸਰਪੰਚ ਤਲਾਵਾ, ਕਾਬਲ ਸਿੰਘ ਸਰਪੰਚ, ਜਸਬੀਰ ਸਿੰਘ ਸਰਪੰਚ, ਕੁਲਵਿੰਦਰ ਕੋਰ ਸਰਪੰਚ ਨਵਾ ਪਿੰਡ, ਗੁਰਜੀਤ ਸਿੰਘ ਗਦਲੀ ਸਰਪੰਚ, ਗੁਰਦੀਪ ਸਿੰਘ ਸਰਪੰਚ ਧਾਰੜ, ਸੁੱਚਾ ਸਿੰਘ ਸਰਪੰਚ ਭੰਗਵਾ, ਹਰਜੀਤ ਸਿੰਘ ਸਰਪੰਚ ਵਡਾਲਾ ਜੋਹਲ, ਅੰਮਿਤਪਾਲ ਸਿੰਘ ਸਰਪੰਚ ਚੋਹਾਨ, ਪਰਮਜੀਤ ਸਿੰਘ ਮੱਲੀਆ ਸਰਪੰਚ, ਵਿਵੇਕ ਸ਼ਰਮਾ ਜੰਡਿਆਲਾ, ਸ਼ਰਨਜੀਤ ਸਿੰਘ ਬਲਾਕ ਸਮੰਤੀ ਮੈਬਰ, ਦੀਦਾਰ ਸਿੰਘ ਸਰਪੰਚ, ਹਰਪਾਲ ਸਿੰਘ ਸਰਪੰਚ ਦੇਵੀਦਾਸਪੁਰਾ, ਸਰਬਦੀਪ ਸਿੰਘ ਆਦਿ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply