Wednesday, July 3, 2024

ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਸ਼ਾਨਦਾਰ ‘ਫ਼ੈਸ਼ਨ ਸ਼ੌਅ ਮੁਕਾਬਲਾ’

ਵਿਦਿਆਰਥਣਾਂ ਨੇ ਵਿਖਾਏ ਡਰੈਸ ਡਿਜਾਈਨਿੰਗ ਤੇ ਪੇਸ਼ਕਾਰੀ ਦੇ ਹੁਨਰ

PPN0904201611ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਖੁਰਮਣੀਆ)- ਸਥਾਨਕ ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ ‘ਮੀਰਾਂਜ਼ ਵਰਲਡ ਆਫ਼ ਫਨਟੈਸੀ’ ਵਿਸ਼ੇ ‘ਤੇ ਇਕ ਸ਼ਾਨਦਾਰ ਫ਼ੈਸ਼ਨ ਸ਼ੌਅ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਡਰੈਸ ਡਿਜਾਈਨਿੰਗ ਅਤੇ ਪੇਸ਼ਕਾਰੀ ਦੇ ਹੁਨਰ ਦਾ ਬਾਖੂਬੀ ਮੁਜ਼ਾਹਰਾ ਕਰਕੇ ਵਾਹ-ਵਾਹ ਖੱਟੀ। ਇਸ ਫ਼ੈਸ਼ਨ ਪਰੇਡ ਦਾ ਮੁੱਖ ਮਕਸਦ ਕਾਲਜ ਦੇ ਫ਼ੈਸ਼ਨ ਡਿਜਾਈਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਨੂੰ ਆਪ ਤਿਆਰ ਕੀਤੀਆਂ ਗਈਆਂ ਪੁਸ਼ਾਕਾਂ ਅਤੇ ਉਸਦੀ ਪੇਸ਼ਕਾਰੀ ਦਾ ਮੌਕਾ ਦੇਣਾ ਸੀ।
ਫ਼ੈਸ਼ਨ ਸ਼ੌਅ ਦੌਰਾਨ ਰਵਾਇਤੀ ਭਾਰਤੀ ਅਤੇ ਪੰਜਾਬੀ ਪੁਸ਼ਾਕਾਂ ਤੋਂ ਇਲਾਵਾ ਪੱਛਮੀ ਪਹਿਰਾਵਾ ਦਾ ਇਕ ਸੁਮੇਲ ਵੇਖਣ ਨੂੰ ਮਿਲਿਆ। ਕਾਲਜ ਦੀ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਆਈ ਹੋਈ ਮੁੱਖ ਮਹਿਮਾਨ ਸ੍ਰੀਮਤੀ ਤਜਿੰਦਰ ਕੌਰ ਛੀਨਾ ਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਫੈਸ਼ਨ ਪਰੇਡ ਦਾ ਟੀਚਾ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਹੁਨਰ ਨੂੰ ਪ੍ਰਦਸ਼ਿਤ ਕਰਨ ਦਾ ਮੌਕਾ ਦੇਣਾ ਸੀ।
ਇਸ ਤੋਂ ਪਹਿਲਾਂ ਸ਼ੌਅ ਦਾ ਅਗਾਜ ਮੈਡਮ ਛੀਨਾ, ਪ੍ਰਿੰ: ਡਾ. ਮਾਹਲ ਨੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਡਾ. ਸਰਵਜੀਤ ਕੌਰ ਬਰਾੜ ਨਾਲ ਮਿਲਕੇ ਸ਼ਮ੍ਹਾ ਰੌਸ਼ਨ ਕਰਕੇ ਹੋਇਆ। ਇਸ ਉਪਰੰਤ ਕੁਝ ਡਾਂਸ ਆਈਟਮਾਂ ਤੋਂ ਬਾਅਦ ਇਕ ਮਨਮੋਹਕ ਰੈਂਪ ਸ਼ੌ ਵੇਖਣ ਨੂੰ ਮਿਲਿਆ। ਵਿਦਿਆਰਥਣਾਂ ਨੇ ਬੜੇ ਹੀ ਜੋਸ਼ ਅਤੇ ਦਿੱਖ ਸਦਕਾ ਵੱਖ-ਵੱਖ ਪਹਿਰਾਵਿਆਂ ਦੀ ਝਲਕ ਵਿਖਾਈ ਅਤੇ ਖੂਬ ਤਾੜੀਆਂ ਹਾਸਲ ਕੀਤੀਆਂ। ਵਿਦਿਆਰਥਣਾਂ ਦਾ ਆਤਮ ਵਿਸ਼ਵਾਸ਼ ਅਤੇ ਸਟਾਈਲ ਵੇਖਣ ਸਰੋਤੇ ਝੂਮਣ ਤੋਂ ਬਿਨ੍ਹਾਂ ਨਾ ਰਹਿ ਸਕੇ। ਕਾਲਜ ਬੀ. ਐਸ. ਸੀ. ਫ਼ੈਸ਼ਨ ਡਿਜਾਈਨਿੰਗ ਕਰਵਾਉਣ ਵਾਲਾ ਇਸ ਖ਼ੇਤਰ ਦਾ ਪਹਿਲਾ ਕਾਲਜ ਹੈ ਅਤੇ ਇਸ ਕੋਰਸ ਦੌਰਾਨ ਪ੍ਰੈਕਟੀਕਲ ਕਰਵਾਉਣ ਸਬੰਧੀ ਇਸ ਤਰ੍ਹਾਂ ਦਾ ਸ਼ੌਅ ਕਰਵਾਇਆ ਜਾਂਦਾ ਹੈ।
ਡਾ. ਮਾਹਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਹ ਸਾਰਾ ਸ਼ੌਅ ਵਿਦਿਆਰਥਣਾਂ ਦੁਆਰਾ ਖ਼ੁਦ ਤਿਆਰ ਕੀਤਾ ਗਿਆ ਸੀ, ਜਿਸ ਲਈ ਉਨ੍ਹਾਂ ਨੇ ਫ਼ੈਸ਼ਨ ਡਿਜਾਈਨਿੰਗ ਵਿਭਾਗ ਦੀ ਮੁੱਖੀ ਪ੍ਰੋ: ਸ਼ਮੀਨਾ ਤੋਂ ਇਲਾਵਾ ਹੋਰਨਾਂ ਪ੍ਰੋ: ਡਾ. ਮਨਪ੍ਰੀਤ ਕੌਰ, ਡਾ. ਅਮਰਜੀਤ, ਡਾ. ਨੀਲਮਜੀਤ, ਡਾ. ਸੁਮਨ, ਡਾ. ਚੰਚਲ ਬਾਲਾ, ਡਾ. ਮਨਜੀਤ ਸਿੰਘ ਅਤੇ ਡਾ. ਰੀਤੂ ਆਦਿ ਸਟਾਫ਼ ਨੂੰ ਇਸ ਸਮਾਗਮ ਨੂੰ ਸਫ਼ਲ ਬਣਾਉਣ ‘ਤੇ ਉਨ੍ਹਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਸ੍ਰੀਮਤੀ ਛੀਨਾ ਨੇ ਕਿਹਾ ਕਿ ਅੱਜ ਵਿਦਿਆਰਥਣਾਂ ਦੇ ਹੁਨਰ ਨੂੰ ਵੇਖ ਕੇ ਉਹ ਦੰਗ ਰਹਿ ਗਏ ਅਤੇ ਸੋਚ ਰਹੇ ਸਨ ਕਿ ਉਹ ਅੰਮ੍ਰਿਤਸਰ ਵਿੱਚ ਬੈਠੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀਆਂ ਵਿਦਿਆਰਥਣਾਂ ਕੱਲ੍ਹ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਵੀ ਆਪਣੇ ਹੁਨਰ ਦਾ ਮੁਜ਼ਾਹਰਾ ਕਰਨਗੀਆਂ। ਪ੍ਰੋਗਰਾਮ ਵਿੱਚ ਜੱਜ ਦੀ ਭੂਮਿਕਾ ਪਰਲ ਅਕੈਡਮੀ ਦਿੱਲੀ ਤੋਂ ਮੈਡਮ ਪੂਜਾ ਅਤੇ ਸਟ੍ਰੀਕ ਪ੍ਰੋਫੈਸ਼ਨਲ ਆਲ, ਚੰਡੀਗੜ੍ਹ ਤੋਂ ਜਯੋਤੀ ਨੇ ਨਿਭਾਈ। ਇਸ ਸ਼ੋਅ ਦੌਰਾਨ ਨੰਨ੍ਹੀ-ਮੁੰਨ੍ਹੀ ਪਰੀਆਂ ਦੇ ਫੈਸ਼ਨ ਦੇ ਦਿਲਕਸ਼ ਅੰਦਾਜ਼ ਨਾਲ ਸਭ ਦਾ ਮਨ ਮੋਹ ਲਿਆ ਅਤੇ ਪ੍ਰੋਗਰਾਮ ਵਿੱਚ ਹਾਜ਼ਰ ਕਈਆਂ ਨੂੰ ਤਸਵੀਰਾਂ ਖਿੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਡਾ. ਅਮਨਦੀਪ ਕੌਰ, ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਰਾਧਿਕਾ ਚੁੱਘ, ਸ੍ਰੀਮਤੀ ਕੰਵਲਜੀਤ ਕੌਰ, ਕੇ. ਸੀ. ਆਈ. ਪੀ. ਐੱਸ ਦੀ ਪ੍ਰਿੰਸੀਪਲ ਦਵਿੰਦਰਪਾਲ ਕੌਰ ਸੰਧੂ, ਮਨਬੀਰ ਕੌਰ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਮੌਜ਼ੂਦ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply