Wednesday, July 3, 2024

ਖਾਲਸਾ ਅਕੈਡਮੀ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

PPN0904201612ਚੌਂਕ ਮਹਿਤਾ, 9 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਦਮਦਮੀ ਟਕਸਾਲ ਦੇ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦੀ ਰਹਿਨੁਮਾਈ ਅਤੇ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਇਸ ਵਿੱਚ ਵਿਦਿਆਰਥੀਆਂ ਨੂੰ ਸੈਸ਼ਨ 2015-16 ਦੇ ਅਕਾਦਮਿਕ ਇਨਾਮ ਤਕਸੀਮ ਕੀਤੇ ਗਏ।ਇਸ ਵਿੱਚ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪ੍ਰਿੰ:ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪਿ੍ਰੰ: ਸ੍ਰ: ਹਰਜੋਤ ਸਿੰਘ, ਕਾਲਜ ਪ੍ਰਿੰ:ਦਿਲਬਾਗ ਸਿੰਘ, ਸੁਪਰਡੈਂਟ ਸ:ਬਾਜ ਸਿੰਘ, ਸ੍ਰ:ਗੁਰਦੀਪ ਸਿੰਘ (ਡੀ.ਪੀ), ਸਮੂਹ ਸਟਾਫ, ਵਿਦਿਆਰਥੀ ਅਤੇ ਬੱਚਿਆਂ ਮਾਪੇ ਵੀ ਸ਼ਾਮਿਲ ਹੋਏ, ਸਮਾਰੋਹ ਦੌਰਾਨ ਵਿੰਗ ਇੰਚਾਰਜ਼ ਮੈਡਮ ਤਾਨੀਆਂ ਮਾਨ, ਜੀਵਨਦੀਪ ਕੌਰ ਅਤੇ ਸਟੇਜ਼ ਸੰਚਾਲਨ ਦੀ ਭੂਮਿਕਾ ਮੈਡਮ ਗੁਰਜੀਤ ਕੌਰ ਅਤੇ ਮੈਡਮ ਗਗਨਦੀਪ ਕੌਰ ਨੇ ਨਿਭਾਈ, ਇਸ ਮੌਕੇ ਵਿਦਿਆਰਥੀਆਂ ਨੇ ਵਿਸਾਖੀ ਨਾਲ ਸੰਬੰਧਿਤ ਪ੍ਰੋਗਰਾਮ ਵੀ ਪੇਸ਼ ਕੀਤਾ, ਸਕੂਲ ਮੈਨੇਜਮੈਂਟ ਵੱਲੋਂ 150 ਜੇਤੂ ਬੱਚਿਆਂ ਨੂੰ ਪੜ੍ਹਾਈ ਵਿਚ ਹੋਰ ਉਤਸ਼ਾਹਿਤ ਕਰਨ ਲਈ ਸਕੂਲ ਫੀਸਾਂ ਵਿਚ ਛੋਟ ਦਿੱਤੀ ਗਈ ਅਤੇ ਹੋਸਟਲ ਦੇ ਬੱਚਿਆਂ ਦੀ ਖੇਡਾਂ ਅਤੇ ਪੜ੍ਹਾਈ ਪ੍ਰਤੀ ਰੁੱਚੀ ਨੂੰ ਦੇਖਦੇ ਹੋਏ ਏ.ਸੀ ਦੀ ਸਹੂਲਤ ਦੇ ਨਾਲ ਹੋਰ ਸਹੂਲਤਾਂ ਵੀ ਘੱਟ ਖਰਚੇ ਵਿਚ ਮੁਹੱਈਆ ਕਰਵਾਉਣ ਲਈ ਕਿਹਾ ਗਿਆ, ਉਨਾ੍ਹਂ ਕਿਹਾ ਕਿ ਦਸਵੀਂ ਦੇ ਵਿਦਿਆਰਥੀਆਂ ਦੇ ਚੰਗੇ ਨਤੀਜੇ ਨੂੰ ਮੁੱਖ ਰੱਖਦੇ ਹੋਏ ਗਿਆਰਵੀਂ ਅਤੇ ਬਾਹਰਵੀਂ ਕਲਾਸਾਂ ਨੂੰ ਟੈਬਲਟ ਅਤੇ ਕੰਪਿਊਟਰ ਵਿਧੀ ਰਾਹੀ ਪੜ੍ਹਾਉਣਾ ਸ਼ੁਰੂ ਕੀਤਾ ਜਾਵੇਗਾ।ਇਸ ਮੌਕੇ ਤੇ ਸਕੂਲ ਪ੍ਰਿੰ:ਮੈਡਮ ਹਰਜਿੰਦਰ ਕੌਰ ਬੱਲ ਨੇ ਬੱਚਿਆਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਆਏ ਹੋਏ ਮਾਪਿਆਂ ਦਾ ਧੰਨਵਾਦ ਕੀਤਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply