Friday, July 5, 2024

ਡੀ.ਏ.ਵੀ ਪਬਲਿਕ ਸਕੂਲ ਵਿੱਚ ਮਹਾਤਮਾ ਹੰਸਰਾਜ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

PPN1904201611ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਮਹਾਤਮਾ ਹੰਸਰਾਜ ਜੀ ਦਾ ਜਨਮ ਦਿਵਸ ਬੜੇ ਸਨਮਾਨ ਨਾਲ ਮਨਾਇਆ ਗਿਆ। ਇਸ ਮੌਕੇ ਉਤੇ ਆਰਿਆ ਸਮਾਜ ਦੇ ਮਹਾਨ ਸਮਰਥਕ ਅਤੇ ਮਹਾਨ ਸਿੱਖਿਅਕ ਦੀ ਸਿੱਖਿਆਵਾਂ ਅਤੇ ਆਦਰਸ਼ਾਂ ਉਤੇ ਖ਼ਾਸ ਪ੍ਰੋਗਰਾਮ ਅਯੋਜਿਤ ਕੀਤਾ ਗਿਆ। ਉਨ੍ਹਾਂ ਦਾ ਜਨਮ 19 ਅਪ੍ਰੈਲ 1864 ਈ. ਨੂੰ ਹੋਇਆ ਸੀ। ਉਹ ਸਵਾਮੀ ਦਇਆਨੰਦ ਜੀ ਦੇ ਸਮਰਥਕ ਅਤੇ ਦਇਆਨੰਦ ਐਂਗਲੋ ਵੈਦਿਕ ਸਕੂਲ ਦੇ ਸੰਸਥਾਪਕ ਸਨ । 1886 ਈ. ਵਿੱਚ ਸਵਾਮੀ ਦਇਆਨੰਦ ਜੀ ਦੀ ਮੌਤੇ ਦੇ ਤਿੰਨ ਸਾਲ ਬਾਅਦ ਮਹਾਤਮਾ ਹੰਸਰਾਜ ਜੀ ਨੇ ਗੁਰੂ ਦੱਤ ਵਿਦਿਆਰਥੀ ਨਾਲ ਮਿਲ ਕੇ ਪਹਿਲਾ ਡੀ.ਏ.ਵੀ ਸਕੂਲ ਲਾਹੌਰ ਵਿੱਚ ਸ਼ੁਰੂ ਕੀਤਾ।
ਵਿਦਿਆਰਥੀਆਂ ਨੇ ਉਨ੍ਹਾਂ ਦੇ ਦਾਰਸ਼ਨਿਕ ਵਿਚਾਰਾਂ ਅਤੇ ਸਮਾਜ ਸੁਧਾਰ ਦੇ ਲਈ ਕੀਤੇ ਕੰਮਾਂ ਉਤੇ ਚਾਨਣਾ ਪਾਇਆ।ਉਹ ਇਕ ਮਹਾਨ ਰਾਸ਼ਟਰ ਨਿਰਮਾਤਾ ਅਤੇ ਅਣਥੱਕ ਕੰਮ ਕਰਨ ਵਾਲੇ ਸਨ ਜਿੰਨ੍ਹਾਂ ਨੇ 1905 ਈ. ਦੇ ਕਾਂਗੜਾ ਵਿੱਚ ਆਏ ਭੂਚਾਲ ਦੌਰਾਨ 1934 ਈ. ਵਿੱਚ ਕੁਵੇਟਾ, 1935 ਈ. ਵਿੱਚ ਬਿਹਾਰ ਅਤੇ 1905 ਈ. ਵਿੱਚ ਰਾਜਸਥਾਨ ਵਿੱਚ ਅੰਨ ਦੀ ਕਮੀ ਹੋਣ ਤੇ ਸੋਕਾ ਪੈਣ ਤੇ ਬੜਾ ਕੰਮ ਕੀਤਾ ਸੀ ਵਿਦਿਆਰਥੀਆਂ ਨੇ ਪ੍ਰਭੂ ਭਗਤੀ ਦੇ ਗੀਤ ਅਤੇ ਸਮਾਜ ਦੇ ਮਹਾਨ ਵਿਦਵਾਨ ਦੇ ਜੀਵਨ ਦਰਸ਼ਨ ਦੇ ਉਤੇ ਜਿਸ ਵਿੱਚ ਵਿਧਵਾਸ਼ਪੁਨਰਵਿਆਹ, ਬਾਲ ਵਿਆਹ ਅਤੇ ਸਤੀ ਪ੍ਰਥਾ ਦਾ ਖ਼ਾਤਮਾ ਆਦਿ ਵਿਸ਼ੇ ਉਤੇ ਕਵਿਤਾ ਗਾਈਆਂ, ਉਹ ਜਾਤਸ਼ਪਾਤ ਦੇ ਵਿਰੁੱਧ ਸਨ ।
ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਇਸ ਮੌਕੇ ਉਤੇ ਆਪਣੀਆਂ ਸ਼ੁੱਭਸ਼ਕਾਮਨਾਵਾਂ ਭੇਜੀਆਂ ਅਤੇ ਵਿਦਿਆਰਥੀਆਂ ਨੂੰ ਇਸ ਮਹਾਨ ਦੂਰਦਰਸ਼ਕ ਦੇ ਦਿਖਾਏ ਰਸਤੇ ਉਤੇ ਚੱਲਣ ਲਈ ਕਿਹਾ।ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਰਿਆ ਸਮਾਜ ਦੇ ਨੈਤਿਕਸ਼ਮੁੱਲਾਂ ਨੂੰ ਚੰਗਾ ਜੀਵਨ ਜੀਊਣ ਲਈ ਆਪਣੇ ਜੀਵਨ ਵਿੱਚ ਅਪਣਾਉਣ ਲਈ ਕਿਹਾ ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਮਹਾਤਮਾ ਹੰਸਰਾਜ ਜੀ ਨੇ ਮਹਾਨ ਸਿੱਖਿਅਕ ਦੇ ਰੂਪ ਵਿੱਚ ਅਤੇ ਸਮਾਜ ਵਿੱਚ ਬੁਰਾਈਆਂ ਦੂਰ ਕਰਨ ਦੇ ਪ੍ਰਚਾਰਕ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਦੇਣ ਲਈ ਕਿਹਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply