Wednesday, July 3, 2024

ਡੀ.ਸੀ ਵੱਲੋਂ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਦਾ ਉਦਘਾਟਨ 21 ਨੂੰ- ਜ਼ਿਲ੍ਹਾ ਟਰਾਂਸਪੋਰਟ ਅਫ਼ਸਰ

PPN2004201611
ਫਾਜ਼ਿਲਕਾ, 20 ਅਪ੍ਰੈਲ (ਵਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰਾਮਪੁਰਾ ਵਿਖੇ ਬਣੇ ‘ਆਟੋਮੇਟਿਡ ਡਰਾਇਵਿੰਗ ਟੈਸਟ ਟਰੈਕ’ ਦਾ ਉਘਦਾਟਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. 21 ਅਪਰੈਲ ਨੂੰ ਕਰਨਗੇ। ਇਸ ਤੋਂ ਬਾਅਦ ਇਸ ਟਰੈਕ ਤੋਂ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਲੋਕਾਂ ਨੂੰ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ. ਗੁਰਚਰਨ ਸਿੰਘ ਸੰਧੂ ਨੇ ਦਿੱਤੀ।  ਸ. ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਰਾਮਪੁਰਾ ਵਿਖੇ 1.25 ਏਕੜ ਵਿਚ ਬਣਾਏ ਜਾ ਰਹੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਤੇ ਅੰਦਾਜਨ 1 ਕਰੋੜ 75 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਡਰਾਈਵਿੰਗ ਟੈਸਟ ਟ੍ਰੈਕ ਵਿਚ ਦੋ ਟਰੈਕ ਬਣਾਏ ਗਏ ਹਨ। ਜਿੰਨ੍ਹਾਂ ਵਿਚ ਇੱਕ ਦੋ ਪਹੀਆ ਵਾਹਨਾਂ ਲਈ ਅਤੇ ਦੂਸਰਾ ਚਾਰ ਪਹੀਆ ਵਾਹਨਾਂ ਲਈ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ਵਿੱਚ ਨਵਾਂ ਲਾਈਸੈਂਸ ਬਣਾਉਣ ਲਈ ਅਰਜ਼ੀ ਦੇਣ ਤੋਂ ਲੈ ਕੇ ਲਾਇਸੈਂਸ ਜਾਰੀ ਕਰਨ ਨਾਲ ਸਬੰਧਤ ਸਾਰੀ ਪ੍ਰਕਿਰਿਆ ਇੱਥੇ ਹੀ ਮੁਕੰਮਲ ਕੀਤੀ ਜਾਵੇਗੀ। ਦੋ ਪਹੀਆਂ ਵਾਹਨਾਂ ਲਈ 1 ਮਿੰਟ ਦਾ ਟੈਸਟ ਹੈ ਜਿਸ ਲਈ ਕੁੰਡਲੀਦਾਰ ਟ੍ਰੈਕ ਬਣਾਇਆ ਗਿਆ ਹੈ ਜਦ ਕਿ ਚਾਰ ਪਹੀਆਂ ਵਾਹਨਾਂ ਲਈ 3:30 ਮਿੰਟ ਦਾ ਚਾਰ ਪੜਾਵੀ ਟੈਸਟ ਹੈ ਜਿਸ ਵਿਚ ਲੈਵਲ ਇੱਕ ‘ਤੇ ਚੜ੍ਹਾਈ ਅਤੇ ਢਲਾਣ, ਲੈਵਲ ਦੋ ‘ਤੇ ਗੱਡੀ ਨੂੰ ਬੈਕ ਕਰਨ ਸਬੰਧੀ ਟੈਸਟ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟੈਸਟ ਟਰੈਕ ਦੇ ਕਾਰਜਸ਼ੀਲ ਹੋਣ ਬਾਅਦ 30 ਮਿੰਟ ਵਿਚ ਸਿਖਾਂਦਰੂ ਲਾਈਸੈਂਸ ਅਤੇ 60 ਮਿੰਟ ਵਿਚ ਪੱਕਾ ਡਰਾਈਵਿੰਗ ਲਾਈਸੈਂਸ ਮਿਲੇਗਾ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇੱਥੇ ਹੀ ਅਰਜੀ ਦੇਣ ਵਾਲੇ ਨੂੰ ਸਾਰੀਆਂ ਸੇਵਾਵਾਂ ਜਿਵੇਂ ਡਾਕੂਮੈਂਟ ਵੈਰੀਫਿਕੇਸ਼ਨ, ਆਨਲਾਈਨ ਫੀਸ, ਮੈਡੀਕਲ ਚੈੱਕਅੱਪ ਅਤੇ ਆਟੋਮੇਟਿਡ ਟੈਸਟ ਆਦਿ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਇਮਾਰਤ ਵਿੱਚ ਡੀ.ਟੀ.ਓ. ਦਫ਼ਤਰ, ਟ੍ਰਾਂਸਪੋਰਟ ਸੇਵਾਵਾਂ ਨਾਲ ਸਬੰਧਤ ਸੁਵਿਧਾ ਕੇਂਦਰ ਵੀ ਤਬਦੀਲ ਹੋਣਗੇ। ਇਹ ਵੀ ਜਲਦ ਹੀ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੀ ਇਕ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਸਬ ਡਿਵੀਜਨ ਪੱਧਰ ਤੇ ਅਬੋਹਰ ਵਿਖੇ ਵੀ ਬਣਾਇਆ ਜਾ ਰਿਹਾ ਹੈ। ਜਿਹੜਾ ਜਲਦ ਹੀ ਲੋਕ ਅਰਪਣ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਇਹ ਡਰਾਇਵਿੰਗ ਟੈਸਟ ਕੇਂਦਰ ਭਵਿੱਖ ਵਿੱਚ ਸੜਕੀ ਦੁਰਘਟਨਾਵਾਂ ਨੂੰ ਰੋਕਣ, ਆਮ ਲੋਕਾਂ ਨੂੰ ਵਾਹਨ ਚਲਾਉਣ ਦੀ ਜਾਂਚ ਸਿਖਾਉਣ ਅਤੇ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕਰਨ ਵਿੱਚ ਫਾਇਦੇਮੰਦ ਸਾਬਤ ਹੋਣਗੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply