Wednesday, July 3, 2024

ਪੰਜਾਬੀ ਸਹਿਤਕਾਰ ਰਘਬੀਰ ਸਿੰਘ ਤੀਰ ਕਾਰ ਹਾਦਸੇ ਵਿੱਚ ਗੰਭੀਰ ਜਖਮੀ

PPN2104201607

ਅੰਮ੍ਰਿਤਸਰ, 21 ਅਪ੍ਰੈਲ (ਦਵਿੰਦਰ ਸਿੰਘ) -ਪੰਜਾਬੀ ਜਬਾਨ ਦੇ ਪ੍ਰਮੁੱਖ ਸਹਿਤਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨਿਮੰਤਰਤ ਮੈਂਬਰ ਰਘਬੀਰ ਸਿੰਘ ਤੀਰ ਭਿਆਨਕ ਕਾਰ ਹਾਦਸੇ ਵਿੱਚ ਗੰਭੀਰ ਜਖਮੀ ਹੋ ਗਏ। ਕੇਂਦਰ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਸ਼ਾਇਰ ਦੇਵ ਦਰਦ ਵਲੋਂ ਸਾਂਝੇ ਤੌਰ ਤੇ ਪ੍ਰੈਸ ਨੂੰ ਦਿੱਤੀ ਜਾਣਕਾਰੀ ਮੁਤਾਬਿਕ ‘ਪਰਵਾਜ’, ‘ਦਰਦਾਂ ਦੇ ਕਾਫਲੇ’, ‘ਸਾਹਿਤ ਸਾਗਰ’, ‘ਤਿੰਨ ਰੰਗ ਨਹੀਂ ਲੱਭਣੇ’, ‘ਤ੍ਰਿਵੇਣੀ’ ਅਤੇ ‘ਅੰਦਰਲਾ ਮਨੁੱਖ’ ਵਰਗੀਆਂ ਚਰਚਿਤ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ ਸ੍ਰ ਰਘਬੀਰ ਸਿੰਘ ਤੀਰ ਆਪਣੇ ਸਾਹਿਤਕ ਮਿੱਤਰ ਸ੍ਰ ਜੋਗਿੰਦਰ ਸਿੰਘ ਫੁੱਲ ਹੋਰਾਂ ਦੀ ਨਿੱਘੀ ਕਾਰ ਰਾਹੀਂ ਲੁਧਿਆਣੇ ਤੋਂ ਵਾਇਆ ਮੋਗਾ ਵਾਪਿਸ ਤਰਨ ਤਾਰਨ ਆਪਣੇ ਘਰ ਆ ਰਹੇ ਸਨ। ਡਰਾਇਵਰ ਵਲੋਂ ਸੰਤੁਲਨ ਖੋਹ ਜਾਣ ਕਰਕੇ ਉਹਨਾਂ ਦੀ ਕਾਰ ਡੂੰਘੇ ਸੂਏ ਵਿੱਚ ਪਲਟ ਗਈ। ਸ੍ਰ. ਫੁੱਲ ਅਤੇ ਡਰਾਇਵਰ ਦਾ ਸੀਟ ਬੈਲਟ ਬੰਨ੍ਹੀ ਹੋਣ ਕਰਕੇ ਗੰਭੀਰ ਸੱਟ ਤੋਂ ਬਚਾਅ ਹੋ ਗਿਆ ਲੇਕਿਨ ਪਿਛਲੀ ਸੀਟ ਤੇ ਬੈਠੇ ਸ੍ਰ. ਤੀਰ ਬੁਰੀ ਤਰਾਂ ਜਖਮੀ ਹੋ ਗਏ। ਜਿਸ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਥੇ ਉਹਨਾਂ ਦੇ ਸਪੁੱਤਰ ਸ੍ਰ. ਕਮਲਦੀਪ ਸਿੰਘ ਅਤੇ ਸਵਰਾਜ ਸਿੰਘ ਨੇ ਦੱਸਿਆ ਕਿ ਸ੍ਰ. ਤੀਰ ਹੋਰਾਂ ਦੀ ਰੀੜ ਦੀ ਹੱਡੀ ਅਤੇ ਚੂਲੇ ਇਸ ਹਾਦਸੇ ਵਿੱਚ ਪ੍ਰਭਾਵਿਤ ਹੋਏ ਹਨ।
ਹਸਪਤਾਲ ਵਿੱਚ ਉਹਨਾਂ ਦਾ ਹਾਲ ਚਾਲ ਜਾਨਣ ਲਈ ਸ੍ਰੀ ਨਿਰਮਲ ਅਰਪਨ, ਸ਼ੈਲਿੰਦਰਜੀਤ ਸਿੰਘ ਰਾਜਨ, ਡਾ. ਪਰਮਜੀਤ ਸਿੰਘ ਬਾਠ, ਅਰਤਿੰਦਰ ਸੰਧੂ, ਮਨਮੋਹਨ ਸਿੰਘ ਢਿੱਲੋਂ, ਭੁਪਿੰਦਰ ਸੰਧੂ, ਤਰਲੋਚਨ ਸਿੰਘ, ਜਗਜੀਤ ਗਿੱਲ, ਧਰਮਿੰਦਰ ਔਲਖ, ਹਜ਼ਾਰਾ ਸਿੰਘ ਚੀਮਾ, ਮਲਵਿੰਦਰ ਸਿੰਘ, ਜਸਬੀਰ ਸਿੰਘ ਸੱਗੂ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਸਰਬਜੀਤ ਸਿੰਘ ਸੰਧੂ, ਜਸਬੀਰ ਝਬਾਲ, ਰਿਤੂਵਾਸੂ ਦੇਵ ਅਤੇ ਜਸਵਿੰਦਰ ਢਿਲੋਂ ਆਦਿ ਸਾਹਿਤਕਾਰਾਂ ਵਲੋਂ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਗਈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply