Monday, July 1, 2024

ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਗੁਰੂ ਨਾਨਕ ਦੇ ਸਿਧਾਂਤ ਤੇ ਪਹਿਰਾ ਦੇਣ ਵਾਲਾ ਰਾਜ ਸੀ – ਜੀ.ਕੇ

PPN2104201608

ਨਵੀਂ ਦਿੱਲੀ, 21 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਭਾ, ਤੁਗਲਕਾਬਾਦ ਐਕਸਟੈਨਸ਼ਨ ਵਿਖੇ ਕਰਵਾਇਆ ਗਿਆ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਵਿਚ ਗੁਰਬਾਣੀ ਵਿਰਸਾ ਸੰਭਾਲ ਇਸਤ੍ਰੀ ਸਤਿਸੰਗ ਸਭਾ, ਪ੍ਰਸਿੱਧ ਰਾਗੀ ਭਾਈ ਸਰਬਜੀਤ ਸਿੰਘ ਦੁਰਗ ਵਾਲੇ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਸਾਬਕਾ ਵਿਧਾਇਕ ਤੇ ਸਕੂਲੀ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਬਾਬਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਮਨਾਉਣ ਵਾਸਤੇ ਕਮੇਟੀ ਵੱਲੋਂ ਕੀਤੀ ਜਾ ਰਹੀਆਂ ਪਹਿਲਕਦਮੀਆਂ ਦੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਮਹਾਨ ਸ਼ਹੀਦ ਹਨ ਪਰ ਇਤਿਹਾਸਕਾਰਾਂ ਨੇ ਸਿੱਖੀ ਨੂੰ ਉਨ੍ਹਾਂ ਦੀ ਦੇਣ ਨੂੰ ਸੰਗਤਾਂ ਤਕ ਪਹੁੰਚਾਉਣ ਵਾਸਤੇ ਉਹ ਤੱਤਪਰਤਾ ਨਹੀਂ ਦਿਖਾਈ ਜੋ ਦੂਜੇ ਧਰਮਾਂ ਦੇ ਬਾਦਸ਼ਾਹ ਜਾਂ ਸ਼ਹੀਦਾ ਦੀ ਦੇਣ ਨੂੰ ਦੂਜੇ ਇਤਿਹਾਸਕਾਰਾਂ ਨੇ ਦਿਖਾਈ ਹੈ। ਮੌਜ਼ੂਦਾ ਸਮੇਂ ਵਿਚ ਕਿਰਸ਼ਾਨੀ ਦੀ ਮਾੜੀ ਹਾਲਾਤਾਂ ਦਾ ਜਿਕਰ ਕਰਦੇ ਹੋਏ ਵੱਖ-ਵੱਖ ਸਰਕਾਰਾਂ ਵੱਲੋਂ ਕਿਸਾਨਾਂ ਦੀ ਬਾਂਹ ਫੜਨ ਵਾਸਤੇ ਕੀਤੀ ਜਾਉਂਦੀਆਂ ਕੋਸ਼ਿਸ਼ਾਂ ਦੀ ਬਾਬਾ ਜੀ ਦੇ ਰਾਜ ਨਾਲ ਤੁਲਨਾ ਕਰਦੇ ਹੋਏ ਜੀ.ਕੇ. ਨੇ ਉਕਤ ਕੋਸ਼ਿਸ਼ਾਂ ਨੂੰ ਨਾਕਾਫ਼ੀ ਦੱਸਿਆ। ਬਾਬਾ ਜੀ ਵੱਲੋਂ ਕਾਸ਼ਤਕਾਰਾਂ ਨੂੰ ਜਮੀਨਾਂ ਦਾ ਮਾਲਿਕ ਬਣਾਉਣ ਵਰਗੇ ਚੁੱਕੇ ਗਏ ਇਨਕਲਾਬੀ ਕੱਦਮਾਂ ਤੋਂ ਸਰਕਾਰਾਂ ਨੂੰ ਨਸੀਹਤ ਲੈਣ ਦੀ ਵੀ ਜੀ.ਕੇ. ਨੇ ਸਲਾਹ ਦਿੱਤੀ। ਜੀ.ਕੇ. ਨੇ ਕਿਹਾ ਕਿ ਬਾਬਾ ਜੀ ਦਾ ਰਾਜ ਗੁਰੂ ਨਾਨਕ ਦੇਵ ਜੀ ਦੇ ਸਰਬਤ ਦੇ ਭੱਲੇ ਦੇ ਸਿਧਾਂਤ ਤੇ ਪਹਿਰਾ ਦੇਣ ਵਾਲਾ ਰਾਜ ਸੀ।
ਕਾਲਕਾ ਨੇ ਕਮੇਟੀ ਵੱਲੋਂ ਧਰਮ ਪ੍ਰਚਾਰ ਨੂੰ ਮੁਖ ਰੱਖ ਕੇ ਵਿੱਦਿਅਕ ਕੈਲੰਡਰ ਵਿਚ ਕੀਤੇ ਗਏ ਬਦਲਾਵਾਂ ਦਾ ਸਿਹਰਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਾਹਵੱਧੂ ਸੋਚ ਨੂੰ ਬੰਨਦੇ ਹੋਏ ਉਕਤ ਸੁਧਾਰਾਂ ਨੂੰ ਇਤਿਹਾਸਿਕ ਕਰਾਰ ਦਿੱਤਾ। ਕਾਲਕਾ ਨੇ ਕਿਹਾ ਕਿ ਕਮੇਟੀ ਨੇੇ ਸਕੂਲਾਂ ਦੇ ਗੋਲਡਨ ਜੁਬਲੀ ਵਰ੍ਹੇ ਵਿਚ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਅਤੇ ਚੋਣਵੇਂ ਸ਼ਹੀਦੀ ਦਿਹਾੜਿਆਂ ‘ਤੇ ਸਕੂਲਾਂ ਵਿਚ ਲਾਜ਼ਮੀ ਛੁੱਟੀ ਕਰਕੇ ਸਕੂਲਾਂ ਦੀ ਸਥਾਪਨਾਂ ਪਿੱਛੇ ਦੇ ਪੰਥਕ ਵਿੱਦਿਆ ਦੇਣ ਦੇ ਸਾਡੇ ਬੁਜੂਰਗਾਂ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਜੋ ਜਤਨ ਕੀਤਾ ਹੈ ਉਹ ਸਕੂਲਾਂ ਅਤੇ ਵਿਦਿਆਰਥੀਆਂ ਦੇ ਭਵਿੱਖ ਲਈ ਚਾਨਣ ਮੁਨਾਰਾ ਸਾਬਿਤ ਹੋਵੇਗਾ।ਕਮੇਟੀ ਦੇ ਇਹਨਾਂ ਜਤਨਾਂ ਕਰਕੇ ਬੱਚਿਆਂ ਨੂੰ ਧਰਮ ਅਤੇ ਗੁਰੂ ਸਾਹਿਬਾਨਾਂ ਬਾਰੇ ਵੱਧੇਰੇ ਜਾਣਕਾਰੀ ਮਿਲਣ ਦਾ ਵੀ ਕਾਲਕਾ ਨੇ ਦਾਅਵਾ ਕੀਤਾ। ਇਸ ਮੌਕੇ ਜੀ.ਕੇ. ਨੇ ਮਲਟੀਮੀਡੀਆ ਸਾਧਨਾਂ ਰਾਹੀਂ ਗੁਰਬਾਣੀ ਦੀ ਕੀਤੀ ਜਾਉਂਦੀ ਡਾਉਨਲੋਡਿੰਗ ਸੁਵੀਧਾ ਦਾ ਵੀ ਜਾਇਜ਼ਾ ਲਿਆ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜ਼ਾਂ ਕਾਰਨ ਜਾਣੇ …

Leave a Reply