Monday, July 1, 2024

ਅੰਮ੍ਰਿਤਸਰ ਜਿਲ੍ਹਾ ਸੂਬੇ ਦੇ ਖੇਡ ਖੇਤਰ ਦਾ ਮੋਹਰੀ ਜਿਲ੍ਹਾ ਸਾਬਤ ਹੋਵੇਗਾ ਤੇ ਚੈਂਪੀਅਨ ਬਣੇਗਾ-ਡੀ.ਐਸ.ਓ ਸੰਧੂ

PPN2104201613

ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਤੇ ਪੰਜਾਬ ਖੇਡ ਵਿਭਾਗ ਦੇ ਵੱਲੋਂ ਸਾਲ 2015-16 ਦੇ ਦੋਰਾਨ ਵੱਖ-ਵੱਖ ਜਿਲ੍ਹਿਆ ਦੇ ਵਿੱਚ ਕਰਵਾਏ ਗਏ ਲਗਭਗ 1 ਦਰਜਨ ਸੂਬਾ ਪੱਧਰੀ ਖੇਡ ਮੁਕਾਬਲਿਆਂ ਦੇ ਦੋਰਾਨ ਜਿਲ੍ਹੇ ਦੀਆਂ ਮਹਿਲਾ-ਪੁਰਸ਼ ਟੀਮਾਂ ਦੀ ਕਾਰਗੁਜਾਰੀ ਬੇਹਤਰ ਤੇ ਬੇਮਿਸਾਲ ਰਹੀ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਿਲ੍ਹਾ ਖੇਡ ਅਫਸਰ ਮੈਡਮ ਹਰਪਾਲਜੀਤ ਕੋਰ ਸੰਧੂ ਨੇ ਬੀਤੇ ਖੇਡ ਸੈਸ਼ਨ ਦੀ ਸਮੀਖਿਆ ਕਰਦਿਆਂ ਤੇ ਆਉਣ ਵਾਲੇ ਖੇਡ ਸੈਸ਼ਨ ਦੀ ਰੂਪ-ਰੇਖਾ ਸਬੰਧੀ ਵੱਖ-ਵੱਖ ਖੇਡ ਕੋਚਾਂ ਦੇ ਨਾਲ ਵਿਚਾਰ ਵਟਾਂਦਰਾਂ ਕਰਦਿਆ ਅੱਜ ਇੱਥੇ ਕੀਤਾ।ਉਨ੍ਹਾਂ ਦੱਸਿਆ ਕਿ ਬੀਤੇ ਖੇਡ ਸੈਸ਼ਨ ਦੇ ਸ਼ੁਰੂਆਤੀ ਦੋਰ ਦੇ ਦੋਰਾਨ ਹੋਏ ਬਲਾਕ ਤੇ ਜਿਲ੍ਹਾ ਪੱਧਰੀ ਖੇਡ ਮੁਕਾਬਲਿਆ ਦੇ ਦੋਰਾਨ ਮੋਹਰੀ ਰਹੀਆਂ ਟੀਮਾਂ ਦੇ ਬੇਹਤਰ ਖਿਡਾਰੀਆਂ ਨੂੰ ਮੁੱੜ ਚੋਣ ਟਰਾਇਲ ਪ੍ਰਿਕਿਰਿਆਂ ਦੇ ਰਾਹੀ ਅੱਗੇ ਵੱਧਣ ਦੇ ਮੋਕੇ ਪ੍ਰਧਾਨ ਕੀਤੇ ਗਏ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਵਿਸ਼ੇਸ਼ ਤੋਰ ਤੇ ਕਰਵਾਏ ਗਏ ਪੰਜਾਬ ਰਾਜ ਮਹਿਲਾਂ ਖੇਡ ਮੁਕਾਬਲਿਆ, ਅੰਡਰ-16 ਸਾਲ ਉਮਰ ਵਰਗ ਦੇ ਖੇਡ ਮੁਕਾਬਲਿਆਂ ਦੇ ਦੋਰਾਨ ਜਿਲ੍ਹੇ ਦੀਆਂ ਖਿਡਾਰਨਾਂ ਨੇ ਚੰਗੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਜਦੋਕਿ ਮਹਿਲਾਂ-ਪੂਰਸ਼ਾ ਦੇ ਵਾਸਤੇ ਆਯੋਜਿਤ ਸ਼ਹੀਦ ਭਗਤ ਸਿੰਘ ਖੇਡ ਮੁਕਾਬਲਿਆਂ ਦੇ ਦੋਰਾਨ ਜਿਲ੍ਹੇ ਵੱਲੋਂ ਸ਼ਮੂਲਿਅਤ ਕਰਨ ਗਈਆਂ ਟੀਮਾਂ ਨੇ ਜਿਲ੍ਹੇ ਦਾ ਝੰਡਾ ਬੁਲੰਦ ਕੀਤਾ।ਉਨ੍ਹਾਂ ਦੱਸਿਆ ਕਿ ਸਾਲ 2016-17 ਦੇ ਦੋਰਾਨ ਪੰਜਾਬ ਸਰਕਾਰ ਤੇ ਪੰਜਾਬ ਖੇਡ ਵਿਭਾਗ ਦੇ ਵੱਲੋਂ ਕਰਵਾਏ ਜਾਣ ਵਾਲੇ ਬਲਾਕ, ਜਿਲ੍ਹਾ ਤੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਦੇ ਲਈ ਜਿਲ੍ਹਾ ਖੇਡ ਦਫਰਤ ਦੇ ਵੱਲੋਂ ਤਿਆਰੀਆਂ ਆਰੰਭ ਕੀਤੀਆ ਗਈਆ ਹਨ ਇਸ ਸਬੰਧੀ ਹੁਣ ਤੋਂ ਹੀ ਸਬੰਧਤ ਖੇਡ ਖਿਡਾਰੀਆਂ, ਕੋਚਾ ਤੇ ਪ੍ਰਬੰਧਕਾ ਦੇ ਨਾਲ ਤਾਲਮੇਲ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਵੀ ਜਿਲ੍ਹਾ ਪੱਧਰ ਤੇ ਮਜਬੂਤ ਅਧਾਰ ਵਾਲੀਆਂ ਟੀਮਾਂ ਹੋਂਦ ਵਿੱਚ ਲਿਆਂਦੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਇਸ ਵਾਰ ਅੰਮ੍ਰਿਤਸਰ ਜਿਲ੍ਹਾ ਸੂਬੇ ਦੇ ਖੇਡ ਖੇਤਰ ਦਾ ਮੋਹਰੀ ਜਿਲ੍ਹਾ ਸਾਬਤ ਹੋਵੇਗਾ ਤੇ ਚੈਂਪੀਅਨ ਬਣੇਗਾ।ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ ਤੇ ਕਲੱਰਕ ਨੇਹਾ ਚਾਵਲਾ ਦੇ ਵੱਲੋਂ ਜਿਲ੍ਹੇ ਦੀਆਂ ਖੇਡ ਪ੍ਰਾਪਤੀਆਂ ਤੇ ਰੋਸ਼ਨੀ ਪਾਈ ਗਈ।ਹੋਰਨਾ ਕੋਚਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਵਰੇ ਪਹਿਲਾ ਨਾਲੋ ਹੋਰ ਵੀ ਬੇਹਤਰ ਕਰਨ ਦਾ ਅਹਿਦ ਲਿਆ।
ਇਸ ਮੌਕੇ ਤੇ ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਗਰਾਂਉਂਡ ਸੁਪਰਵਾਈਜਰ ਮੁਖਤਾਰ ਮਸੀਹ, ਕਲਰਕ ਨੇਹਾ ਚਾਵਲਾ, ਵੇਟ ਲਿਫਟਿੰਗ ਕੋਚ ਅਮਰੀਕ ਸਿੰਘ, ਸਾਫਟਬਾਲ ਕੋਚ ਇੰਦਰਵੀਰ ਸਿੰਘ, ਹੈੰਡਬਾਲ ਕੋਚ ਜਸਵੰਤ ਸਿੰਘ ਢਿੱਲੋ, ਜਿਮਨਾਸਟਿਕ ਕੋਚ ਬਲਬੀਰ ਸਿੰਘ, ਜਿਮਨਾਸਟਿਕ ਕੋਚ ਰਜਨੀ ਸੈਣੀ, ਜੂਡੋ ਕੋਚ ਕਰਮਜੀਤ ਸਿੰਘ, ਬੈਡਮਿਟਨ ਕੋਚ ਰੇਨੂੰ ਵਰਮਾ, ਤੈਰਾਕੀ ਕੋਚ ਵਿਨੋਦ ਸਾਂਗਵਾਨ, ਕਬੱਡੀ ਕੋਚ ਮਿਸ ਨੀਤੂ ਆਦਿ ਹਾਜਰ ਸਨ ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply